Welcome to Canadian Punjabi Post
Follow us on

24

September 2020
ਟੋਰਾਂਟੋ/ਜੀਟੀਏ

2021 ਤੱਕ ਆਪਣੇ ਆਫਿਸ ਬੰਦ ਰੱਖੇਗੀ ਸ਼ੌਪੀਫਾਇ ਘਰ ਤੋਂ ਹੀ ਕੰਮ ਕਰਨਗੇ ਕਰਮਚਾਰੀ

May 22, 2020 09:57 AM

ਓਟਵਾ, 21 ਮਈ (ਪੋਸਟ ਬਿਊਰੋ) : ਸ਼ੌਪੀਫਾਇ ਇਨਕਾਰਪੋਰੇਸ਼ਨ ਦੇ ਚੀਫ ਐਗਜ਼ੈਕਟਿਵ ਦਾ ਕਹਿਣਾ ਹੈ ਕਿ ਕੰਪਨੀ ਦੇ ਆਫਿਸ 2021 ਤੱਕ ਬੰਦ ਰਹਿਣਗੇ ਤੇ ਇਸ ਦੇ ਬਹੁਤੇ ਇੰਪਲੌਈਜ਼ ਪਰਮਾਨੈਂਟ ਤੌਰ ਉੱਤੇ ਘਰਾਂ ਤੋਂ ਹੀ ਕੰਮ ਕਰਨਗੇ।
ਓਟਵਾ ਸਥਿਤ ਇਸ ਈ-ਕਾਮਰਸ ਕੰਪਨੀ ਦੇ ਟੋਬੀ ਲੁਟਕੇ ਨੇ ਇਹ ਐਲਾਨ ਟਵਿੱਟਰ ਉੱਤੇ ਕੀਤਾ। ਉਨ੍ਹਾਂ ਆਖਿਆ ਕਿ ਸ਼ੌਪੀਫਾਇ ਅਸਲ ਵਿੱਚ ਡਿਜੀਟਲ ਕੰਪਨੀ ਹੈ ਤੇ ਹਾਲ ਦੀ ਘੜੀ ਆਫਿਸ ਵਾਲੀ ਲੋੜ ਖਤਮ ਹੋ ਚੁੱਕੀ ਹੈ। ਇੱਕ ਮਹੀਨੇ ਪਹਿਲਾਂ ਜਦੋਂ ਕੋਵਿਡ-19 ਮਹਾਂਮਾਰੀ ਦਾ ਕੈਨੇਡਾ ਵਿੱਚ ਜ਼ੋਰ ਵਧਿਆ ਸੀ ਤਾਂ ਲੁਟਕੇ ਨੇ ਕੰਪਨੀ ਦੇ 5000 ਕਰਮਚਾਰੀਆਂ ਨੂੰ ਘਰ ਤੋਂ ਹੀ ਕੰਮ ਕਰਨ ਦੀ ਇਜਾਜ਼ਤ ਦਿੱਤੀ ਸੀ।
ਕੰਪਨੀ ਨੇ ਇਹ ਵੀ ਆਖਿਆ ਕਿ ਫਰੰਟ ਸਟਰੀਟ ਵੈਸਟ ਅਤੇ ਸਪੈਡਿਨਾ ਐਵਨਿਊ ਵਿਖੇ ਨਿਰਮਾਣ ਲਈ ਉਹ ਟੋਰਾਂਟੋ ਵਿੱਚ ਦ ਵੈਲ ਕਾਂਪਲੈਕਸ ਵਿਖੇ 253,995 ਸਕੁਏਅਰ ਫੁਟ ਲੀਜ਼ ਉੱਤੇ ਦੇਵੇਗੀ। ਇਸ ਤੋਂ ਇਲਾਵਾ ਕੰਪਨੀ ਨੇ ਆਪਣਾ ਪਹਿਲਾ ਪਰਮਾਨੈਂਟ ਆਫਿਸ ਜਨਵਰੀ ਵਿੱਚ ਡਾਊਨਟਾਊਨ ਵੈਨਕੂਵਰ ਵਿੱਚ ਖੋਲ੍ਹਦ ਦਾ ਐਲਾਨ ਵੀ ਕੀਤਾ ਜੋ ਕਿ 2020 ਦੇ ਅੰਤ ਤੱਕ ਫੋਰ ਬੈਂਟਲ ਸੈਂਟਰ ਵਿੱਚ ਬਣ ਕੇ ਤਿਆਰ ਹੋ ਜਾਵੇਗਾ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਸਿਰ ਵਿੱਚ ਚਾਕੂ ਨਾਲ ਵਾਰ ਕੀਤੇ ਜਾਣ ਕਾਰਨ ਇੱਕ ਵਿਅਕਤੀ ਜ਼ਖ਼ਮੀ
ਮੋਦੀ ਸਰਕਾਰ ਵੱਲੋਂ ਲਿਆਂਦੀਆਂ ਜਾ ਰਹੀਆਂ ਕਿਸਾਨ ਮਾਰੂ ਨੀਤੀਆਂ ਦੀ ਓਨਟਾਰੀਓ ਗੁਰਦੁਆਰਾਜ਼ ਕਮੇਟੀ ਵੱਲੋਂ ਨਿਖੇਧੀ
ਸਕੂਲ ਦੇ ਬਾਹਰ ਸਰਿੰਜਾਂ ਸੁੱਟਣ ਵਾਲਾ ਮਸ਼ਕੂਕ ਕਾਬੂ
ਕਰਮਚਾਰੀ ਦੇ ਕੋਵਿਡ-19 ਪਾਜ਼ੀਟਿਵ ਆਉਣ ਤੋਂ ਬਾਅਦ ਇਟੋਬੀਕੋ ਵਿਚਲਾ ਪੱਬ ਬੰਦ
ਨੌਰਥ ਯੌਰਕ ਵਿੱਚ ਚੱਲੀ ਗੋਲੀ, ਇੱਕ ਗੰਭੀਰ ਜ਼ਖ਼ਮੀ
ਓਨਟਾਰੀਓ ਵਿੱਚ ਹੁਣ 60 ਫਾਰਮੇਸੀਜ਼ ਵਿੱਚ ਹੋ ਸਕਣਗੇ ਕੋਵਿਡ-19 ਸਬੰਧੀ ਟੈਸਟ
ਸਕੂਲ ਦੇ ਬਾਹਰ ਸਰਿੰਜਾਂ ਸੁੱਟਣ ਵਾਲੇ ਮਸ਼ਕੂਕ ਦੀ ਭਾਲ ਕਰ ਰਹੀ ਹੈ ਪੁਲਿਸ
ਇਸ ਹਫਤੇ ਓਨਟਾਰੀਓ ਦੇ ਹਸਪਤਾਲਾਂ ਵਿੱਚ ਸ਼ੁਰੂ ਹੋਵੇਗਾ ਸਲਾਇਵਾ ਟੈਸਟ
ਫੇਅਰਵਿਊ ਮਾਲ ਦੇ ਸੈਫੋਰਾ ਸਟੋਰ ਵਿੱਚ ਕੋਵਿਡ-19 ਕੇਸ ਪਾਏ ਜਾਣ ਦੀ ਹੋਈ ਪੁਸ਼ਟੀ
ਫਲੂ ਸ਼ੌਟ ਲਈ ਫੋਰਡ ਨੇ 5æ1 ਮਿਲੀਅਨ ਡੋਜ਼ਿਜ਼ ਦਾ ਕੀਤਾ ਐਲਾਨ