Welcome to Canadian Punjabi Post
Follow us on

31

May 2020
ਮਨੋਰੰਜਨ

ਨੀਲ ਨੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਆਪਣੀ ਬਣਾਈ ਪੁਰਾਣੀ ਧੁਨ

May 22, 2020 10:18 AM

ਐਕਟਿੰਗ ਦੇ ਨਾਲ ਨੀਲ ਨਿਤਿਨ ਮੁਕੇਸ਼ ਦਾ ਸੰਗੀਤ ਪ੍ਰੇਮ ਜੱਗ ਜਾਹਿਰ ਹੈ। ਗਾਇਕ ਨਿਤਿਨ ਮੁਕੇਸ਼ ਦੇ ਬੇਟੇ ਨੀਲ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਆਪਣੇ ਆਈਪੈਡ 'ਤੇ ਪਿਆਨੋ ਵਜਾਉਣ ਦੀ ਵੀਡੀਓ ਸਾਂਝੀ ਕੀਤੀ ਸੀ। ਫਿਰ ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਹੋਰ ਵੀਡੀਓ ਸਾਂਝੀ ਕੀਤੀ। ਇਸ ਵੀਡੀਓ ਵਿੱਚ ਉਹ ਪਿਆਨੋ ਉਤੇ ਇੱਕ ਧੁਨ ਵਜਾ ਰਹੇ ਹਨ। ਇਸ ਧੁਨ ਦੇ ਬਾਰੇ ਉਨ੍ਹਾਂ ਲਿਖਿਆ, ‘ਕੁਝ ਦਿਨ ਪਹਿਲਾਂ ਇੱਕ ਫਿਲਮ ਦੇ ਸੈਟ ਉੱਤੇ ਮੈਨੂੰ ਪਿਆਨੋ ਮਿਲਿਆ ਸੀ। ਮੈਂ ਇਹ ਧੁਨ ਕੁਝ ਸਾਲ ਪਹਿਲਾਂ ਬਣਾਈ ਸੀ, ਓਦੋਂ ਮੈਂ ਫਿਲਮ ‘ਮੁਝਸੇ ਦੋਸਤੀ ਕਰੋਗੇ’ ਵਿੱਚ ਅਸਿਸਟੈਂਟ ਡਾਇਰੈਕਟਰ ਸੀ। ਸੈੱਟ 'ਤੇ ਮੌਜੂਦ ਕੁਝ ਪਿਆਰੇ ਲੋਕਾਂ ਨੇ ਮੈਨੂੰ ਐਕਟਰ ਬਣਨ ਦੇ ਬਾਅਦ ਇਸ ਧੁਨ ਨੂੰ ਆਪਣੀ ਫਿਲਮ ਵਿੱਚ ਵਰਤਣ ਲਈ ਕਿਹਾ ਸੀ। ਸਾਲਾਂ ਬਾਅਦ ਇਸ ਧੁਨ ਤੋਂ ਉਤਸ਼ਾਹਤ ਹੋ ਕੇ ਮੈਂ ਇਸ ਦਾ ਪ੍ਰੋਗਰਾਮ ਬਣਾਇਆ ਅਤੇ ਇਸ ਦਾ ਕੁਝ ਹਿੱਸਾ ਸਾਂਝਾ ਕਰ ਰਿਹਾ ਹਾਂ। ਉਮੀਦ ਹੈ ਕਿ ਇਹ ਸੁਣ ਕੇ ਤੁਹਾਨੂੰ ਮਜ਼ਾ ਆਏਗਾ।''
ਨਿਤਿਨ ਅਗਲੇ ਦਿਨਾਂ ਵਿੱਚ ‘ਫਿਰਕੀ’ ਅਤੇ ‘ਤੇਰਾ ਕਯਾ ਹੋਗਾ ਜਾਨੀ’ ਆਦਿ ਫਿਲਮਾਂ ਵਿੱਚ ਨਜ਼ਰ ਆਉਣਗੇ।

Have something to say? Post your comment