Welcome to Canadian Punjabi Post
Follow us on

31

May 2020
ਭਾਰਤ

ਚੱਕਰਵਾਤ ਤੂਫਾਨ ਕਾਰਨ 72 ਮੌਤਾਂ, ਮਮਤਾ ਵੱਲੋਂ ਪ੍ਰਧਾਨ ਮੰਤਰੀ ਤੋਂ ਮਦਦ ਦੀ ਮੰਗ

May 22, 2020 10:08 AM

ਕੋਲਕਾਤਾ, 21 ਮਈ, (ਪੋਸਟ ਬਿਊਰੋ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਵੀਰਵਾਰ ਸ਼ਾਮ ਨੂੰ ਦੱਸਿਆ ਕਿ ਚੱਕਰਵਾਤੀ ਤੂਫਾਨ ‘ਅਮਫਾਨ` ਦੇ ਨਾਲ ਇਸ ਰਾਜ ਵਿੱਚ ਘੱਟੋ ਘੱਟ 72 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਬਾਹ ਹੋਏ ਇਲਾਕਿਆਂ ਦੀ ਮੁੜ ਉਸਾਰੀ ਲਈ ਮਦਦ ਦੀ ਅਪੀਲ ਕੀਤੀ ਹੈ।
ਇਸ ਦੌਰਾਨ ਮਮਤਾ ਬੈਨਰਜੀ ਨੇ ਹਰ ਮ੍ਰਿਤਕ ਦੇ ਵਾਰਸਾਂ ਲਈ ਦੋ ਤੋਂ ਢਾਈ ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਅਤੇ ਕਿਹਾ ਕਿ ਹਾਲੇ ਤੱਕ ਮਿਲੀ ਰਿਪੋਰਟ ਮੁਤਾਬਕ ਸੂਬੇ ਵਿਚ ਚੱਕਰਵਾਤੀ ਤੂਫਾਨ ਨਾਲ 72 ਲੋਕਾਂ ਦੀ ਮੌਤ ਹੋਈ ਤੇ ਦੋ ਜ਼ਿਲੇ ਉੱਤਰੀ ਅਤੇ ਦੱਖਣੀ 24 ਪਰਗਣਾ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ। ਸਾਨੂੰ ਉਨ੍ਹਾਂ ਦੀ ਮੁੜ ਉਸਾਰੀ ਦਾ ਕੰਮ ਕਰਨਾ ਹੋਵੇਗਾ। ਮੈਂ ਕੇਂਦਰ ਸਰਕਾਰ ਨੂੰ ਇਸ ਰਾਜ ਦੀੰ ਹਰ ਸੰਭਵ ਮਦਦ ਦੀ ਅਪੀਲ ਕਰਾਂਗੀ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਵਿਚ ਕਦੇ ਵੀ ਇੰਨਾ ਭਿਆਨਕ ਚੱਕਰਵਾਤੀ ਤੂਫਾਨ ਅਤੇ ਵਿਨਾਸ਼ ਨਹੀਂ ਦੇਖਿਆ।

Have something to say? Post your comment
ਹੋਰ ਭਾਰਤ ਖ਼ਬਰਾਂ
ਕੋਰੋਨਾ ਨਾਲ ਇੱਕੋ ਦਿਨ ਭਾਰਤ ਵਿੱਚ 194 ਮੌਤਾਂ
ਸੁਪਰੀਮ ਕੋਰਟ ਦਾ ਹੁਕਮ: ਘਰੀਂ ਮੁੜਦੇ ਮਜ਼ਦੂਰਾਂ ਦਾ ਕਿਰਾਇਆ-ਖਾਣਾ ਰਾਜ ਸਰਕਾਰਾਂ ਦੇਣ
ਸੁਪਰੀਮ ਕੋਰਟ ਨੇ ਪੁੱਛਿਆ: ਮੁਫਤ ਜ਼ਮੀਨ ਲੈ ਚੁੱਕੇ ਹਸਪਤਾਲ ਮੁਫਤ ਇਲਾਜ ਕਿਉਂ ਨਹੀਂ ਕਰ ਸਕਦੇ
ਹਾਰਵਰਡ ਦੇ ਮਾਹਰਾਂ ਦੀ ਰਾਏ: ਸਖ਼ਤ ਲਾਕਡਾਊਨ ਹੋਣ ਨਾਲ ਭਾਰਤੀ ਅਰਥ ਵਿਵਸਥਾ ਤਬਾਹ ਹੋ ਜਾਵੇਗੀ
ਐਕਟਰ ਨਵਾਜ਼ੂਦੀਨ ਦੀ ਪਤਨੀ ਨੇ ਤਲਾਕ ਨਾਲ 30 ਕਰੋੜ ਅਤੇ ਯਾਰੀ ਰੋਡ 'ਤੇ ਬੰਗਲਾ ਮੰਗਿਆ
ਸਿਹਤ ਘੁਟਾਲੇ ਕਾਰਨ ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫਾ
ਭਾਰਤ ਵਿੱਚ ਟਿਕ-ਟਾਕ ਤੋਂ ਅੱਕਣ ਲੱਗ ਪਏ ਹਨ ਲੋਕ
ਏਅਰਪੋਰਟ ਉੱਤੇ ਲੱਗੀ ਫੋਰਸ ਦੇ 18 ਜਵਾਨ ਇਨਫੈਕਟਿਡ
ਕਰਜ਼ਿਆਂ 'ਤੇ ਵਿਆਜ ਮੁਆਫ਼ੀ ਬਾਰੇ ਸੁਪਰੀਮ ਕੋਰਟ ਵੱਲੋਂ ਆਰ ਬੀ ਆਈ ਅਤੇ ਕੇਂਦਰ ਨੂੰ ਨੋਟਿਸ
ਰਾਹੁਲ ਗਾਂਧੀ ਦੀ ਨਜ਼ਰ ਵਿੱਚ ਲਾਕਡਾਊਨ ਅਸਫਲ ਰਿਹੈ