Welcome to Canadian Punjabi Post
Follow us on

06

July 2020
ਅੰਤਰਰਾਸ਼ਟਰੀ

ਪੱਤਰਕਾਰ ਖਸ਼ੋਗੀ ਦੇ ਪੁੱਤਰਾਂ ਨੇ ਪਿਤਾ ਦੇ ਕਾਤਲਾਂ ਨੂੰ ਮੁਆਫ ਕਰ ਦਿਤਾ

May 24, 2020 12:03 AM

ਦੁਬਈ, 23 ਮਈ (ਪੋਸਟ ਬਿਊਰੋ)- ਮਰਹੂਮ ਪੱਤਰਕਾਰ ਜਮਾਲ ਖਸ਼ੋਗੀ ਦੇ ਪੁੱਤਰਾਂ ਨੇ ਆਪਣੇ ਪਿਤਾ ਦੇ ਕਾਤਲਾਂ ਨੂੰ ਮੁਆਫ ਕਰ ਦਿੱਤਾ ਹੈ। ਉਨ੍ਹਾਂ ਦੀ ਮੁਆਫੀ ਨਾਲ ਸਾਊਦੀ ਅਰਬ ਦੇ ਪੰਜ ਸਰਕਾਰੀ ਏਜੰਟਾਂ ਦੀ ਮੌਤ ਦੀ ਸਜ਼ਾ 'ਤੇ ਕਾਨੂੰਨੀ ਤੌਰ 'ਤੇ ਰੋਕ ਲੱਗ ਗਈ ਹੈ। ਅਕਤੂਬਰ 2018 ਵਿੱਚ ਤੁਰਕੀ ਦੇ ਇਸਤਾਂਬੁਲ ਸ਼ਹਿਰ ਵਿੱਚ ਸਾਊਦੀ ਅਰਬ ਦੇ ਦੂਤਘਰ ਵਿੱਚ ਖਸ਼ੋਗੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੇ ਕਤਲ ਬਾਰੇ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ 'ਤੇ ਵੀ ਉਂਗਲੀ ਉਠਾਈ ਗਈ ਸੀ।
ਸਾਊਦੀ ਅਰਬ ਦੇ ਪੱਤਰਕਾਰ ਖਾਸ਼ੋਗੀ ਦੇ ਸਭ ਤੋਂ ਵੱਡੇ ਪੁੱਤਰ ਸਲਾਹ ਨੇ ਕੱਲ੍ਹ ਟਵੀਟ ਵਿੱਚ ਕਿਹਾ ਕਿ ਅਸੀਂ ਜਮਾਲ ਖਸ਼ੋਗੀ ਦੇ ਪੁੱਤਰ ਆਪਣੇ ਪਿਤਾ ਦੇ ਕਾਤਲਾਂ ਨੂੰ ਮੁਆਫ ਕਰਦੇ ਹਾਂ ਜਿਸ ਦਾ ਇਨਾਮ ਸਾਨੂੰ ਅੱਲ੍ਹਾ ਤੋਂ ਮਿਲੇਗਾ। ਸਾਊਦੀ ਅਰਬ ਵਿੱਚ ਰਹਿਣ ਵਾਲੇ ਸਾਲੇਹ ਖਸ਼ੋਗੀ ਨੂੰ ਆਪਣੇ ਪਿਤਾ ਦੇ ਕਤਲ ਦੇ ਕੇਸ ਵਿੱਚ ਸ਼ਾਹੀ ਅਦਾਲਤ ਤੋਂ ਵਿੱਤੀ ਮੁਆਵਜ਼ਾ ਮਿਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਰਮਜ਼ਾਨ ਦੌਰਾਨ ਕਾਤਲਾਂ ਨੂੰ ਮੁਆਫੀ ਦਿੱਤੀ ਗਈ ਹੈ। ਪਹਿਲੇ ਤੋਂ ਮੰਨਿਆ ਜਾ ਰਿਹਾ ਸੀ ਕਿ ਇਸ ਤਰ੍ਹਾਂ ਦਾ ਐਲਾਨ ਹੋ ਸਕਦਾ ਹੈ ਕਿਉਂਕਿ ਅਦਾਲਤ ਨੇ ਪਿਛਲੇ ਸਾਲ ਦਸੰਬਰ ਵਿੱਚ ਫੈਸਲੇ ਦਾ ਐਲਾਨ ਕਰਦੇ ਸਮੇਂ ਮੁਆਫੀ ਦਾ ਰਾਹ ਖੁੱਲ੍ਹਾ ਰੱਖਿਆ ਸੀ। ਖਸ਼ੋਗੀ ਹੱਤਿਆ ਕਾਂਡ ਵਿੱਚ ਸ਼ਾਹੀ ਅਦਾਲਤ ਵਿੱਚ 11 ਲੋਕਾਂ 'ਤੇ ਮੁਕੱਦਮਾ ਚੱਲਿਆ ਸੀ। ਪਿਛਲੇ ਸਾਲ ਦਸੰਬਰ ਵਿੱਚ ਅਦਾਲਤ ਨੇ ਪੰਜ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਤਿੰਨ ਨੂੰ ਅਪਰਾਧ ਲੁਕਾਉਣ ਦੇ ਜੁਰਮ ਵਿੱਚ 24 ਸਾਲ ਜੇਲ੍ਹ ਦੀ ਸਜ਼ਾ ਦਿੱਤੀ ਗਈ ਸੀ। ਬਾਕੀ ਨੂੰ ਬਰੀ ਕਰ ਦਿੱਤਾ ਗਿਆ ਸੀ, ਜੋ ਕਰਾਊਨ ਪ੍ਰਿੰਸ ਦੇ ਕਰੀਬੀ ਦੱਸੇ ਜਾਂਦੇ ਹਨ। 59 ਸਾਲਾ ਖਸ਼ੋਗੀ ਦੋ ਅਕਤੂਬਰ 2018 ਨੂੰ ਆਪਣੇ ਵਿਆਹ ਦੇ ਸੰਬੰਧ ਵਿੱਚ ਕੁਝ ਦਸਤਾਵੇਜ਼ ਲੈਣ ਲਈ ਸਾਊਦੀ ਅਰਬ ਦੇ ਦੂਤਘਰ ਲੈਣ ਲਈ ਸਾਊਦੀ ਅਰਬ ਦੇ ਦੂਤਘਰ ਵਿੱਚ ਗਏ ਸਨ। ਇਥੇ ਸਾਊਦੀ ਏਜੰਟਾਂ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਦੀ ਲਾਸ਼ ਵੀ ਬਰਾਮਦ ਨਹੀਂ ਹੋਈ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕੋਰੋਨਾ ਦਾ ਕਹਿਰ: 239 ਵਿਗਿਆਨੀਆਂ ਵੱਲੋਂ ਸੰਸਾਰ ਸਿਹਤ ਸੰਗਠਨ ਨੂੰ ਸਾਂਝੀ ਚੇਤਾਵਨੀ
ਕੋਰੋਨਾ ਵਾਇਰਸ ਦੀ ਮਾਰ: ਬ੍ਰਾਜ਼ੀਲ ਵਿੱਚ ਇੱਕੋ ਦਿਨ ਵਿੱਚ 37,923 ਨਵੇਂ ਕੇਸ ਪਤਾ ਲੱਗੇ
ਇਮਰਾਨ ਦੀ ਪਤਨੀ ਤੇ ਫੌਜ ਬਾਰੇ ਟਿੱਪਣੀਆਂ ਕਰਨ ਵਾਲੀ ਵਿਧਾਇਕ ਪਾਰਟੀ ਵਿੱਚੋਂ ਕੱਢੀ ਗਈ
ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਦੀ ਦੌੜ ਵਿੱਚ ਸ਼ਾਮਲ ਹੋਣਗੇ ਕਾਨੇਯੇ ਵੈਸਟ
ਨਾਇਕਾਂ ਨੂੰ ਬਦਨਾਮ ਕਰ ਰਹੇ ਹਨ ਮੁਜ਼ਾਹਰਾਕਾਰੀ : ਟਰੰਪ
ਅਮਰੀਕੀ ਚੋਣਾਂ: ਰੁਝਾਨਾਂ ਵਿੱਚ ਡੋਨਾਲਡ ਟਰੰਪ ਪਿਛੜਿਆ, ਬਿਡੇਨ ਦੀ ਪਕੜ ਮਜ਼ਬੂਤ
ਯੂ ਕੇ ਪੁਲਸ ਵੱਲੋਂ ਅਪਰਾਧੀਆਂ ਖ਼ਿਲਾਫ਼ ਇੱਕ ਵੱਡੀ ਕਾਰਵਾਈ ਦੌਰਾਨ 746 ਲੋਕ ਗ਼੍ਰਿਫ਼ਤਾਰ
ਕ੍ਰਾਈਸਟਚਰਚ ਵਿੱਚ ਮਸਜਿਦਾਂ ਵਿੱਚ 51 ਲੋਕਾਂ ਦਾ ਕਤਲ ਕਰਨ ਵਾਲੇ ਨੂੰ ਸਜ਼ਾ24 ਅਗਸਤ ਨੂੰ ਹੋਵੇਗੀ
ਅਮਰੀਕੀ ਪਾਰਲੀਮੈਂਟ ਨੇ ਹਾਂਗਕਾਂਗ ਮਾਮਲੇ ਬਾਰੇ ਚੀਨ ਵਿਰੁੱਧ ਬਿੱਲ ਪਾਸਕੀਤਾ
ਇੰਗਲੈਂਡ 'ਚ ਪੰਜਾਬੀ ਨੂੰ ਕਤਲ ਕੇਸ ਵਿੱਚ 10 ਸਾਲ ਕੈਦ