Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਕੇਅਰ ਹੋਮਜ਼ ਵਿੱਚ ਕੰਮ ਕਰਨ ਵਾਲੇ 28 ਸੈਨਿਕ ਪਾਏ ਗਏ ਕੋਵਿਡ-19 ਪਾਜ਼ੀਟਿਵ

May 22, 2020 07:25 PM

ਓਨਟਾਰੀਓ, 22 ਮਈ (ਪੋਸਟ ਬਿਊਰੋ) : ਓਨਟਾਰੀਓ ਤੇ ਕਿਊਬਿਕ ਦੀਆਂ ਲਾਂਗ ਟਰਮ ਕੇਅਰ ਫੈਸਿਲਿਟੀਜ਼ ਵਿੱਚ ਕੰਮ ਕਰਦੇ ਸਮੇਂ ਘੱਟੋ ਘੱਟ 28 ਸੈਨਿਕ ਕੋਵਿਡ-19 ਦਾ ਸਿ਼ਕਾਰ ਹੋ ਗਏ। ਇਸ ਦਾ ਖੁਲਾਸਾ ਕੈਨੇਡੀਅਨ ਆਰਮਡ ਫੋਰਸਿਜ਼ ਵੱਲੋਂ ਕੀਤਾ ਗਿਆ।
ਵੀਰਵਾਰ ਨੂੰ ਫੌਜ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ 28 ਸਰਵਿਸ ਮੈਂਬਰਾਂ ਨੂੰ ਅਜਿਹੀਆਂ ਫੈਸਿਲਿਟੀਜ਼ ਵਿੱਚ ਕੰਮ ਕਰਨ ਕਾਰਨ ਸਾਹ ਸਬੰਧੀ ਬਿਮਾਰੀ ਹੋਣ ਉਪਰੰਦ ਜਦੋਂ ਟੈਸਟ ਕੀਤਾ ਗਿਆ ਤਾਂ ਉਹ ਕੋਵਿਡ-19 ਪਾਜ਼ੀਟਿਵ ਨਿਕਲੇ। ਪਿਛਲੇ ਹਫਤੇ ਪੰਜ ਸੈਨਿਕਾਂ ਨੂੰ ਕੋਵਿਡ-19 ਹੋਇਆ ਸੀ ਜਦਕਿ ਇਸ ਹਫਤੇ ਇਨ੍ਹਾਂ ਦੀ ਗਿਣਤੀ ਵਿੱਚ ਕਾਫੀ ਇਜਾਫਾ ਹੋਇਆ ਹੈ।
ਇਸ ਤੋਂ ਪਹਿਲਾਂ ਫੌਜੀ ਅਧਿਕਾਰੀਆਂ ਨੇ ਆਖਿਆ ਸੀ ਕਿ ਉਹ ਹਰ ਦੋ ਹਫਤੇ ਬਾਅਦ ਇਨ੍ਹਾਂ ਅੰਕੜਿਆਂ ਬਾਰੇ ਅਪਡੇਟ ਵਾਰੀ ਦਿਆ ਕਰਨਗੇ। ਹੁਣ ਹਥਿਆਰਬੰਦ ਸੈਨਾਵਾਂ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਇਹ ਅਪਡੇਟ ਪਬਲਿਸ਼ ਕਰਨਗੇ। ਫੌਜ ਨੂੰ ਖਦਸ਼ਾ ਹੈ ਕਿ ਲਾਂਗ ਟਰਮ ਕੇਅਰ ਹੋਮਜ਼ ਵਿੱਚ ਕੰਮ ਕਰਨ ਵਾਲੇ ਸਰਵਿਸ ਮੈਂਬਰਾਂ ਦੇ ਕੋਵਿਡ-19 ਪਾਜ਼ੀਟਿਵ ਪਾਏ ਜਾਣ ਦੀ ਹੋਰ ਸੰਭਾਵਨਾ ਹੈ। ਵੀਰਵਾਰ ਨੂੰ ਰਿਪੋਰਟ ਕੀਤੇ ਗਏ ਸੋਲਾਂ ਪਾਜ਼ੀਟਿਵ ਕੇਸ ਕਿਊਬਿਕ ਦੇ ਲਾਂਗ ਟਰਮ ਕੇਅਰ ਹੋਮਜ਼ ਵਿੱਚ ਤਾਇਨਾਤ ਸਰਵਿਸ ਮੈਂਬਰਾਂ ਦੇ ਹਨ ਜਦਕਿ 12 ਮਾਮਲੇ ਓਨਟਾਰੀਓ ਦੇ ਹਨ।
ਇਥੇ ਦਸਣਾ ਬਣਦਾ ਹੈ ਕਿ 30 ਲਾਂਗ ਟਰਮ ਕੇਅਰ ਹੋਮਜ ਵਿਚ ਸੈਨਾਂ ਦੇ 1700 ਮੈਂਬਰ ਕੰਮ ਕਰ ਕਰ ਰਹੇ ਹਨ। ਇਨ੍ਹਾਂ ਲਾਂਗ ਟਰਮ ਹੋਮਜ ਵਿਚ ਉਹ ਸਿਰਫ ਮੈਡੀਕਲ ਸਹਾਇਤਾ ਹੀ ਦਿੰਦੇ ਹਨ ਸਗੋਂ ਸਾਫ ਸਫਾਈ, ਫੂਡ ਸਰਵ ਕਰਨਾ ਤੇ ਰੈਜੀਡੈਂਟਸ ਦੀਆਂ ਮੁਢਲੀਆਂ ਲੋੜਾਂ ਵੀ ਪੂਰੀਆਂ ਕਰਦੇ ਹਨ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਵੈਸਟ ਇੰਡ `ਚ ਦੁਪਹਿਰ ਨੂੰ ਬਿਜਲੀ ਹੋਈ ਬੰਦ, ਹਜ਼ਾਰਾਂ ਲੋਕ ਹੋਏ ਪ੍ਰਭਾਵਿਤ ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਐੱਸਯੂਵੀ ਅਮਰੀਕੀ ਸਰਹੱਦ ਨੇੜੇ ਹਾਦਸਾਗ੍ਰਸਤ ਵੈਨਕੂਵਰ ਹਵਾਈ ਅੱਡੇ 'ਤੇ ਜਹਾਜ਼ ਦੇ ਇੰਜਣ ਵਿੱਚ ਲੱਗੀ ਅੱਗ, ਸਲਾਈਡਾਂ ਰਾਹੀਂ ਯਾਤਰੀ ਕੱਢੇ ਬਾਹਰ ਐਲਗਿਨ ਅਤੇ ਲੌਰੀਅਰ ਵਿਖੇ ਮਾਰੇ ਗਏ ਪੈਦਲ ਯਾਤਰੀਆਂ ਨੂੰ ਸ਼ਰਧਾਂਜਲੀ ਵਜੋਂ ਓਟਵਾ ਨਿਵਾਸੀ ਹੋਏ ਇਕੱਠੇ ਸੇਂਟ-ਫ੍ਰਾਂਸੋਆ ਨਦੀ `ਚੋਂ ਮਿਲੀ ਕਾਰ, ਅੰਦਰੋਂ ਇੱਕ ਲਾਸ਼ ਵੀ ਮਿਲੀ ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਕਿਊਬੈਕ ਦੇ ਇੱਕ ਵਿਅਕਤੀ 'ਤੇ ਅਮਰੀਕੀ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਲੱਗੇ ਦੋਸ਼ ਪਾਰਲੀਮੈਂਟ ਹਿੱਲ ਕਲੋਨੀ ਦੀ ਆਖਰੀ ਬਚੀ ਬਿੱਲੀ ਕੋਲਾ ਦਾ ਦੇਹਾਂਤ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼