Welcome to Canadian Punjabi Post
Follow us on

31

May 2020
ਪੰਜਾਬ

ਨਾਰਾਜ਼ ਹੋਏ ਮੰਤਰੀਆਂ ਤੇ ਵਿਧਾਇਕਾਂ ਨੂੰ ਮਨਾਉਣ ਲਈ ਕੈਪਟਨ ਅਮਰਿੰਦਰ ਦੀ ਲੰਚ ਡਿਪਲੋਮੈਸੀ

May 21, 2020 06:58 AM

ਚੰਡੀਗੜ੍ਹ, 20 ਮਈ, (ਪੋਸਟ ਬਿਊਰੋ)- ਪਿਛਲੇ ਦਿਨੀਂ ਪੰਜਾਬ ਦੇ ਕੈਬਨਿਟ ਵਿੱਚ ਮੰਤਰੀਆਂ ਤੇ ਅਫਸਰਾਂ ਵਿਚਾਲੇ ਹੋਏ ਟਕਰਾਅ ਤੋਂ ਬਾਅਦ ਨਾਰਾਜ਼ ਹੋਏ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਨਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੰਚ ਡਿਪਲੋਮੇਸੀ ਦਾ ਦਾਅ ਵਰਤਿਆ। ਉਨ੍ਹਾਂ ਨੇ ਨਾਰਾਜ਼ ਹੋਏ ਮੰਤਰੀਆਂ, ਵਿਧਾਇਕਾਂ ਅਤੇ ਹੋਰ ਲੀਡਰਾਂ ਨੂੰ ਅੱਜ ਆਪਣੇ ਫਾਰਮ ਹਾਊਸ ਵਿੱਚ ਦੁਪਹਿਰ ਦੇ ਖਾਣੇ ਲਈ ਸੱਦਿਆ ਅਤੇ ਪਤਾ ਲੱਗਾ ਹੈ ਕਿ ਇਸ ਮੌਕੇ ਲੰਚ ਤੋਂ ਪਹਿਲਾਂ ਮੁੱਖ ਮੰਤਰੀ ਨੇ ਵਿਧਾਇਕਾਂ ਨਾਲ ਇੱਕ ਮਹੱਤਵ ਪੂਰਨ ਮੀਟਿੰਗ ਵੀ ਕੀਤੀ ਹੈ।
ਵਰਨਣ ਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਲੱਗੇ ਲਾਕਡਾਊਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਆਪਣੇ ਵਿਧਾਇਕਾਂ ਨੂੰ ਆਹਮੋ-ਸਾਹਮਣੇ ਮਿਲੇ ਹਨ। ਪਿਛਲੇ ਲਗਭਗ ਦੋ ਮਹੀਨਿਆਂ ਤੋਂ ਵਿਧਾਇਕਾਂ ਦੀ ਨਾਰਾਜ਼ਗੀ ਦਾ ਰੌਲਾ ਪੈ ਰਿਹਾ ਸੀ ਤੇ ਉਹ ਮੁੱਖ ਮੰਤਰੀ ਨਾਲ ਬੈਠਕ ਦੀ ਮੰਗ ਕਰ ਰਹੇ ਸਨ। ਪਤਾ ਲੱਗਾ ਹੈ ਕਿ ਅੱਜ ਮੁੱਖ ਮੰਤਰੀ ਨੇ ਆਪਣੇ ਸਿੱਸਵਾਂ ਵਾਲੇ ਫਾਰਮ ਹਾਊਸ ਉੱਤੇ ਕਾਂਗਰਸੀ ਵਿਧਾਇਕਾਂ ਨੂੰ ਦੁਪਹਿਰ ਦੇ ਖਾਣੇ ਉੱਤੇ ਸੱਦਿਆ ਤਾਂ ਲੰਚ ਤੋਂ ਪਹਿਲਾਂ ਦੀ ਮੀਟਿੰਗ ਵਿੱਚ ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਸਾਹਮਣੇ ਬਹੁਤ ਸਾਰੇ ਉਹ ਮੁੱਦੇ ਚੁੱਕੇ, ਜਿਨ੍ਹਾਂ ਦੀ ਚਰਚਾ ਅਖਬਾਰਾਂ ਵਿੱਚ ਆਮ ਹੋ ਰਹੀ ਹੈ। ਇਨ੍ਹਾਂ ਵਿੱਚ ਪੰਜਾਬ ਦੇ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਵਾਲੇ ਮੁੱਦੇ ਦੇ ਨਾਲ ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ, ਕੋਰੋਨਾ ਵਾਇਰਸ ਤੇ ਕਣਕ ਦੀ ਖ਼ਰੀਦ ਸਮੇਤ ਕਈ ਗੱਲਾਂ ਬਾਰੇ ਵਿਧਾਇਕਾਂ ਨੇ ਆਪਣਾ ਦਿਲ ਖੋਲ੍ਹਿਆ ਤੇ ਸਭ ਨੇ ਸੁਖਾਵੇਂ ਮਾਹੌਲ ਵਿਚ ਬੈਠਕ ਹੋਣ ਦਾ ਦਾਅਵਾ ਕੀਤਾ, ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਕਰਨ ਅਵਤਾਰ ਸਿੰਘ ਬਾਰੇ ਮੁੱਖ ਮੰਤਰੀ ਨੇ ਕੁਝ ਹੋਰ ਸਮਾਂ ਦੇਣ ਦੀ ਗੱਲ ਕਹੀ ਹੈ। ਅੱਜ ਦੀ ਇਸ ਲੰਚ ਮੀਟਿੰਗ ਤੋਂ ਬਾਅਦ ਕੁਝ ਵਿਧਾਇਕਾਂ ਨੇ ਐੱਮ ਐੱਲ ਏ ਫਲੈਟਸ ਵਿਚ ਜਾ ਕੇ ਫਿਰ ਇੱਕ ਵੱਖਰੀ ਬੈਠਕ ਵੀ ਕੀਤੀ ਦੱਸੀ ਗਈ ਹੈ, ਜਿਸ ਬਾਰੇ ਬਾਹਰ ਗੱਲ ਨਹੀਂ ਆਉਣ ਦਿੱਤੀ ਗਈ।
ਇਸ ਦੌਰਾਨ ਇਹ ਵੀ ਖਬਰ ਹੈ ਕਿ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਦੇ ਮੁੱਦੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਚੀਫ ਸੈਕਟਰੀ ਨੇ ਮਾਫ਼ੀ ਮੰਗ ਲਈ ਹੈ, ਇਸ ਤੋਂ ਬਿਨਾਂ ਪਿਛਲੇ ਐਨੇ ਸਾਲਾਂ ਵਿਚ ਉਸ ਦੀ ਕਦੇ ਕੋਈ ਸ਼ਿਕਾਇਤ ਨਹੀਂ ਆਈ ਤੇ ਸਾਰਾ ਕੰਮ ਠੀਕ ਚੱਲਦਾ ਸੀ। ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੁਝ ਹੋਰਨਾਂ ਨੇ ਚੀਫ ਸੈਕਟਰੀ ਦੇ ਮਾਫ਼ੀ ਨਾ ਮੰਗਣ ਦੀ ਗੱਲ ਕਹੀ ਹੈ। ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਨੇ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦਾ ਨਿਬੇੜਾ ਕਰਨ ਲਈ ਜ਼ੋਰ ਦਿੱਤਾ। ਕੁਝ ਵਿਧਾਇਕਾਂ ਨੇ ਕੋਰੋਨਾ ਵਾਇਰਸ, ਕਣਕ ਦੀ ਖ਼ਰੀਦ, ਨਾਜ਼ਾਇਜ਼ ਸ਼ਰਾਬ ਦੀ ਵਿਕਰੀ ਤੇ ਹੋਰ ਮੁੱਦੇ ਉਠਾਏ। ਇਹ ਵੀ ਪਤਾ ਲੱਗਾ ਹੈ ਕਿ ਰੁੱਸੇ ਹੋਏ ਵਿਧਾਇਕਾਂ ਦੀ ਮੁੱਖ ਮੰਤਰੀ ਨਾਲ ਅੱਜ ਦੀ ਬੈਠਕ ਕਰਵਾਉਣ ਵਿਚ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਵੱਡੀ ਭੂਮਿਕਾ ਸੀ। ਮੁੱਖ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਫੋਨ ਕਰ ਕੇ ਰਾਜਾ ਵੜਿੰਗ ਤੇ ਹੋਰ ਵਿਧਾਇਕਾਂ ਨੂੰ ਲੰਚ ਉੱਤੇ ਸੱਦਣ ਲਈ ਕਿਹਾ ਸੀ। ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਦੇ ਫੋਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਾਫ ਕਿਹਾ ਹੈ ਕਿ ਕੈਬਨਿਟ ਮੀਟਿੰਗ ਦੌਰਾਨ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਦਾ ਵਿਹਾਰ ਠੀਕ ਨਹੀਂ ਸੀ ਤੇ ਮੰਤਰੀ ਮੰਡਲ ਵਿਚ ਜਿਹੜਾ ਫ਼ੈਸਲਾ ਹੋਇਆ ਹੈ, ਉਸ ਮੁਤਾਬਕ ਮਸਲੇ ਦਾ ਹੱਲ ਛੇਤੀ ਕੀਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਇਸ ਬਾਰੇ ਕੁਝ ਹੋਰ ਸਮਾਂ ਦੇਣ ਤੇ ਮਸਲਾ ਹੱਲ ਕਰਨ ਲਈ ਕਿਹਾ ਹੈ। ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰ ਦੀ ਸ਼ਰਾਬ ਨੀਤੀ ਤੇ ਚੀਫ ਸੈਕਟਰੀ ਦੇ ਖ਼ਿਲਾਫ਼ ਕੀਤੇ ਟਵੀਟ ਉੱਤੇ ਕਾਇਮ ਰਹਿਣ ਦੀ ਗੱਲ ਕਹੀ ਅਤੇ ਆਖਿਆ ਕਿ ਉਹ ਖੁਦ ਮੁੱਖ ਮੰਤਰੀ ਨਾਲ ਨਾਰਾਜ਼ ਨਹੀਂ ਹਨ।
ਅਕਾਲੀ ਦਲ ਵੱਲੋਂ ਨਾਜਾਇਜ਼ ਸ਼ਰਾਬ ਫੈਕਟਰੀਆਂ ਨੂੰ ਕਾਂਗਰਸੀ ਆਗੂਆਂ ਦੀ ਸਰਪ੍ਰਸਤੀ ਦੇ ਦੋਸ਼ਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਦੋਸ਼ ਲਾਉਣ ਵਾਲਿਆਂ ਉੱਤੇ ਖੁਦ ਚਿੱਟੇ ਦੀ ਵਿਕਰੀ ਕਰਾਉਣ ਵਾਲੇ ਦੋਸ਼ ਲੱਗਦੇ ਰਹੇ ਹਨ। ਸਾਡੇ ਕੋਲੋਂ ਐਕਸ਼ਨ ਲੈਣ ਵਿਚ ਦੇਰੀ ਹੋਈ ਹੈ। ਰੰਧਾਵਾ ਨੇ ਕਿਹਾ ਕਿ ਜੇ ਨਾਜਾਇਜ਼ ਸ਼ਰਾਬ ਰੋਕਾਂਗੇ ਤਾਂ ਪੰਜਾਬ ਦੀ ਆਮਦਨ ਵਧੇਗੀ। ਪਰਗਟ ਸਿੰਘ ਨੇ ਕਿਹਾ ਕਿ ਦੋ ਰਾਜਾਂ ਵਿਚ ਸ਼ਰਾਬ ਕਾਰਪੋਰੇਸ਼ਨ ਸਫ਼ਲਤਾ ਨਾਲ ਚੱਲ ਰਹੀ ਹੈ ਤਾਂ ਪੰਜਾਬ ਸਰਕਾਰ ਨੂੰ ਸ਼ਰਾਬ ਕਾਰਪੋਰੇਸ਼ਨ ਬਣਾਉਣੀ ਚਾਹੀਦੀ ਹੈ। ਸ਼ਰਾਬ ਦੀ ਸਰਕਾਰੀ ਆਮਦਨ ਵਿੱਚ ਘਾਟੇ ਉੱਤੇ ਸ਼ੁਰੂ ਹੋਇਆ ਸਿਆਸੀ ਵਿਵਾਦ ਹੀ ਚੀਫ ਸੈਕਟਰੀ ਅਤੇ ਕਾਂਗਰਸੀ ਲੀਡਰਾਂ ਦੇ ਝਗੜੇ ਦਾ ਕਾਰਨ ਹੈ।
ਇਸ ਦੌਰਾਨ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਦੇ ਸਾਥੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉੱਤੇ ਉਨ੍ਹਾਂ ਨੂੰ ਧਮਕਾਉਣ ਦੇ ਦੋਸ਼ ਲਾ ਦਿੱਤੇ। ਉਨ੍ਹਾਂ ਕਿਹਾ ਕਿ ਦਲਿਤ ਹੋਣ ਕਾਰਨ ਉਨ੍ਹਾਂ ਨੂੰ ਦਬਾਇਆ ਜਾਂਦਾ ਹੈ। ਜਵਾਬ ਵਿੱਚ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਚੰਨੀ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੈਨੂੰ ਆਈ ਏ ਐੱਸ ਲਾਬੀ ਦੇ ਵਿਰੋਧ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਬਾਜਵਾ ਨੇ ਮੈਨੂੰ ਇਹ ਕਿਹਾ ਸੀ ਕਿ ਚੀਫ਼ ਸੈਕਟਰੀ ਨਾਲ ਵਿਵਾਦ ਠੀਕ ਨਹੀਂ, ਇਸ ਨਾਲ ਪੰਜਾਬ ਦੇ ਆਈ ਏ ਐੱਸ ਅਫਸਰ ਖਿਲਾਫ ਹੋ ਕੇ ਦੱਬੇ ਕੇਸਾਂ ਦੀ ਫਾਈਲ ਖੋਲ੍ਹ ਕੇ ਤੁਹਾਨੂੰ ਮੁਸੀਬਤ ਵਿੱਚ ਪਾ ਸਕਦੇ ਹਨ। ਚੰਨੀ ਨੇ ਕਿਹਾ ਕਿ ਮੈਂ ਕਹਿ ਦਿੱਤਾ ਕਿ ਜੇ ਕੋਈ ਕੇਸ ਦਰਜ ਕਰਾਉਣਾ ਚਾਹੁੰਦਾ ਹੈ ਤਾਂ ਕਰਵਾ ਦੇਵੇ ਪਰ ਦਬਾਅ ਦੀ ਰਾਜਨੀਤੀ ਨਹੀਂ ਸਹਾਂਗੇ। ਪਤਾ ਲੱਗਾ ਹੈ ਕਿ ਇਸ ਮੌਕੇ ਬਾਜਵਾ ਨੇ ਦੱਬੇ ਹੋਏ ਕੇਸਾਂ ਵਿੱਚ ਚੰਨੀ ਦੇ ਇੱਕ ਇਤਰਾਜ਼ ਯੋਗ ਮੈਸੇਜ ਭੇਜਣ ਦੇ ਵਿਵਾਦ ਦਾ ਇਸ਼ਾਰਾ ਕੀਤਾ ਹੈ। ਕੁਝ ਸਮਾਂ ਪਹਿਲਾਂ ਇਕ ਮਹਿਲਾ ਆਈ ਏ ਐੱਸ ਅਫਸਰ ਨੇ ਦੋਸ਼ ਲਾਇਆ ਸੀ ਕਿ ਮੰਤਰੀ ਚੰਨੀ ਨੇ ਉਨ੍ਹਾਂ ਨੂੰ ਇਤਰਾਜ਼ ਯੋਗ ਮੈਸੇਜ ਭੇਜਿਆ ਸੀ। ਇਹ ਕੇਸ ਕਈ ਦਿਨ ਖਬਰਾਂ ਵਿੱਚ ਰਿਹਾ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਟਿੱਡੀ ਦਲ ਦਾ ਖਤਰਾ: ਪੰਜਾਬ ਦੇ 11 ਵਿਭਾਗ, 36 ਟੀਮਾਂ ਅਤੇ ਫਾਇਰ ਬ੍ਰਿਗੇਡ ਮੁਕਾਬਲੇ ਲਈ ਤਾਇਨਾਤ
ਬੇਕਾਬੂ ਹੋਈ ਕਾਰ ਡਰੇਨ ਵਿੱਚ ਡਿੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਤੇ ਤਿੰਨ ਜ਼ਖ਼ਮੀ
ਮੂਸੇਵਾਲਾ ਮਾਮਲੇ ਵਿੱਚ ਚਾਰ ਪੁਲਸ ਮੁਲਾਜ਼ਮਾਂ ਸਣੇ ਪੰਜ ਜਣਿਆਂ ਦੀ ਅੰਤਰਿਮ ਜ਼ਮਾਨਤ
ਗੁਰਦੁਆਰੇ ਵਿੱਚ ਝਗੜਾ ਕਰਨ ਵਾਲੇ ਦੋ ਗ੍ਰੰਥੀ ਗ਼੍ਰਿਫ਼ਤਾਰ
ਮੰਤਰੀ ਰੰਧਾਵਾ ਨੇ ਕਿਹਾ: ਮੈਂ ਸਮਾਂ-ਬੱਧ ਜਾਂਚ ਕਰਵਾਉਣ ਦੇ ਲਈ ਤਿਆਰ ਹਾਂ
ਪੰਜਾਬ ਦੇ ਚੀਫ ਸੈਕਟਰੀ ਅਤੇ ਮੰਤਰੀਆਂ ਦਾ ਰੇੜਕਾ ਖਤਮ
ਹਰਿਆਣਾ ਤੇ ਰਾਜਸਥਾਨ ਤੋਂ ਬਾਅਦ ਪੰਜਾਬ ਲਈ ਟਿੱਡੀ ਦਲ ਦਾ ਖਤਰਾ ਵਧਿਆ
ਚੁਣੌਤੀਆਂ ਹੁੰਦਿਆਂ ਵੀ ਪੰਜਾਬ ਵਿੱਚ ਕਣਕ ਖਰੀਦ ਭਰਵੀਂ ਹੋਈ
ਪਤੀ ਨਾਲ ਝਗੜੇ ਕਾਰਨ ਤੰਗ ਆਈ ਮਹਿਲਾ ਟਰੈਫਿਕ ਕਾਂਸਟੇਬਲ ਵੱਲੋਂ ਖੁਦਕੁਸ਼ੀ
ਕਾਰ ਤੇ ਟੈਂਕਰ ਦੀ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਤ