Welcome to Canadian Punjabi Post
Follow us on

29

March 2024
 
ਕੈਨੇਡਾ

ਕਰਮਚਾਰੀ ਦੇ ਕਰੋਨਾਵਾਇਰਸ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਗ੍ਰੌਸਰੀ ਸਟੋਰ ਫਿਏਸਟਾ ਫਾਰਮਜ਼ ਬੰਦ

May 21, 2020 07:20 AM

ਓਨਟਾਰੀਓ, 20 ਮਈ (ਪੋਸਟ ਬਿਊਰੋ) : ਇੱਕ ਕਰਮਚਾਰੀ ਦੇ ਕਰੋਨਾਵਾਇਰਸ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਇੰਡੀਪੈਂਡੈਂਟ ਗ੍ਰੌਸਰੀ ਸਟੋਰ ਫਿਏਸਟਾ ਫਾਰਮਜ਼ ਵੱਲੋਂ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ।
ਇਹ ਸਟੋਰ ਬਲੂਰ ਸਟਰੀਟ ਤੋਂ ਉੱਤਰ ਵੱਲ ਕ੍ਰਿਸਟੀ ਸਟਰੀਟ ੳੱੁਤੇ ਸਥਿਤ ਹੈ। ਸਟੋਰ ਵੱਲੋਂ ਦੱਸਿਆ ਗਿਆ ਕਿ ਆਪਣੇ ਕਰਮਚਾਰੀ ਦੇ ਕੋਵਿਡ-19 ਪਾਜ਼ੀਟਿਵ ਹੋਣ ਬਾਰੇ ਉਨ੍ਹਾਂ ਨੂੰ ਬੁੱਧਵਾਰ ਨੂੰ ਹੀ ਪਤਾ ਲੱਗਿਆ। ਇਸ ਕਰਮਚਾਰੀ ਨੇ ਆਖਰੀ ਵਾਰੀ ਇਸ ਸਟੋਰ ਉੱਤੇ 16 ਮਈ ਨੂੰ ਕੰਮ ਕੀਤਾ ਸੀ ਤੇ ਅਗਲੇ ਦਿਨ ਉਸ ਨੇ ਬਿਮਾਰ ਹੋਣ ਦੀ ਸਿ਼ਕਾਇਤ ਕੀਤੀ ਸੀ।
ਇਸ ਸਟੋਰ ਨੂੰ ਇਸ ਲਈ ਬੰਦ ਕੀਤਾ ਗਿਆ ਹੈ ਤਾਂ ਕਿ ਸੈਨੀਟੇਸ਼ਨ ਟੀਮ ਨੂੰ ਸਟੋਰ ਡਿਸਇਨਫੈਕਟ ਕਰਨ ਵਾਸਤੇ ਲਿਆਂਦਾ ਜਾ ਸਕੇ ਤੇ ਹੋਰਨਾਂ ਕਰਮਚਾਰੀਆਂ ਦੇ ਵੀ ਕੋਵਿਡ-19 ਸਬੰਧੀ ਟੈਸਟ ਕਰਵਾਏ ਜਾ ਸਕਣ। ਇਸ ਸਟੋਰ ਦੇ ਸਾਰੇ ਟੀਮ ਮੈਂਬਰਾਂ ਨੂੰ ਕੋਵਿਡ-19 ਟੈਸਟ ਕਰਵਾਉਣ ਦੀ ਹਦਾਇਤ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਡਲਿਵਰੀ ਸਰਵਿਸ ਉੱਤੇ ਵੀ ਰੋਕ ਲਾ ਦਿੱਤੀ ਗਈ ਹੈ।
ਇਸ ਸਟੋਰ ਨੂੰ 23 ਮਈ ਦਿਨ ਸ਼ਨਿੱਚਰਵਾਰ ਨੂੰ ਮੁੜ ਖੋਲ੍ਹੇ ਜਾਣ ਦੀ ਯੋਜਨਾ ਹੈ। ਇਸ ਤੋਂ ਕੁੱਝ ਬਲਾਕ ਦੀ ਦੂਰੀ ਉੱਤੇ ਸਥਿਤ ਲੋਬਲਾਅਜ਼ ਨੂੰ ਵੀ ਬੰਦ ਕੀਤਾ ਗਿਆ ਹੈ ਕਿਉਂਕਿ ਇਸ ਦੇ ਵੀ ਕਈ ਮੈਂਬਰ ਕੋਵਿਡ-19 ਪਾਜ਼ੀਟਿਵ ਪਾਏ ਗਏ ਸਨ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼