Welcome to Canadian Punjabi Post
Follow us on

31

May 2020
ਟੋਰਾਂਟੋ/ਜੀਟੀਏ

5 ਆਬ ਟੀ.ਵੀ. ਵਲੋਂ ਵਿਲੀਅਮ ਓਸਲਰ ਹੈਲਥ ਸੈਂਟਰ ਲਈ 2,12,000 ਡਾਲਰ ਇਕੱਤਰ

May 22, 2020 10:01 AM

ਮਿਸੀਸਾਗਾ, 21 ਮਈ (ਪੋਸਟ ਬਿਊਰੋ)- ਬੀਤੇ ਐਤਵਾਰ 5 ਆਬ ਟੀ.ਵੀ. ਵਲੋਂ ਵਿਲੀਅਮ ਓਸਲਰ ਹੈਲਥ ਸੈਂਟਰ ਲਈ ਟੈਲੀਥੌਨ ਕੀਤਾ ਗਿਆ। ਇਸ ਟੈਲੀਥੌਨ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਰੱਖਿਆ ਗਿਆ ਸੀ ਤੇ ਇਸ ਵਿਚ 30 ਦੇ ਕਰੀਬ ਕਲਾਕਾਰਾਂ ਨੇ ਹਿੱਸਾ ਲਿਆ। ਸਵੇਰੇ 10 ਵਜੇ ਵੱਖ ਵੱਖ ਕਲਾਕਾਰਾਂ ਨੇ ਆ ਕੇ 5 ਆਬ ਟੀ.ਵੀ. ਦੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਵਿਲੀਅਮ ਓਸਲਰ ਹੈਲਥ ਸੈਂਟਰ ਲਈ ਜੋ ਫੰਡ ਇਕੱਤਰ ਕੀਤਾ ਜਾ ਰਿਹਾ ਹੈ, ਉਸ ਵਿਚ ਆਪਣਾ ਯੋਗਦਾਨ ਪਾਓ। 5 ਆਬ ਟੀ.ਵੀ. ਦੇ ਸੰਚਾਲਕ ਜੱਸੀ ਸਰਾਏ ਨੇ ਦੱਸਿਆ ਕਿ ਸਾਡਾ ਟੀਚਾ 1 ਲੱਖ ਡਾਲਰ ਦਾ ਸੀ ਤੇ 1 ਲੱਖ ਡਾਲਰ ਅਸੀਂ ਪਹਿਲੇ ਘੰਟੇ ਵਿਚ ਹੀ ਰੇਜ਼ ਕਰ ਲਿਆ, ਫੇਰ ਬਾਕੀ ਕਾਲਜ਼ ਲਈਆਂ ਗਈਆਂ। 5 ਆਬ ਟੀ.ਵੀ. ਦੇ ਵਾਈਸ ਪ੍ਰੈਜ਼ੀਡੈਂਟ ਪਿ੍ਰੰਸ ਸੰਧੂ ਮੁਤਾਬਿਕ ਭਾਵੇਂ ਅਸੀਂ ਇਸ ਟੈਲੀਥਾਨ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਦਾ ਰੱਖਿਆ ਸੀ, ਪਰ ਇਹ ਰਾਤ 8 ਵਜੇ ਤੱਕ ਚੱਲਦਾ ਰਿਹਾ ਤੇ ਲਗਾਤਾਰ 5 ਆਬ ਦੇ ਦਰਸ਼ਕਾਂ ਦੀਆਂ ਕਾਲਾਂ ਆਉਂਦੀਆਂ ਰਹੀਆਂ। ਭਾਵੇਂ ਇਹ ਫੰਡ ਬਰੈਂਪਟਨ ਦੇ ਹਸਪਤਾਲ ਲਈ ਇਕੱਠਾ ਕੀਤਾ ਜਾ ਰਿਹਾ ਸੀ, ਪਰ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਲੋਕਾਂ ਨੇ ਕਾਲ ਕਰਕੇ ਇਸ ਫੰਡ ਰੇਜ਼ਿੰਗ ਮੁਹਿੰਮ ’ਚ ਆਪਣਾ ਯੋਗਦਾਨ ਪਾਇਆ।
ਹਰਪ੍ਰੀਤ ਹੰਸਰਾ, ਜਿਨ੍ਹਾਂ ਨੇ ਇਹ ਸਾਰਾ ਫੰਡ ਰੇਜ਼ਿੰਗ ਟੈਲੀਥਾਨ ਆਰਗੇਨਾਈਜ਼ ਕੀਤਾ ਸੀ, ਨੇ ਦੱਸਿਆ ਕਿ ਜਿਥੇ ਅਸੀਂ ਇਹ 2,12,000 ਡਾਲਰ ਦੀਆਂ ਪਲੈੱਜਜ਼ ਲਈਆਂ, ਉਨ੍ਹਾਂ ਨੂੰ ਅੱਗੇ ਰੌਜਰ ਫਾਊਂਡੇਸ਼ਨ ਦੇ ਚੇਅਰ ਮਾਰਥਾ ਰੌਜਰ ਡਾਲਰ ਟੂ ਡਾਲਰ ਮੈਚ ਕਰਨਗੇ।ਇਸ ਤਰ੍ਹਾਂ 2,12,000 ਡਾਲਰ ਦੀ ਇਕੱਠੀ ਕੀਤੀ ਇਹ ਰਕਮ 4,24,000 ਡਾਲਰ ਬਣ ਕੇ ਹਸਪਤਾਲ ਤੱਕ ਜਾਵੇਗੀ।ਵਿਲੀਅਮ ਓਸਲਰ ਹੈਲਥ ਸੈਂਟਰ ਵਲੋਂ ਇਸ ਸਾਲ ਕੋਵਿਡ-19 ਦੀ ਮਹਾਮਾਰੀ ਦੌਰਾਨ ਆਪਣੇ ਡਾਕਟਰਾਂ ਤੇ ਫਰੰਟ ਲਾਈਨ ਵਰਕਰਜ਼ ਲਈ ਇਕਿਉਪਮੈਂਟ ਖਰੀਦਣ ਲਈ 25 ਲੱਖ ਡਾਲਰ ਇਕੱਠੇ ਕਰਨ ਦੀ ਮੁਹਿੰਮ ਚਲਾਈ ਗਈ ਸੀ।ਇਸ ਵਿਚ ਡੇਢ ਮਿਲੀਅਨ ਡਾਲਰ ਪਹਿਲਾਂ ਹੀ ਇਕੱਤਰ ਹੋ ਚੁੱਕਿਆ ਸੀ ਤੇ ਹੁਣ ਬਾਕੀ 5 ਆਬ ਦੀ ਟੀਮ ਵਲੋਂ ਯੋਗਦਾਨ ਦਿੱਤਾ ਜਾਵੇਗਾ। ਇਸੇ ਤਰ੍ਹਾਂ ਵੱਖ-ਵੱਖ ਟੀਚਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਵਲੋਂ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਣਗੇ।
ਪੰਜਾਬੀ ਦੇ 30 ਨਾਮਵਰ ਕਲਾਕਾਰਾਂ ਨੂੰ ਇਸ ਦਾ ਸਿਹਰਾ ਜਾਂਦਾ ਹੈ, ਜਿਥੇ ਉਨ੍ਹਾਂ ਨੇ ਆਪਣਾ ਸਮਾਂ ਦਿੱਤਾ, ਉਥੇ ਹੀ ਬਹੁਤ ਸਾਰੇ ਕਲਾਕਾਰਾਂ ਵਲੋਂ ਵੀ ਇਸ ਟੈਲੀਥਾਨ ’ਚ ਯੋਗਦਾਨ ਦੇਣ ਲਈ ਰਕਮ ਪਾਈ ਗਈ।ਇਹ ਕਲਾਕਾਰ ਜਿਥੇ ਪੰਜਾਬ ਤੋਂ ਸਨ, ਉਥੇ ਹੀ ਬਿ੍ਰਟਿਸ਼ ਕੋਲੰਬੀਆ ਤੇ ਹੋਰਨਾਂ ਮੁਲਕਾਂ ਤੋਂ ਸਨ, ਜਿਨ੍ਹਾਂ ਨੇ ਆ ਕੇ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ ਤੇ ਨਾਲ ਦੀ ਨਾਲ ਇਸ ਫੰਡ ਰੇਜਿੰਗ ਮੁਹਿੰਮ ’ਚ ਯੋਗਦਾਨ ਦੇਣ ਲਈ ਅਪੀਲ ਵੀ ਕਰਦੇ ਰਹੇ। ਹਸਪਤਾਲ ਦੀ ਫਾਊਂਡੇਸ਼ਨ ਦੇ ਚੇਅਰ ਕੈਨ ਮੇਹੂ ਵਲੋਂ 5 ਆਬ ਟੀ.ਵੀ. ਦਾ ਧੰਨਵਾਦ ਕੀਤਾ ਗਿਆ ਤੇ ਇਸ ਬਿਹਤਰੀਨ ਯਤਨ ਲਈ ਕਮਿਉਨਿਟੀ ਨੂੰ ਨਾਲ ਜੋੜ ਕੇ ਕੰਮ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ।ਜਿਥੇ ਕੈਨ ਮੇਹੂ ਨੇ 5 ਆਬ ਦੀ ਟੀਮ ਦਾ ਧੰਨਵਾਦ ਕੀਤਾ, ਉਸ ਦੇ ਨਾਲ ਹੀ ਉਨ੍ਹਾਂ ਵਲੋਂ ਸਾਰੀ ਕਮਿਉਨਿਟੀ ਦਾ ਵੀ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਇਸ ਲਾਈਵ ਕੰਸਰਟ ਦੌਰਾਨ ਆਪਣੇ ਪਲੈੱਜ ਲਿਖਾਏ।ਜਿਨ੍ਹਾਂ-ਜਿਨ੍ਹਾਂ ਵਲੋਂ ਫ਼ੋਨ ਕਰਕੇ ਆਪਣੀ ਡੋਨੇਸ਼ਨ ਲਿਖਵਾਈ ਗਈ ਹੈ, ਉਨ੍ਹਾਂ ਨੂੰ ਹੁਣ ਫਾਊਂਡੇਸ਼ਨ ਦੇ ਦਫ਼ਤਰ ਵਲੋਂ ਫ਼ੋਨ ਆ ਰਹੇ ਹਨ ਅਤੇ ਕ੍ਰੈਡਿਟ ਕਾਰਡ ਤੇ ਤੁਹਾਡੇ ਪੈਸੇ ਚਾਰਜ ਕਰਕੇ ਨਾਲ ਦੀ ਨਾਲ ਟੈਕਸ ਡਿਡਕਟੇਬਲ ਰਿਸੀਟ ਭੇਜੀ ਜਾ ਰਹੀ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਿੰਨੀਆਂ ਪਲੈੱਜਜ਼ ਆਈਆਂ ਉਨੇ ਪੈਸੇ ਇਕੱਠੇ ਕੀਤੇ ਜਾ ਸਕਦੇ ਹਨ।ਜੇਕਰ ਤੁਸੀਂ ਕਾਲ ਕੀਤੀ ਹੈ ਤੇ ਡੋਨੇਸ਼ਨ ਲਿਖਵਾਈ ਹੈ ਤੇ ਤੁਹਾਨੂੰ ਅਜੇ ਤੱਕ ਕਾਲ ਨਹੀਂ ਆਈ ਹੈ ਤਾਂ ਤੁਸੀਂ 905-863-2440 ਉਤੇ ਸੰਪਰਕ ਕਰ ਸਕਦੇ ਹੋ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪੈਨੋਰਮਾ ਇੰਡੀਆ ਨੇ ਨਵੇਂ ਬੋਰਡ ਦੀ ਕੀਤੀ ਚੋਣ
ਥੌਰਨਕਲਿਫ ਪਾਰਕ ਏਰੀਆ ਵਿੱਚ ਦੋ ਵਿਅਕਤੀਆਂ ਨੂੰ ਮਾਰੀ ਗਈ ਗੋਲੀ
ਮੇਅਰ ਪੈਟਿ੍ਰਕ ਬ੍ਰਾਊਨ ਨੇ ਕੀਤਾ ਪੰਜਾਬੀ ਫੂਡ ਸੇਵਾ ਦੇ ਵਲੰਟੀਅਰਜ਼ ਦਾ ਧੰਨਵਾਦ
2021 ਤੱਕ ਆਪਣੇ ਆਫਿਸ ਬੰਦ ਰੱਖੇਗੀ ਸ਼ੌਪੀਫਾਇ ਘਰ ਤੋਂ ਹੀ ਕੰਮ ਕਰਨਗੇ ਕਰਮਚਾਰੀ
ਓਨਟਾਰੀਓ ਵਿੱਚ ਕਰੋਨਾਵਾਇਰਸ ਦੇ 413 ਮਾਮਲਿਆਂ ਦੀ ਹੋਈ ਪੁਸ਼ਟੀ
ਮਹਾਂਮਾਰੀ ਦੌਰਾਨ ਸੀਨੀਅਰਜ਼ ਦੀ ਵਿੱਤੀ ਮਦਦ ਲਈ ਫੈਡਰਲ ਸਰਕਾਰ ਕਰ ਰਹੀ ਹੈ ਕਈ ਉਪਰਾਲੇ
ਏਅਰਲਾਈਨਜ਼ ਦੀਆਂ ਰਿਫੰਡ ਨੀਤੀਆਂ ਬਾਰੇ ਢੰਗ ਨਾਲ ਗੱਲਬਾਤ ਕੀਤੇ ਜਾਣ ਦੀ ਲੋੜ : ਟਰੂਡੋ
ਕੋਵਿਡ-19 ਦੇ ਦੂਜੇ ਗੇੜ ਤੋਂ ਬਚਣ ਲਈ ਕੈਨੇਡੀਅਨਾਂ ਨੂੰ ਮਾਸਕ ਪਾਉਣੇ ਚਾਹੀਦੇ ਹਨ : ਟਰੂਡੋ
ਸਕਾਰਬੌਰੋ ਦੇ ਘਰ ਵਿੱਚੋਂ ਮਿਲੀ ਲਾਸ਼, ਕਤਲ ਦਾ ਮਾਮਲਾ ਦੱਸ ਰਹੀ ਹੈ ਪੁਲਿਸ
ਰੀਓਪਨਿੰਗ ਬਾਰੇ ਜਨਤਾ ਦੀ ਰਾਇ ਜਾਨਣ ਦਾ ਸਿਟੀ ਦਾ ਨਵਾਂ ਉਪਰਾਲਾ