Welcome to Canadian Punjabi Post
Follow us on

31

May 2020
ਅੰਤਰਰਾਸ਼ਟਰੀ

ਟਰੰਪ ਨੇ ਕਿਹਾ: ਚੀਨ ਕੂੜ ਪ੍ਰਚਾਰ ਕਰ ਰਿਹੈ

May 23, 2020 01:22 AM

ਵਾਸ਼ਿੰਗਟਨ, 22 ਮਈ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਮਹਾਮਾਰੀ ਬਾਰੇ ਚੀਨ ਨੂੰ ਫਿਰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਦੁਨੀਆ ਨੂੰ ਜੋ ਦਰਦ ਦਿੱਤਾ ਹੈ ਉਹ ਉਸ ਤੋਂ ਧਿਆਨ ਹਟਾਉਣ ਦੇ ਯਤਨ ਵਿੱਚ ਵੱਡੇ ਪੈਮਾਨੇ 'ਤੇ ਕੂੜ ਪ੍ਰਚਾਰ ਕਰ ਰਿਹਾ ਹੈ।
ਡੋਨਾਲਡ ਟਰੰਪ ਨੇ ਬੀਤੇ ਦਿਨੀਂ ਟਵੀਟ ਵਿੱਚ ਕੋਰੋਨਾ ਨਾਲ ਨਿਪਟਣ ਬਾਰੇ ਚੀਨ ਪ੍ਰਤੀ ਨਿਰਾਸ਼ਾ ਜ਼ਾਹਿਰ ਕਰਦੇ ਹੋਏ ਦਾਅਵਾ ਕੀਤਾ ਕਿ ਉਸ ਦੀ ਅਸਮਰਥਤਾ ਕਾਰਨ ਹੀ ਪੂਰੇ ਵਿਸ਼ਵ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਜਾਨ ਜਾ ਰਹੀ ਹੈ। ਉਨ੍ਹਾਂ ਟਵੀਟ ਕੀਤਾ ਕਿ ਚੀਨ ਵੱਡੇ ਪੈਮਾਨੇ 'ਤੇ ਕੂੜ ਪ੍ਰਚਾਰ ਮੁਹਿੰਮ ਚਲਾ ਰਿਹਾ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਸੁਸਤ ਆਗੂ ਜੋਅ ਬਿਡੇਨ ਰਾਸ਼ਟਰਪਤੀ ਚੋਣ ਜਿੱਤ ਜਾਣ ਅਤੇ ਉਹ ਅਮਰੀਕਾ ਦਾ ਸ਼ੋਸ਼ਣ ਕਰਨਾ ਜਾਰੀ ਰੱਖ ਸਕੇ, ਜਿਵੇਂ ਉਹ ਮੇਰੇ ਆਉਣ ਤੋਂ ਪਹਿਲੇ ਦਹਾਕਿਆਂ ਤੋਂ ਕਰ ਰਿਹਾ ਸੀ।
ਵਰਨਣ ਯੋਗ ਹੈ ਕਿ ਅਮਰੀਕਾ ਵਿੱਚ ਨਵੰਬਰ ਵਿੱਚ ਰਾਸ਼ਟਰਪਤੀ ਚੋਣ ਹੋਣੀ ਹੈ। ਇਸ ਵਿੱਚ ਜੋ ਬਿਡੇਨ ਵਿਰੋਧੀ ਡੈਮੇਕ੍ਰੇਟਿਕ ਪਾਰਟੀ ਦੇ ਸੰਭਾਵਿਤ ਉਮੀਦਵਾਰ ਮੰਨੇ ਜਾ ਰਹੇ ਹਨ। ਮਹਾਮਾਰੀ ਲਈ ਚੀਨ ਵੱਲ ਕਈ ਵਾਰ ਉਂਗਲ ਚੁੱਕ ਚੁੱਕੇ ਟਰੰਪ ਪਹਿਲੇ ਵੀ ਚਿਤਾਵਨੀ ਦੇ ਚੁੱਕੇ ਹਨ ਕਿ ਜੇ ਉਹ ਜਾਣ ਬੁੱਝ ਕੇ ਕੋਰੋਨਾ ਫੈਲਾਉਣ ਦਾ ਜ਼ਿੰਮੇਵਾਰ ਨਿਕਲਿਆ ਤਾਂ ਚੀਨ ਨੂੰ ਇਸ ਦੇ ਨਤੀਜੇ ਭੁਗਤਣੇ ਹੋਣਗੇ। ਉਨ੍ਹਾਂ ਨੇ ਪਿੱਛੇ ਜਿਹੇ ਇਹ ਵੀ ਕਿਹਾ ਕਿ ਕੋਰੋਨਾ ਵਾਇਰਸ ਦੀ ਉਤਪਤੀ ਚੀਨ ਦੇ ਵੁਹਾਨ ਸ਼ਹਿਰ ਦੀ ਇੱਕ ਵਾਇਰੋਲਾਜੀ ਲੈਬ ਤੋਂ ਹੋਈ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਚੀਨ ਨੇ ਕੋਰੋਨਾ ਵਾਇਰਸ ਦੇ ਮੁੱਢ ਦੇ ਇਨਫੈਕਸ਼ਨ ਬਾਰੇ ਪਾਰਦਰਸ਼ਤਾ ਨਹੀਂ ਰੱਖੀ, ਜਿਸ ਕਾਰਨ ਦੁਨੀਆ ਨੂੰ ਬੁਰੇ ਨਤੀਜੇ ਭੁਗਤਣੇ ਪੈ ਰਹੇ ਹਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜਾਰਜ ਫਲੌਇਡ ਦੀ ਮੌਤ ਕਾਰਨ ਮਿਨੀਆਪੋਲਿਸ ਪੁਲਿਸ ਸਟੇਸ਼ਨ ਨੂੰ ਮੁਜ਼ਾਹਰਾਕਾਰੀਆਂ ਨੇ ਲਾਈ ਅੱਗ
ਅਯੁੱਧਿਆ ਵਿੱਚ ਰਾਮ ਮੰਦਰ ਉਸਾਰੀ ਉੱਤੇ ਪਾਕਿ ਨੇ ਸਵਾਲ ਚੁੱਕੇ
ਪੁਲਿਸ ਹਿਰਾਸਤ ਵਿੱਚ ਗੈਰ-ਗੋਰੇ ਦੀ ਮੌਤ ਮਗਰੋਂ ਅਮਰੀਕਾ ਵਿੱਚ ਹਿੰਸਾ ਭੜਕੀ
ਚੀਨ ਦੀ ਪਾਰਲੀਮੈਂਟ ਵੱਲੋਂ ਹਾਂਗ ਕਾਂਗ ਸੁਰੱਖਿਆ ਬਿੱਲ ਪਾਸ
ਡੋਪਿੰਗ ਵਾਲੇ ਖਿਡਾਰੀਆਂ ਨੂੰ ਵਾਡਾ ਨਵੀਂ ਤਕਨੀਕ ਨਾਲ ਫੜੇਗੀ
ਟਰੰਪ ਕਹਿੰਦੈ: ਟਵਿੱਟਰ 2020 ਰਾਸ਼ਟਰਪਤੀ ਚੋਣਾਂ ਦੌਰਾਨ ਦਖਲ ਦੇ ਰਿਹੈ, ਮੈਂ ਇਹ ਨਹੀਂ ਹੋਣ ਦਿਆਂਗਾ
ਪਾਕਿਸਤਾਨ ਵਿੱਚ ਹਾਦਸੇ ਦੇ ਸ਼ਿਕਾਰ ਜਹਾਜ਼ ਦਾ ਸੀ ਸੀ ਵੀ ਆਰ ਨਹੀਂ ਮਿਲਿਆ
ਚੀਨ `ਤੇ ਆਰਥਿਕ ਪਾਬੰਦੀਆਂ ਲਈ ਅਮਰੀਕਾ ਨੇ ਹਾਂਗ ਕਾਂਗ ਮੁੱਦੇ ਦਾ ਬਹਾਨਾ ਵਰਤਿਆ
ਇਮਰਾਨ ਖਾਨ ਵੱਲੋਂ ਭਾਰਤ ਵਿਰੁੱਧ ਫਿਰ ਤਿੱਖੀ ਚਾਂਦਮਾਰੀ
ਕੋਰੋਨਾ ਦਾ ਕਹਿਰ : ਨੀਦਰਲੈਂਡ ਦੇ ਪ੍ਰਧਾਨ ਮੰਤਰੀ ਆਪਣੀ ਮਰ ਰਹੀ ਮਾਂ ਕੋਲ ਵੀ ਨਹੀਂ ਜਾ ਸਕੇ