Welcome to Canadian Punjabi Post
Follow us on

24

September 2020
ਅੰਤਰਰਾਸ਼ਟਰੀ

ਫਰਾਂਸ ਵਿੱਚ ਕਾਨੂੰਨੀ ਚੁਣੌਤੀ ਪਿੱਛੋਂ ਧਾਰਮਿਕ ਸਮਾਗਮਾਂ ਦੀ ਖੁੱਲ੍ਹ ਮਿਲੀ

May 25, 2020 01:30 AM

* ਜਰਮਨੀ ਵਿੱਚ ਚਰਚ ਪਰੇਅਰ ਪਿੱਛੋਂ ਕੋਰੋਨਾ ਦੇ ਨਵੇਂ ਕੇਸ ਨਿਕਲੇ

ਪੈਰਿਸ, 24 ਮਈ, (ਪੋਸਟ ਬਿਊਰੋ)- ਫਰਾਂਸ ਵਿੱਚ ਧਾਰਮਿਕ ਰੀਤੀ-ਰਿਵਾਜ਼ਾਂ ਦੇ ਦੌਰਾਨ ਭੀੜ ਇਕੱਠੀ ਹੋਣ ਦੇ ਖਿਲਾਫ ਸਰਕਾਰ ਦੀਆਂ ਪਾਬੰਦੀਆਂ ਨੂੰ ਕਾਨੂੰਨੀ ਚੁਣੌਤੀ ਦਿੱਤੇ ਜਾਣ ਪਿੱਛੋਂ ਸਰਕਾਰ ਨੇ ਅੱਜ ਸ਼ਨੀਵਾਰ ਤੋਂ ਧਾਰਮਿਕ ਸਭਾਵਾਂ ਸ਼ੁਰੂ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਧਾਰਮਿਕ ਨੇਤਾਵਾਂ ਨੇ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ, ਪਰ ਨਲਾ ਹੀ ਕਿਹਾ ਹੈ ਕਿ ਇਸ ਦੌਰਾਨ ਜ਼ਰੂਰੀ ਸੁਰੱਖਿਆ ਨਿਯਮ ਲਾਗੂ ਕਰਨ ਵਿਚ ਕੁਝ ਸਮਾਂ ਲੱਗੇਗਾ। ਕੋਰੋਨਾ ਵਾਇਰਸ ਰੋਕਣ ਲਈ ਫਰਾਂਸ ਦੇ ਧਾਰਮਿਕ ਥਾਂਵਾਂ ਵਿਚ ਜਾਣ ਵਾਲੇ ਸ਼ਰਧਾਲੂਆਂ ਦਾ ਮਾਸਕ ਪਾਉਣਾ ਤੇ ਐਂਟਰੀ ਤੋਂ ਪਹਿਲਾਂ ਹੱਥ ਧੋਣਾ ਲਾਜ਼ਮੀ ਹੋਵੇਗਾ ਤੇ ਲੋਕਾਂ ਨੂੰ ਇਕ-ਦੂਜੇ ਤੋਂ ਘੱਟੋ-ਘੱਟ ਇੱਕ ਮੀਟਰ ਦੂਰੀ ਕਾਇਮ ਰੱਖਣੀ ਹੋਵੇਗੀ।
ਵਰਨਣ ਯੋਗ ਹੈ ਕਿ ਫਰਾਂਸ ਸਰਕਾਰ ਨੇ ਧਾਰਮਿਕ ਸਮਾਗਮ ਕਰਨ ਤੇ ਇਨ੍ਹਾਂ ਪ੍ਰੋਗਰਾਮਾਂ ਲਈ ਇਕੱਠੇ ਹੋਣ ਉੱਤੇ 2 ਜੂਨ ਤੱਕ ਪਾਬੰਦੀ ਲਾ ਦਿੱਤੀ ਸੀ, ਪਰ ਦੁਕਾਨਾਂ ਅਤੇ ਹੋਰ ਕਾਰੋਬਾਰਾਂ ਨੂੰ ਪਿਛਲੇ ਹਫਤੇ ਖੋਲ੍ਹਣ ਦੀ ਆਗਿਆ ਦੇ ਦਿੱਤੀ ਸੀ। ਇਸ ਹੁਕਮ ਨੂੰ ਕਾਨੂੰਨੀ ਚੁਣੌਤੀ ਦਿੱਤੇ ਜਾਣ ਉੱਤੇ ਫਰਾਂਸ ਦੀ ਸਭ ਤੋਂ ਵੱਡੀ ਸਟੇਟ ਕੌਂਸਲ ਨੇ ਇਹ ਪਾਬੰਦੀਆਂ ਹਟਾ ਦਿੱਤੀਆਂ ਹਨ ਅਤੇ ਇਸ ਦੇ ਬਾਅਦ ਸਰਕਾਰ ਨੇ ਧਾਰਮਿਕ ਸਭਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਪਿੱਛੋਂ ਫਰੈਂਚ ਬਿਸ਼ਪਸ ਕਾਨਫਰੰਸ ਨੇ ਕਿਹਾ ਹੈ ਕਿ ਉਹ ਚਰਚ ਦੇ ਨੇਤਾਵਾਂ ਨਾਲ ਮਿਲ ਕੇ ਇਨ੍ਹਾਂ ਨੂੰ ਖੋਲ੍ਹਣ ਦੀ ਤਿਆਰੀ ਕਰਨਗੇ।
ਦੂਸਰੇ ਪਾਸੇ ਜਰਮਨੀ ਦੇ ਸ਼ਹਿਰ ਫਰੈਂਕਫਰਟ ਦੀ ਚਰਚ ਵਿਚ ਪਰੇਅਰ ਹੋਣ ਤੋਂ ਬਾਅਦ ਇਕ ਧਾਰਮਿਕ ਗਰੁੱਪ ਦੇ ਕਈ ਮੈਂਬਰ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਹੋਏ ਹਨ। ਇਲਾਕੇ ਦੇ ਇਕ ਨੇਤਾ ਨੇ ਮੀਡੀਆ ਨੂੰ ਦੱਸਿਆ ਕਿ ਇਸ ਸਭਾ ਵਿਚ ਆਏ ਧਾਰਮਿਕ ਗਰੁੱਪ ਇਵੇਂਜਲੀਕਲ ਮਸੀਹੀ ਬਪਤਿਸਮਾ ਦੇ ਡਿਪਟੀ ਚੀਫ ਵਲਾਦੀਮੀਰ ਪ੍ਰਿਟਜਕਾਓ ਨੇ ਕਿਹਾ ਕਿ ਇਹ ਪਰੇਅਰ 10 ਮਈ ਨੂੰ ਹੋਈ ਸੀ। ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਲੋਕ ਪ੍ਰਭਾਵਿਤ ਹੋਏ, ਪਰ ਇਹ ਕਿਹਾ ਕਿ ਬਹੁਤੇ ਲੋਕ ਘਰਾਂ ਵਿੱਚ ਹਨ ਅਤੇ 6 ਜਣੇ ਹਸਪਤਾਲ ਵਿਚ ਦਾਖਲ ਹਨ।
ਇਸ ਇਲਾਕੇ ਵਿਚ 1 ਮਈ ਤੋਂ ਧਾਰਮਿਕ ਸਭਾਵਾਂ ਦੀ ਖੁੱਲ੍ਹ ਮਿਲੀ, ਪਰ ਨਾਲ ਸ਼ਰਤ ਨਾਲ ਸੀ ਕਿ ਸ਼ਰਧਾਲੂਆਂ ਵਿਚਾਲੇ ਡੇਢ ਮੀਟਰ ਦੂਰੀ ਹੋਵੇਗੀ ਅਤੇ ਸੈਨੀਟਾਈਜ਼ਰ ਛਿੜਕੀ ਜਾਵੇਗੀ। ਪ੍ਰਿਟਜਕਾਓ ਨੇ ਕਿਹਾ ਕਿ ਨਿਯਮਾਂ ਦਾ ਪਾਲਣ ਕੀਤਾ ਸੀ, ਸਭ ਸਭਾਵਾਂ ਰੱਦ ਕਰ ਦਿੱਤੀਆਂ ਸਨ ਤੇ ਅੱਗੇ ਤੋਂ ਆਨਲਾਈਨ ਸਭਾਵਾਂ ਕਰਨਗੇ। ਸ਼ਹਿਰ ਦੇ ਸਿਹਤ ਵਿਭਾਗ ਦੇ ਮੁਖੀ ਨੇ ਗੁਪਤ ਰੱਖਣ ਦੀ ਰਿਵਾਇਤ ਕਾਰਨ ਕਿਸੇ ਕੇਸ ਦੀ ਪੁਸ਼ਟੀ ਜਾਂ ਉਸ ਤੋਂ ਇਨਕਾਰ ਨਹੀਂ ਕੀਤਾ। ਜਰਮਨੀ ਵਿੱਚ ਕੋਰੋਨਾ ਉੱਤੇ ਕਾਬੂ ਪਾਉਣ ਲਈ ਕਈ ਰੋਕਾਂ ਲਾਗੂ ਸਨ, ਪਰ ਹੌਲੀ-ਹੌਲੀ ਇਨ੍ਹਾਂ ਵਿਚ ਢਿੱਲ ਦਿੱਤੀ ਗਈ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਨਿਊਜ਼ੀਲੈਂਡ ਵਿਚ ਅੱਜ ਕੋਰੋਨਾ ਨਾਲ ਸਬੰਧਿਤ 3 ਹੋਰ ਨਵੇਂ ਕੇਸ ਸਾਹਮਣੇ ਆਏ
ਪਾਕਿ ਫੌਜ ਅਤੇ ਆਈ ਐਸ ਆਈ ਵੱਲੋਂ ਵਿਰੋਧੀ ਨੇਤਾਵਾਂ ਧਿਰ ਦੇ ਨਾਲ ਗੁਪਤ ਬੈਠਕ
ਬ੍ਰਿਟੇਨ ਵਿੱਚ ਸਿੱਖ ਡਰਾਈਵਰ `ਤੇ ਨਸਲੀ ਹਮਲਾ, ਪੱਗ ਲਾਹੁਣ ਦੀ ਕੋਸਿ਼ਸ਼
ਗਲੋਬਲ ਮਨੀ ਲਾਂਡਰਿੰਗ ਸੂਚੀ ਵਿੱਚ ਪਾਕਿਸਤਾਨੀ ਬੈਂਕਾਂ ਦੇ ਨਾਂਅ ਵੀ ਆਏ
ਕੈਨੇਡੀਅਨ ਆਟੋ ਵਰਕਰਜ਼ ਨੇ ਫੋਰਡ ਮੋਟਰ ਨਾਲ ਸਮਝੌਤਾ ਨੰਵਿਆਂਇਆ, ਹੜਤਾਲ ਦਾ ਖਤਰਾ ਟਲਿਆ
ਵ੍ਹਾਈਟ ਹਾਊਸ ਦੇ ਪਤੇ ਉਤੇ ਆਏ ਲਿਫ਼ਾਫ਼ੇ ਵਿੱਚ ਜ਼ਹਿਰ ਹੋਣ ਦੀ ਪੁਸ਼ਟੀ
ਅਫ਼ਗਾਨਿਸਤਾਨ ਵਿੱਚ ਫ਼ੌਜ ਦੇ ਹਵਾਈ ਹਮਲੇ 'ਚ 24 ਨਾਗਰਿਕਾਂ ਦੀ ਮੌਤ
ਚੀਨ ਨੇ ਨੇਪਾਲ ਦੇ ਇੱਕ ਹੋਰ ਹਿੱਸੇ 'ਤੇ ਕਬਜ਼ਾ ਕਰ ਲਿਆ
ਨਵਾਜ਼ ਸ਼ਰੀਫ ਨੇ ਕਿਹਾ: ਪਾਕਿਸਤਾਨ ਦੀ ਅਗਵਾਈ ਨਾਕਾਬਲ ਬੰਦੇ ਨੂੰ ਦਿੱਤੀ ਪਈ ਹੈ
ਅਮਰੀਕੀ ਚੋਣਾਂ ਵਿੱਚ ਕੈਲੀਫੋਰਨੀਆ ਦੇ ਪੰਜਾਬੀ ਸਿਆਸਤਦਾਨ ਵੀ ਨਿਤਰੇ