Welcome to Canadian Punjabi Post
Follow us on

05

August 2021
 
ਕੈਨੇਡਾ

ਸਰਹੱਦਾਂ ਬੰਦ ਕਰਨ ਵਿੱਚ ਕੈਨੇਡਾ ਨੇ ਵਿਖਾਈ ਸੁਸਤੀ : ਟੈਮ

May 22, 2020 07:26 PM

ਓਟਵਾ, 22 ਮਈ (ਪੋਸਟ ਬਿਊਰੋ) : ਕੈਨੇਡਾ ਦੀ ਉਘੀ ਡਾਕਟਰ ਨੇ ਇਹ ਸਵੀਕਾਰ ਕੀਤਾ ਕਿ ਕੋਵਿਡ-19 ਮਹਾਂਮਾਰੀ ਫੈਲਣ ਦੇ ਮਦੇਨ਼ਜਰ ਸਰਹੱਦ ਬੰਦ ਕਰਨ ਵਿੱਚ ਅਧਿਕਾਰੀਆਂ ਨੇ ਕਾਫੀ ਸੁਸਤੀ ਦਿਖਾਈ।
ਦੇਸ ਦੀ ਚੀਫ ਪਬਲਿਕ ਹੈਲਥ ਅਧਿਕਾਰੀ ਡਾ. ਥੈਰੇਸਾ ਮੇਅ ਨੇ ਆਖਿਆ ਕਿ ਗਲੋਬਲ ਪੱਧਰ ਉੱਤੇ ਫੈਲੀ ਮਹਾਂਮਾਰੀ ਦੀ ਮਾਰ ਨੂੰ ਘਟਾਉਣ ਲਈ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਸਕਦੀ ਸੀ। ਉਨ੍ਹਾਂ ਹਾਊਸ ਆਫ ਕਾਮਨਜ਼ ਦੀ ਮੌਜੂਦਾ ਕਮੇਟੀ ਨੂੰ ਦੱਸਿਆ ਕਿ ਵਾਇਰਸ ਤੇਜ਼ੀ ਨਾਲ ਦੁਨੀਆ ਭਰ ਵਿੱਚ ਫੈਲ ਰਿਹਾ ਸੀ। ਉਨ੍ਹਾਂ ਆਖਿਆ ਕਿ ਮਹਾਂਮਾਰੀ ਦਾ ਅਸਲ ਗੜ੍ਹ ਚੀਨ ਸੀ। ਜਦੋਂ ਯੂਰਪ ਤੇ ਅਮਰੀਕਾ ਵਿਚ ਕੇਸ ਤੇਜੀ ਨਾਲ ਫੈਲਣੇ ਸ਼ੁਰੂ ਹੋਏ ਉਦੋਂ ਵੀ ਅਸੀਂ ਇਨ੍ਹਾਂ ਵਲ ਬਹੁਤੀ ਗੌਰ ਨਹੀਂ ਕੀਤੀ। ਉਸ ਸਮੇਂ ਜਦੋਂ ਘਟ ਕੇਸ ਸਨ ਤਾਂ ਅਸੀਂ ਉਨ੍ਹਾਂ ਨੂੰ ਰੋਕਣ ਲਈ ਸਖਤ ਤੇ ਤੇਜੀ ਨਾਲ ਕਦਮ ਚੁਕੇ ਸਕਦੇ ਸਾਂ ਪਰ ਅਸੀਂ ਅਜਿਹਾ ਨਹੀਂ ਕੀਤਾ।
5 ਮਾਰਚ ਤਕ ਤਾਂ ਪ੍ਰਧਾਨ ਮੰਤਰੀ ਜਸਟਿਨ ਸਰਹੱਦਾਂ ਨੂੰ ਖੱੁਲ੍ਹਾ ਰੱਖਣ ਦੇ ਫੈਸਲੇ ਦੀ ਪੈਰਵੀ ਕਰ ਰਹੇ ਸਨ। ਉਦੋਂ ਉਨ੍ਹਾਂ ਆਖਿਆ ਸੀ ਕਿ ਸਰਹੱਦਾਂ ਬੰਦ ਕਰਨ ਨਾਲ ਲੋਕਾਂ ਨੂੰ ਸੁਰੱਖਿਅਤ ਨਹੀਂ ਰੱਖਿਆ ਜਾ ਸਕਦਾ। 13 ਮਾਰਚ ਨੂੰ ਜਦੋਂ ਅਮਰੀਕਾ ਨੇ ਇਸ ਨੂੰ ਕੌਮੀ ਐਮਰਜੰਸੀ ਐਲਾਨਿਆ ਤਾਂ ਸਿਹਤ ਮੰਤਰੀ ਪੈਟੀ ਹਾਜ਼ਦੂ ਨੇ ਇਹ ਆਖ ਕੇ ਟਾਲਾ ਵੱਟ ਲਿਆ ਕਿ ਮਹਾਂਮਾਰੀ ਵਿੱਚ ਇਸ ਤਰ੍ਹਾਂ ਦੇ ਮਾਪਦੰਡ ਬਹੁਤੇ ਕਾਰਗਰ ਨਹੀਂ ਹੁੰਦੇ। ਇਹ ਅਸਰਦਾਰ ਨਹੀਂ ਹਨ ਤੇ ਕੁਝ ਮਾਮਲਿਆਂ ਵਿਚ ਇਨ੍ਹਾਂ ਕਾਰਨ ਨੁਕਸਾਨ ਵੀ ਹੋ ਸਕਦਾ ਹੈ।
13 ਮਾਰਚ ਨੂੰ ਹੀ ਟਰੂਡੋ ਨੇ ਵੀ ਇਹ ਆਖਿਆ ਸੀ ਕਿ ਕੈਨੇਡਾ ਕਰੋਨਾਵਾਇਰਸ ਦਾ ਟਾਕਰਾ ਸਰਹੱਦਾਂ ਬੰਦ ਕੀਤੇ ਬਿਨਾਂ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਕਰ ਰਿਹਾ ਹੈ। ਇਸ ਤੋਂ ਕਈ ਦਿਨ ਬਾਅਦ ਕੈਨੇਡਾ ਨੂੰ ਆਪਣੀ ਸਰਹੱਦਾਂ ਬੰਦ ਕਰਨ ਦਾ ਫੈਸਲਾ ਲੈਣਾ ਹੀ ਪਿਆ। ਇਸ ਨਾਲ ਕੈਨੇਡਾ ਭਰ ਵਿਚ ਵਿਦੇਸ਼ੀ ਨਾਗਰਿਕਾਂ ਦੀ ਆਵਾਜਾਈ ਉੱਤੇ ਵੀ ਜ਼ਰੂਰੀ ਸਫਰ ਤੋਂ ਬਿਨਾਂ ਰੋਕ ਲੱਗ ਗਈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਡੈਲਟਾ ਵੇਰੀਐਂਟ ਦੀ ਬਦੌਲਤ ਬੀ ਸੀ ਵਿੱਚ ਹਰ ਸੱਤਵੇਂ ਤੋਂ ਦਸਵੇਂ ਦਿਨ ਵੱਧ ਰਹੇ ਹਨ ਕੋਵਿਡ-19 ਦੇ ਮਾਮਲੇ
ਕੈਨੇਡੀਅਨ ਪਾਰਟੀਆਂ ਅੰਦਰਖਾਤੇ ਕਰ ਰਹੀਆਂ ਹਨ ਚੋਣਾਂ ਦੀਆਂ ਤਿਆਰੀਆਂ?
ਮਾਂਟਰੀਅਲ ਵਿੱਚ ਚੱਲੀਆਂ ਗੋਲੀਆਂ, 3 ਹਲਾਕ
ਅਜੇ ਵੀ ਵਿਰੋਧੀਆਂ ਤੋਂ ਅੱਗੇ ਹਨ ਟਰੂਡੋ ਦੇ ਲਿਬਰਲ : ਰਿਪੋਰਟ
ਇਸ ਹਫਤੇ ਕੈਨੇਡਾ ਨੂੰ ਹਾਸਲ ਹੋਣਗੀਆਂ ਕੋਵਿਡ-19 ਵੈਕਸੀਨ ਦੀਆਂ 2·3 ਮਿਲੀਅਨ ਡੋਜ਼ਾਂ
ਫੋਰਟਿਨ ਉੱਤੇ ਲੱਗੇ ਦੋਸ਼ਾਂ ਬਾਰੇ ਕਾਰਜਕਾਰੀ ਡਿਫੈਂਸ ਚੀਫ ਦੇ ਨੋਟਸ ਤੋਂ ਝਲਕੀ ਫੌਜੀ ਅਧਿਕਾਰੀਆਂ ਦੀ ਕਸ਼ਮਕਸ਼
ਡੈਲਟਾ ਵੇਰੀਐਂਟ ਕਾਰਨ ਕੈਨੇਡਾ ਵਿੱਚ ਆ ਸਕਦੀ ਹੈ ਚੌਥੀ ਵੇਵ : ਟੈਮ
ਦੂਜੀ ਛਿਮਾਹੀ ਵਿੱਚ ਅਰਥਚਾਰੇ ਦੀ ਸਥਿਤੀ ਮਜ਼ਬੂਤ ਹੋਣ ਦੀ ਉਮੀਦ : ਸਟੈਟਸਕੈਨ
ਜਦੋਂ ਮੈਨੀਕੁਇਨ ਸਮਝ ਕੇ ਮਹਿਲਾ ਦੀ ਲਾਸ਼ ਕੂੜੇਦਾਨ ਵਿੱਚ ਸੁੱਟੀ ਗਈ
ਐਕਸਪਾਇਰ ਹੋਣ ਤੋਂ ਪਹਿਲਾਂ ਲੋਕਾਂ ਨੂੰ ਮੌਡਰਨਾ ਦੇ ਸ਼ੌਟਸ ਲੈਣ ਦੀ ਦਿੱਤੀ ਜਾ ਰਹੀ ਹੈ ਸਲਾਹ