Welcome to Canadian Punjabi Post
Follow us on

24

September 2020
ਟੋਰਾਂਟੋ/ਜੀਟੀਏ

ਸਕਾਰਬੌਰੋ ਦੇ ਘਰ ਵਿੱਚੋਂ ਮਿਲੀ ਲਾਸ਼, ਕਤਲ ਦਾ ਮਾਮਲਾ ਦੱਸ ਰਹੀ ਹੈ ਪੁਲਿਸ

May 21, 2020 06:04 AM

ਸਕਾਰਬੌਰੋ, 20 ਮਈ (ਪੋਸਟ ਬਿਊਰੋ) : ਵੀਕੈਂਡ ਉੱਤੇ ਸਕਾਰਬੌਰੋ ਦੇ ਜਿਸ ਅਪਾਰਟਮੈਂਟ ਨੂੰ ਅੱਗ ਲੱਗੀ ਸੀ ਉਸ ਵਿੱਚੋਂ ਇੱਕ ਲਾਸ਼ ਵੀ ਮਿਲੀ ਸੀ। ਪੁਲਿਸ ਹੁਣ ਇਸ ਨੂੰ ਕਤਲ ਦਾ ਮਾਮਲਾ ਦੱਸ ਕੇ ਜਾਂਚ ਕਰ ਰਹੀ ਹੈ।
ਸ਼ਨਿੱਚਰਵਾਰ ਨੂੰ ਮਿਡਲੈਂਡ ਐਵਨਿਊ ਤੇ ਐਗਲਿੰਟਨ ਐਵਨਿਊ ਈਸਟ ਵਿੱਚ ਸ਼ਾਮੀਂ 6:30 ਵਜੇ ਗਿਲਡਰ ਡਰਾਈਵ ਇਲਾਕੇ ਵਿੱਚ ਸਥਿਤ ਇਮਾਰਤ ਵਿੱਚ ਟੂ ਅਲਾਰਮ ਅੱਗ ਲੱਗਣ ਤੋਂ ਬਾਅਦ ਫਾਇਰ ਅਮਲੇ ਨੂੰ ਸੱਦਿਆ ਗਿਆ ਸੀ। ਇਸ 19 ਮੰਜਿ਼ਲਾ ਇਮਾਰਤ ਦੀ ਦੂਜੀ ਮੰਜਿ਼ਲ ਤੋਂ ਫਾਇਰਫਾਈਟਰਜ਼ ਨੂੰ ਭਾਰੀ ਧੂੰਆਂ ਆਉਂਦਾ ਨਜ਼ਰ ਆਇਆ ਤੇ ਇੱਕ ਵਾਰੀ ਅੱਗ ਉੱਤੇ ਕਾਬੂ ਪਾਉਣ ਤੋਂ ਬਾਅਦ ਉਨ੍ਹਾਂ ਨੂੰ ਉੱਥੇ ਇੱਕ ਲਾਸ਼ ਮਿਲੀ।
ਮੰਗਲਵਾਰ ਨੂੰ ਪੋਸਟ ਮਾਰਟਮ ਤੋਂ ਬਾਅਦ ਜਾਂਚਕਾਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਕਤਲ ਦਾ ਮਾਮਲਾ ਹੈ। ਮ੍ਰਿਤਕ ਦੀ ਪਛਾਣ ਟੋਰਾਂਟੋ ਦੇ 58 ਸਾਲਾ ਜੋਮੋ ਹੈਂਡਰਿਕਸ ਵਜੋਂ ਹੋਈ। ਪੁਲਿਸ ਨੇ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਹੈ ਤੇ ਨਾ ਹੀ ਕਿਸੇ ਮਸ਼ਕੂਕ ਨੂੰ ਹੀ ਹਿਰਾਸਤ ਵਿੱਚ ਲਿਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਸਿਰ ਵਿੱਚ ਚਾਕੂ ਨਾਲ ਵਾਰ ਕੀਤੇ ਜਾਣ ਕਾਰਨ ਇੱਕ ਵਿਅਕਤੀ ਜ਼ਖ਼ਮੀ
ਮੋਦੀ ਸਰਕਾਰ ਵੱਲੋਂ ਲਿਆਂਦੀਆਂ ਜਾ ਰਹੀਆਂ ਕਿਸਾਨ ਮਾਰੂ ਨੀਤੀਆਂ ਦੀ ਓਨਟਾਰੀਓ ਗੁਰਦੁਆਰਾਜ਼ ਕਮੇਟੀ ਵੱਲੋਂ ਨਿਖੇਧੀ
ਸਕੂਲ ਦੇ ਬਾਹਰ ਸਰਿੰਜਾਂ ਸੁੱਟਣ ਵਾਲਾ ਮਸ਼ਕੂਕ ਕਾਬੂ
ਕਰਮਚਾਰੀ ਦੇ ਕੋਵਿਡ-19 ਪਾਜ਼ੀਟਿਵ ਆਉਣ ਤੋਂ ਬਾਅਦ ਇਟੋਬੀਕੋ ਵਿਚਲਾ ਪੱਬ ਬੰਦ
ਨੌਰਥ ਯੌਰਕ ਵਿੱਚ ਚੱਲੀ ਗੋਲੀ, ਇੱਕ ਗੰਭੀਰ ਜ਼ਖ਼ਮੀ
ਓਨਟਾਰੀਓ ਵਿੱਚ ਹੁਣ 60 ਫਾਰਮੇਸੀਜ਼ ਵਿੱਚ ਹੋ ਸਕਣਗੇ ਕੋਵਿਡ-19 ਸਬੰਧੀ ਟੈਸਟ
ਸਕੂਲ ਦੇ ਬਾਹਰ ਸਰਿੰਜਾਂ ਸੁੱਟਣ ਵਾਲੇ ਮਸ਼ਕੂਕ ਦੀ ਭਾਲ ਕਰ ਰਹੀ ਹੈ ਪੁਲਿਸ
ਇਸ ਹਫਤੇ ਓਨਟਾਰੀਓ ਦੇ ਹਸਪਤਾਲਾਂ ਵਿੱਚ ਸ਼ੁਰੂ ਹੋਵੇਗਾ ਸਲਾਇਵਾ ਟੈਸਟ
ਫੇਅਰਵਿਊ ਮਾਲ ਦੇ ਸੈਫੋਰਾ ਸਟੋਰ ਵਿੱਚ ਕੋਵਿਡ-19 ਕੇਸ ਪਾਏ ਜਾਣ ਦੀ ਹੋਈ ਪੁਸ਼ਟੀ
ਫਲੂ ਸ਼ੌਟ ਲਈ ਫੋਰਡ ਨੇ 5æ1 ਮਿਲੀਅਨ ਡੋਜ਼ਿਜ਼ ਦਾ ਕੀਤਾ ਐਲਾਨ