Welcome to Canadian Punjabi Post
Follow us on

24

September 2020
ਕੈਨੇਡਾ

ਮੂਲਵਾਸੀ ਲੋਕਾਂ ਲਈ ਅੱਜ ਹੋਰ ਵਿੱਤੀ ਸਹਾਇਤਾ ਦਾ ਐਲਾਨ ਕਰ ਸਕਦੇ ਹਨ ਟਰੂਡੋ

May 21, 2020 05:59 PM

ਓਟਵਾ, 21 ਮਈ (ਪੋਸਟ ਬਿਊਰੋ) : ਕੋਵਿਡ-19 ਮਹਾਂਮਾਰੀ ਦੌਰਾਨ ਫੈਡਰਲ ਸਰਕਾਰ ਵੱਲੋਂ ਮੂਲਵਾਸੀ ਲੋਕਾਂ ਨੂੰ ਹੋਰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਹਜ਼ਾਰਾਂ ਦੀ ਗਿਣਤੀ ਵਿੱਚ ਮੂਲਵਾਸੀ ਲੋਕਾਂ ਨੂੰ ਅੱਖੋਂ ਪਰੋਖੇ ਕੀਤੇ ਜਾਣ ਦੇ ਲੱਗ ਰਹੇ ਦੋਸ਼ਾਂ ਤੋਂ ਬਾਅਦ ਹੀ ਟਰੂਡੋ ਸਰਕਾਰ ਵੱਲੋਂ ਇਸ ਵਾਧੂ ਫੰਡਿੰਗ ਦਾ ਐਲਾਨ ਕੀਤਾ ਜਾ ਰਿਹਾ ਹੈ। ਟਰੂਡੋ ਸਰਕਾਰ ਦੀ ਆਲੋਚਨਾ ਇਸ ਲਈ ਵੀ ਹੋ ਰਹੀ ਹੈ ਕਿਉਂਕਿ ਮਾਰਚ ਦੇ ਮੱਧ ਵਿੱਚ ਸੁ਼ਰੂ ਹੋਈ ਇਸ ਮਹਾਂਮਾਰੀ ਤੋਂ ਪਹਿਲਾਂ ਹੀ ਇਹ ਮੂਲਵਾਸੀ ਲੋਕ ਗਰੀਬੀ, ਹੋਮਲੈੱਸਨੈੱਸ, ਫੂਡ ਇਨਸਕਿਊਰਿਟੀ ਤੇ ਮਾਨਸਿਕ ਸਿਹਤ ਦੇ ਨਾਲ ਨਾਲ ਅਡਿਕਸ਼ਨ ਵਰਗੇ ਮੱੁਦਿਆਂ ਨਾਲ ਵੀ ਜੂਝ ਰਹੇ ਸਨ।
ਕਾਂਗਰਸ ਆਫ ਐਬੋਰਿਜਨਲ ਪੀਪਲ, ਜੋ ਕਿ 90,000 ਆਫ ਰਿਜ਼ਰਵ ਤੇ ਗੈਰ ਦਰਜੇ ਵਾਲੇ ਮੂਲਵਾਸੀ ਲੋਕਾਂ ਦੀ ਨੁਮਾਇੰਦਗੀ ਕਰਦੀ ਹੈ, ਨੇ ਹੋਰ ਮੂਲਵਾਸੀ ਗਰੁੱਪਜ਼ ਨੂੰ ਹਾਸਲ ਹੋਏ ਫੰਡਾਂ ਨਾਲੋਂ ਘੱਟ ਰਕਮ ਹਾਸਲ ਹੋਣ ੳੱੁਤੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਉਨ੍ਹਾਂ ਫੰਡਾਂ ਦੀ ਵੰਡ ਨੂੰ ਅਢੁਕਵਾਂ ਤੇ ਪੱਖਪਾਤ ਪੂਰਨ ਦੱਸਿਆ ਸੀ। ਮਾਰਚ ਦੇ ਮੱਧ ਵਿੱਚ ਸਰਕਾਰ ਨੇ 305 ਮਿਲੀਅਨ ਡਾਲਰ ਨਾਲ ਇੰਡੀਜੀਨਸ ਕਮਿਊਨਿਟੀ ਸਪੋਰਟ ਫੰਡ ਕਾਇਮ ਕੀਤਾ ਸੀ। ਜਿਸ ਵਿੱਚੋਂ ਬਹੁਤੀ ਰਕਮ ਫਰਸਟ ਨੇਸ਼ਨਜ਼, ਇਨੂਇਟ ਐਂਡ ਮੈਟਿਸ ਦੀ ਨੁਮਾਇੰਦਗੀ ਕਰਨ ਵਾਲੀਆਂ ਆਰਗੇਨਾਈਜ਼ੇਸ਼ਨਜ਼ ਨੂੰ ਗਈ ਸੀ ਤਾਂ ਕਿ ਉਹ ਮਹਾਂਮਾਰੀ ਨਾਲ ਨਜਿੱਠਣ ਦੀ ਤਿਆਰੀ ਕਰ ਸਕਣ। ਇਸ ਵਿੱਚੋਂ ਸਿਰਫ 15 ਮਿਲੀਅਨ ਡਾਲਰ ਹੀ ਆਫ ਰਿਜ਼ਰਵ ਆਰਗੇਨਾਈਜ਼ੇਸ਼ਨਜ਼ ਨੂੰ ਗਈ ਸੀ।
ਇਸ ਲਈ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਾਨੇ ਜਾਣ ਵਾਲੇ ਫੰਡ ਉਨ੍ਹਾਂ ਆਰਗੇਨਾਈਜ਼ੇਸ਼ਨਜ਼ ਨੂੰ ਦਿੱਤੇ ਜਾਣ ਦੀ ਸੰਭਾਵਨਾ ਹੈ ਜਿਹੜੀਆਂ ਆਫ ਰਿਜ਼ਰਵ ਇੰਡੀਜੀਨਸ ਪਾਪੂਲੇਸ਼ਨ ਨਾਲ ਸਬੰਧਤ ਹਨ ਜਿਵੇਂ ਕਿ ਨੈਸ਼ਨਲ ਐਸੋਸਿਏਸ਼ਨ ਆਫ ਫਰੈਂਡਸਿ਼ਪ ਸੈਂਟਰਜ਼।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੋਵਿਡ-19 ਟੈਸਟਿੰਗ ਵਿੱਚ ਸੁਧਾਰ ਕਰਨ ਤੇ ਹਰ ਖੇਤਰ ਲਈ ਬੈਨੇਫਿਟ ਪ੍ਰੋਗਰਾਮ ਸ਼ੁਰੂ ਕਰਨ ਦਾ ਲਿਬਰਲਾਂ ਨੇ ਪ੍ਰਗਟਾਇਆ ਤਹੱਈਆ
ਸੈਕਿੰਡ ਵੇਵ ਦੀ ਚਪੇਟ ਵਿੱਚ ਆ ਚੁੱਕਿਆ ਹੈ ਦੇਸ਼ ਦਾ ਬਹੁਤਾ ਹਿੱਸਾ: ਟਰੂਡੋ
ਆਪਣੇ ਭਾਸ਼ਣ ਵਿੱਚ ਨਵੇਂ ਸਿਰੇ ਤੋਂ ਉਲੀਕੀ ਭਵਿੱਖ ਦੀ ਯੋਜਨਾ ਦਾ ਖੁਲਾਸਾ ਕਰ ਸਕਦੇ ਹਨ ਟਰੂਡੋ
ਰਾਜ ਭਾਸ਼ਣ ਤੋਂ ਬਾਅਦ ਦੇਸ਼ ਨੂੰ ਸੰਬੋਧਨ ਕਰਨਗੇ ਟਰੂਡੋ
ਐਰਿਨ ਓਟੂਲ ਦੀ ਪਤਨੀ ਵੀ ਆਈ ਕੋਵਿਡ-19 ਪਾਜ਼ੀਟਿਵ
ਦੋ ਵੱਡੀਆਂ ਕੰਪਨੀਆਂ ਨਾਲ ਕੈਨੇਡਾ ਨੇ ਕਰੋਨਾਵਾਇਰਸ ਸਬੰਧੀ ਵੈਕਸੀਨ ਲਈ ਕੀਤਾ ਕਰਾਰ
ਜੇ ਅਸੀਂ ਆਪਣਾ ਵਿਵਹਾਰ ਨਾ ਬਦਲਿਆ ਤਾਂ ਕੋਵਿਡ-19 ਹੋਰ ਤੇਜ਼ੀ ਨਾਲ ਫੈਲੇਗਾ: ਡਾ. ਟੈਮ
ਨੈਸ਼ਨਲ ਕਾਰਬਨ ਟੈਕਸ ਬਾਰੇ ਅੱਜ ਸੁਣਵਾਈ ਕਰੇਗਾ ਸੁਪਰੀਮ ਕੋਰਟ ਆਫ ਕੈਨੇਡਾ
24 ਅਕਤੂਬਰ ਨੂੰ ਬੀਸੀ ਵਿੱਚ ਹੋਣਗੀਆਂ ਅਚਨਚੇਤੀ ਚੋਣਾਂ
ਵਾe੍ਹੀਟ ਹਾਊਸ ਨੂੰ ਜ਼ਹਿਰੀਲੇ ਪਦਾਰਥ ਵਾਲਾ ਪੱਤਰ ਭੇਜਣ ਵਾਲੀ ਕਿਊਬਿਕ ਦੀ ਮਹਿਲਾ ਗ੍ਰਿਫਤਾਰ