Welcome to Canadian Punjabi Post
Follow us on

31

May 2020
ਭਾਰਤ

ਲਾਕਡਾਊਨ ਵੇਲੇ ਕੇਰਲ ਵਿੱਚ ਸਭ ਤੋਂ ਵੱਧ ਸਾਈਬਰ ਹਮਲੇ ਹੋਏ

May 23, 2020 01:13 AM

ਬੰਗਲੌਰ, 22 ਮਈ (ਪੋਸਟ ਬਿਊਰੋ)- ਲਾਕਡਾਊਨ ਦੌਰਾਨ ਭਾਰਤ ਵਿੱਚ ਸਾਈਬਰ ਕਰਾਈਮ ਦਾ ਵਾਧਾ ਦੇਖਿਆ ਗਿਆ ਹੈ। ਆਈ ਟੀ ਸੁਰੱਖਿਆ ਦੇਣ ਵਾਲੀ ਕੰਪਨੀ ਕੇ-7 ਕੰਪਿਊਟਿੰਗ ਅਨੁਸਾਰ ਇਸ ਦੌਰਾਨ ਸਭ ਤੋਂ ਵੱਧ ਸਾਈਬਰ ਹਮਲੇ ਕੇਰਲ 'ਚ ਦਰਜ ਕੀਤੇ ਗਏ। ਇਹ ਰਿਪੋਰਟ ਮਹਾਮਾਰੀ ਦੌਰਾਨ ਭਾਰਤ ਵਿੱਚ ਵੱਖ-ਵੱਖ ਸਾਈਬਰ ਹਮਲੇ ਦਾ ਵਿਸ਼ਲੇਸ਼ਣ ਕਰਦ ਵਾਲੀ ਹੈ ਅਤੇ ਇਹ ਦੱਸਦੀ ਹੈ ਕਿ ਧਮਕੀ ਦੇਣ ਵਾਲਿਆਂ ਨੇ ਯੂਜ਼ਰਜ਼ ਦੇ ਵਿਸ਼ਵਾਸ ਦਾ ਫਾਇਦਾ ਉਠਾਉਣ ਲਈ ਇੱਕੋ ਵਾਰ ਕਈ ਸੂਬਿਆਂ ਨੂੰ ਨਿਸ਼ਾਨਾ ਬਣਾਇਆ ਸੀ।
ਇਸ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਸਾਲ ਫਰਵਰੀ ਤੋਂ ਅੱਧ ਅਪ੍ਰੈਲ ਤੱਕ ਸਾਈਬਰ ਹਮਲਿਆਂ 'ਚ ਅਚਾਨਕ ਵਾਧਾ ਹੋਇਆ। ਇਸ ਤੋਂ ਲੱਗਦਾ ਹੈ ਕਿ ਪੂਰੀ ਦੁਨੀਆ ਵਿੱਚ ਹਮਲਾਵਰ ਕੋਰੋਨਾ ਵਾਇਰਸ ਦੇ ਖੌਫ ਦਾ ਲਾਭ ਉਠਾ ਰਹੇ ਸਨ। ਉਹ ਇਹ ਕੰਮ ਨਿੱਜੀ ਤੇ ਕਾਰਪੋਰੇਟ ਦੋਵੇਂ ਪੱਧਰਾਂ 'ਤੇ ਕਰ ਰਹੇ ਸਨ। ਕੇਰਲ ਵਿੱਚ ਕੋਟਾਯਮ, ਕੰਨੂਰ, ਕੋਲੱਮ ਅਤੇ ਕੋਚੀ ਵਰਗੇ ਖੇਤਰਾਂ ਵਿੱਚ ਕ੍ਰਮਵਾਰ 462, 374, 236 ਅਤੇ 147 ਹਮਲੇ ਹੋਏ ਸਨ। ਪੂਰੇ ਸੂਬੇ ਵਿੱਚ ਇਸ ਦੌਰਾਨ ਲਗਭਗ 2000 ਹਮਲੇ ਹੋਏ, ਜੋ ਦੇਸ਼ 'ਚ ਸਭ ਤੋਂ ਵੱਧ ਹਨ। 207 ਹਮਲਿਆਂ ਨਾਲ ਪੰਜਾਬ ਦੂਜੇ ਸਥਾਨ ਉਤੇ ਰਿਹਾ ਹੈ। ਹਮਲਿਆਂ ਦਾ ਟੀਚਾ ਕੰਪਿਊਟਰਾਂ ਤੇ ਮੋਬਾਈਲ ਆਦਿ ਰਾਹੀਂ ਯੂਜ਼ਰਜ਼ ਦੇ ਖੁਫੀਆ ਡਾਟਾ, ਬੈਂਕਿੰਗ ਵੇਰਵਾ ਤੇ ਕ੍ਰਿਪਟੋਕਰੰਸੀ ਖਾਤਿਆਂ ਤੱਕ ਪੁੱਜਣਾ ਸੀ। ਇਸ ਦੌਰਾਨ ਖਪਤਕਾਰਾਂ ਦੇ ਸੰਵੇਦਨਸ਼ੀਲ ਡਾਟਾ ਨੂੰ ਟਾਰਗੇਟ ਕਰ ਕੇ ਧੋਖਾਧੜੀ ਦੇ ਹਮਲੇ ਵੱਧ ਕੀਤੇ ਗਏ। ਇਨ੍ਹਾਂ ਹਮਲਿਆਂ ਵਿੱਚ ਹਮਲਾਵਰਾਂ ਨੇ ਖੁਦ ਨੂੰ ਅਮਰੀਕਾ ਦੇ ਖਜ਼ਾਨਾ ਵਿਭਾਗ, ਵਿਸ਼ਵ ਸਿਹਤ ਸੰਗਠਨ ਤੇ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਦੇ ਪ੍ਰਤੀਨਿਧਾਂ ਵਜੋਂ ਪੇਸ਼ ਕੀਤਾ। ਹਮਲਿਆਂ ਦੇ ਮਾਮਲੇ ਵਿੱਚ ਮਹਾਨਗਰਾਂ ਦਾ ਪ੍ਰਦਰਸ਼ਨ ਬਿਹਤਰ ਰਿਹਾ ਅਤੇ ਟਿਅਰ-2, ਟਿਅਰ-3 ਸ਼ਹਿਰਾਂ 'ਚ ਫਿਸ਼ਿੰਗ ਹਮਲੇ ਜ਼ਿਆਦਾ ਹੋਏ।

Have something to say? Post your comment
ਹੋਰ ਭਾਰਤ ਖ਼ਬਰਾਂ
ਕੋਰੋਨਾ ਨਾਲ ਇੱਕੋ ਦਿਨ ਭਾਰਤ ਵਿੱਚ 194 ਮੌਤਾਂ
ਸੁਪਰੀਮ ਕੋਰਟ ਦਾ ਹੁਕਮ: ਘਰੀਂ ਮੁੜਦੇ ਮਜ਼ਦੂਰਾਂ ਦਾ ਕਿਰਾਇਆ-ਖਾਣਾ ਰਾਜ ਸਰਕਾਰਾਂ ਦੇਣ
ਸੁਪਰੀਮ ਕੋਰਟ ਨੇ ਪੁੱਛਿਆ: ਮੁਫਤ ਜ਼ਮੀਨ ਲੈ ਚੁੱਕੇ ਹਸਪਤਾਲ ਮੁਫਤ ਇਲਾਜ ਕਿਉਂ ਨਹੀਂ ਕਰ ਸਕਦੇ
ਹਾਰਵਰਡ ਦੇ ਮਾਹਰਾਂ ਦੀ ਰਾਏ: ਸਖ਼ਤ ਲਾਕਡਾਊਨ ਹੋਣ ਨਾਲ ਭਾਰਤੀ ਅਰਥ ਵਿਵਸਥਾ ਤਬਾਹ ਹੋ ਜਾਵੇਗੀ
ਐਕਟਰ ਨਵਾਜ਼ੂਦੀਨ ਦੀ ਪਤਨੀ ਨੇ ਤਲਾਕ ਨਾਲ 30 ਕਰੋੜ ਅਤੇ ਯਾਰੀ ਰੋਡ 'ਤੇ ਬੰਗਲਾ ਮੰਗਿਆ
ਸਿਹਤ ਘੁਟਾਲੇ ਕਾਰਨ ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫਾ
ਭਾਰਤ ਵਿੱਚ ਟਿਕ-ਟਾਕ ਤੋਂ ਅੱਕਣ ਲੱਗ ਪਏ ਹਨ ਲੋਕ
ਏਅਰਪੋਰਟ ਉੱਤੇ ਲੱਗੀ ਫੋਰਸ ਦੇ 18 ਜਵਾਨ ਇਨਫੈਕਟਿਡ
ਕਰਜ਼ਿਆਂ 'ਤੇ ਵਿਆਜ ਮੁਆਫ਼ੀ ਬਾਰੇ ਸੁਪਰੀਮ ਕੋਰਟ ਵੱਲੋਂ ਆਰ ਬੀ ਆਈ ਅਤੇ ਕੇਂਦਰ ਨੂੰ ਨੋਟਿਸ
ਰਾਹੁਲ ਗਾਂਧੀ ਦੀ ਨਜ਼ਰ ਵਿੱਚ ਲਾਕਡਾਊਨ ਅਸਫਲ ਰਿਹੈ