Welcome to Canadian Punjabi Post
Follow us on

31

May 2020
ਲਾਈਫ ਸਟਾਈਲ

ਬਿਊਟੀ ਟਿਪਸ

May 20, 2020 09:09 AM

ਨਵੇਂ-ਨਵੇਂ ਹੇਅਰ ਸਟਾਈਲ ਦੇ ਚੱਕਰ ਵਿੱਚ ਲੜਕੀਆਂ ਦੇ ਵਾਲ ਘੁੰਗਰਾਲੇ ਹੋ ਜਾਂਦੇ ਹਨ ਤੇ ਆਸਾਨੀ ਨਾਲ ਸਿੱਧੇ ਨਹੀਂ ਹੁੰਦੇ। ਪੇਸ਼ ਹਨ ਘੁੰਗਰਾਲੇ ਵਾਲੇ ਨੂੰ ਸਿੱਧੇ ਕਰਨ ਦੇ ਕੁਝ ਟਿਪਸ।
* ਐਲੋਵੇਰਾ ਜੈੱਲ ਅਤੇ ਪੈਟਰੋਲੀਅਮ ਜੈੱਲੀ ਨੂੰ ਬਰਾਬਰ ਮਾਤਰਾ ਵਿੱਚ ਲੈ ਕੇ ਬਲੈਂਡਰ ਵਿੱਚ ਮਿਕਸ ਕਰ ਕੇ ਕਰੀਮ ਦੀ ਤਰ੍ਹਾਂ ਤਿਆਰ ਕਰ ਲਓ ਅਤੇ ਇਸ ਵਿੱਚ ਵਿਟਾਮਿਨ ਈ ਕੈਪਸੂਲ ਜੈਲ ਮਿਲਾ ਲਓ।
* ਵਾਲਾਂ ਨੂੰ ਸ਼ੈਂਪੂ ਨਾਲ ਚੰਗੀ ਤਰ੍ਹਾਂ ਧੋਣ ਦੇ ਬਾਅਦ ਇੱਕ ਇੱਕ ਲੇਅਰ ਨੂੰ ਸ਼ੈਂਪੂ ਨਾਲ ਚੰਗੀ ਤਰ੍ਹਾਂ ਲਾ ਕੇ ਹਲਕੀ ਹਲਕੀ ਮਸਾਜ ਕਰੋ। ਇਸ ਦੇ ਬਾਅਦ ਇਸ ਨੂੰ ਤਿੰਨ-ਚਾਰ ਘੰਟੇ ਤੱਕ ਸੁੱਕਣ ਲਈ ਛੱਡ ਦਿਓ ਅਤੇ ਬਾਅਦ ਵਿੱਚ ਸ਼ੈਂਪੂ ਕਰ ਲਓ। ਤੁਸੀਂ ਚਾਹੋ ਤਾਂ ਇਸ ਨੂੰ ਰੋਜ਼ ਇਸਤੇਮਾਲ ਕਰੋ ਅਤੇ ਚਾਹੋ ਤਾਂ ਹਫਤੇ ਵਿੱਚ ਦੋ ਵਾਰ ਇਸਤੇਮਾਲ ਕਰੋ।
* ਨਿੰਬੂ ਤੇ ਕੋਕੋਨਟ ਮਿਲਕ ਵੀ ਘੁੰਗਰਾਲੇ ਵਾਲ ਸਿੱਧੇ ਕਰਨ ਵਿੱਚ ਮਦਦਗਾਰ ਹੈ। ਵਾਲ ਸਟਰੇਟ ਕਰਨ ਦੇ ਲਈ ਕੋਕੋਨਟ ਮਿਲਕ ਵਿੱਚ ਨਿੰਬੂ ਮਿਲਾ ਕੇ ਤਿੰਨ-ਚਾਰ ਘੰਟੇ ਤੱਕ ਵਾਲਾਂ ਵਿੱਚ ਲਾਓ ਅਤੇ ਸ਼ੈਂਪੂ ਨਾਲ ਦੋ ਲਓ।
* ਦੁੱਧ ਵਿੱਚ ਦੋ ਚਮਚ ਸ਼ਹਿਦ ਅਤੇ ਮੈਸ਼ ਕੀਤੀ ਹੋਈ ਸਟ੍ਰਾਅਬੇਰੀ ਮਿਲਾ ਕੇ ਪੇਸਟ ਬਣਾ ਲਓ ਅਤੇ ਵਾਲਾਂ ਵਿੱਚ ਲਗਾ ਕੇ ਦੋ ਘੰਟੇ ਲੱਗਾ ਰਹਿਣ ਦਿਓ। ਇਸ ਦੇ ਬਾਅਦ ਸ਼ੈਂਪੂ ਕਰ ਲਓ।
* ਇਸ ਦੇ ਇਲਾਵਾ ਰੋਜ਼ ਵਾਲਾਂ ਦੀ ਗਰਮ ਤੇਲ ਨਾਲ ਮਾਲਿਸ਼ ਕਰਨ ਨਾਲ ਵੀ ਵਾਲ ਸਟ੍ਰੇਟ ਹੋ ਜਾਂਦੇ ਹਨ।

Have something to say? Post your comment