Welcome to Canadian Punjabi Post
Follow us on

31

May 2020
ਪੰਜਾਬ

ਅਮਰੀਕਾ ਤੋਂ ਡੀਪੋਰਟ 167 ਬੰਦਿਆਂ ਵਿੱਚੋਂ ਇਬਰਾਹੀਮ ਨਾਂਅ ਦਾ ਅੱਤਵਾਦੀ ਵੀ ਨਿਕਲਿਆ

May 22, 2020 10:05 AM

ਅੰਮ੍ਰਿਤਸਰ, 21 ਮਈ, (ਪੋਸਟ ਬਿਊਰੋ)- ਅਮਰੀਕਾ ਤੋਂ ਇੱਕ ਦਿਨ ਪਹਿਲਾਂ 167 ਲੋਕਾਂ ਨੂੰ ਲਿਆਏ ਜਹਾਜ਼ ਵਿੱਚ ਇਕ ਅਲ-ਕਾਇਦਾ ਦਾ ਖਤਰਨਾਕ ਅੱਤਵਾਦੀ ਇਬਰਾਹੀਮ ਜ਼ੁਬੇਰ ਮੁਹੰਮਦ ਨਿਕਲਿਆ ਹੈ। ਪਤਾ ਲੱਗਾ ਹੈ ਕਿ ਜ਼ੁਬੈਰ ਮੁਹੰਮਦ ਇਸ ਅੱਤਵਾਦੀ ਜਥੇਬੰਦੀ ਦਾ ਫਾਈਨਾਂਸ ਵਿੰਗ ਦੇਖਦਾ ਸੀ। ਪੇਸ਼ੇ ਤੋਂ ਇੰਜੀਨੀਅਰ ਇਸ ਅੱਤਵਾਦੀ ਨੂੰ ਇੱਕ ਅਮਰੀਕੀ ਅਦਾਲਤ ਅੱਤਵਾਦੀ ਸਰਗਰਮੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ੀ ਕਰਾਰ ਦੇ ਚੁੱਕੀ ਹੈ।
ਇਸ ਬਾਰੇ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਇਬਰਾਹੀਮ ਦੇ ਪਿਛੋਕੜ ਤੇ ਪੁਰਾਣੀ ਹਿਸਟਰੀ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਤੇ ਬਾਕੀਆਂ ਵਾਂਗ ਉਸ ਨੂੰ ਕੁਆਰੰਟਾਈਨ ਕੀਤਾ ਗਿਆ ਹੈ। ਅੰਮ੍ਰਿਤਸਰ ਦੇ ਸਿਵਲ ਸਰਜਨ ਜੁਗਲ ਕਿਸ਼ੋਰ ਨੇ ਮੰਨਿਆ ਕਿ ਇਬਰਾਹੀਮ ਜ਼ੁਬੇਰ ਮੁਹੰਮਦ ਨਾਂ ਦਾ ਬੰਦਾ ਕੁਆਰੰਟਾਈਨ ਕੀਤਾ ਗਿਆ ਹੈ। ਅਮਰੀਕਾ ਤੋਂ ਡੀਪੋਰਟ ਹੋਏ 167 ਲੋਕਾਂ ਵਿੱਚ ਇਬਰਾਹੀਮ ਮੁਹੰਮਦ ਦਾ ਨਾਂ 163 ਨੰਬਰ ਉੱਤੇ ਦਰਜ ਹੈ। ਉਹ ਮੂਲ ਰੂਪ ਵਿੱਚ ਹੈਦਰਾਬਾਦ ਦਾ ਵਸਨੀਕ ਅਤੇ ਪੇਸ਼ੇ ਤੋਂ ਇੰਜੀਨੀਅਰ ਹੈ। ਦੱਸਿਆ ਜਾਂਦਾ ਹੈ ਕਿ ਉਹ 2001 ਵਿੱਚ ਭਾਰਤ ਤੋਂ ਅਮਰੀਕਾ ਗਿਆ ਤੇ ਓਥੇ ਓਹੀਓ ਰਾਜ ਵਿੱਚ ਆਪਣੀ ਪੜ੍ਹਾਈ ਕਰਦਿਆਂ ਅੱਤਵਾਦੀ ਸੰਗਠਨ ਅਲ ਕਾਇਦਾ ਦੇ ਸੰਪਰਕ ਵਿੱਚ ਆ ਗਿਆ ਸੀ। ਇਸ ਪਿੱਛੋਂ ਉਹ ਅਰਬ ਦੇਸ਼ਾਂ ਵਿੱਚ ਘੁੰਮਦਾ ਰਿਹਾ ਤੇ ਸਾਲ 2006 ਵਿੱਚ ਉਸ ਨੇ ਇੱਕ ਅਮਰੀਕੀ ਲੜਕੀ ਨਾਲ ਵਿਆਹ ਕੀਤਾ ਸੀ। ਅਮਰੀਕੀ ਸਰਕਾਰ ਨੂੰ ਪਤਾ ਲੱਗਾ ਸੀ ਕਿ ਇਬਰਾਹੀਮ ਅਲ-ਕਾਇਦਾ ਦਾ ਫਾਈਨਾਂਸ ਵਿੰਗ ਦੇਖਦਾ ਹੈ ਤੇ ਅੱਤਵਾਦੀ ਵਾਰਦਾਤਾਂ ਲਈ ਫੰਡਿੰਗ ਦਾ ਕੰਮ ਸੰਭਾਲ ਰਿਹਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਟਿੱਡੀ ਦਲ ਦਾ ਖਤਰਾ: ਪੰਜਾਬ ਦੇ 11 ਵਿਭਾਗ, 36 ਟੀਮਾਂ ਅਤੇ ਫਾਇਰ ਬ੍ਰਿਗੇਡ ਮੁਕਾਬਲੇ ਲਈ ਤਾਇਨਾਤ
ਬੇਕਾਬੂ ਹੋਈ ਕਾਰ ਡਰੇਨ ਵਿੱਚ ਡਿੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਤੇ ਤਿੰਨ ਜ਼ਖ਼ਮੀ
ਮੂਸੇਵਾਲਾ ਮਾਮਲੇ ਵਿੱਚ ਚਾਰ ਪੁਲਸ ਮੁਲਾਜ਼ਮਾਂ ਸਣੇ ਪੰਜ ਜਣਿਆਂ ਦੀ ਅੰਤਰਿਮ ਜ਼ਮਾਨਤ
ਗੁਰਦੁਆਰੇ ਵਿੱਚ ਝਗੜਾ ਕਰਨ ਵਾਲੇ ਦੋ ਗ੍ਰੰਥੀ ਗ਼੍ਰਿਫ਼ਤਾਰ
ਮੰਤਰੀ ਰੰਧਾਵਾ ਨੇ ਕਿਹਾ: ਮੈਂ ਸਮਾਂ-ਬੱਧ ਜਾਂਚ ਕਰਵਾਉਣ ਦੇ ਲਈ ਤਿਆਰ ਹਾਂ
ਪੰਜਾਬ ਦੇ ਚੀਫ ਸੈਕਟਰੀ ਅਤੇ ਮੰਤਰੀਆਂ ਦਾ ਰੇੜਕਾ ਖਤਮ
ਹਰਿਆਣਾ ਤੇ ਰਾਜਸਥਾਨ ਤੋਂ ਬਾਅਦ ਪੰਜਾਬ ਲਈ ਟਿੱਡੀ ਦਲ ਦਾ ਖਤਰਾ ਵਧਿਆ
ਚੁਣੌਤੀਆਂ ਹੁੰਦਿਆਂ ਵੀ ਪੰਜਾਬ ਵਿੱਚ ਕਣਕ ਖਰੀਦ ਭਰਵੀਂ ਹੋਈ
ਪਤੀ ਨਾਲ ਝਗੜੇ ਕਾਰਨ ਤੰਗ ਆਈ ਮਹਿਲਾ ਟਰੈਫਿਕ ਕਾਂਸਟੇਬਲ ਵੱਲੋਂ ਖੁਦਕੁਸ਼ੀ
ਕਾਰ ਤੇ ਟੈਂਕਰ ਦੀ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਤ