Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਅਪਰਾਧ

ਮਹੰਤ ਦਾ ਕਤਲ, ਸਿਰ ਧੜ ਤੋਂ ਵੱਖ, ਇੱਕ ਬਾਂਹ ਗਾਇਬ

May 19, 2020 12:10 AM

ਰੂਪਨਗਰ, 18 ਮਈ (ਪੋਸਟ ਬਿਊਰੋ)- ਕੁਝ ਅਣਪਛਾਤੇ ਬੰਦਿਆਂ ਨੇ ਰੂਪਨਗਰ ਹੈਡਵਰਕਸ ਲਾਗੇ ਰਿਸ਼ੀ ਮੁਨੀ ਦਿਸ਼ਮ ਆਸ਼ਰਮ ਦੇ ਮਹੰਤ ਦਾ ਕਤਲ ਕਰ ਦਿੱਤਾ ਹੈ। ਵਿਸ਼ਵ ਹਿੰਦੂ, ਪ੍ਰੀਸ਼ਦ, ਸ਼ਿਵ ਸੈਨਾ ਬਾਲ ਠਾਕਰੇ ਅਤੇ ਹੋਰ ਹਿੰਦੂ ਸੰਸਥਾਵਾਂ ਨੇ ਮਹੰਤ ਦੇ ਕਤਲ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਕੱਲ੍ਹ ਮਹੰਤ ਦੇ ਕਤਲ ਦੀ ਖ਼ਬਰ ਸੁਣਦੇ ਸਾਰ ਲੋਕ ਇਕੱਠੇ ਹੋ ਗਏ। ਮਹੰਤ ਦੇ ਮ੍ਰਿਤਕ ਸਰੀਰ ਦੀ ਪਛਾਣ ਨਹੀਂ ਹੋ ਰਹੀ ਸੀ। ਉਨ੍ਹਾਂ ਦੀ ਇੱਕ ਬਾਂਹ ਵੀ ਨਹੀਂ ਸੀ। ਮਹੰਤ ਦੇ ਸਿਰ ਦੇ ਪੁੱਟੇ ਹੋਏ ਵਾਲ ਬਾਹਰ ਧੜ ਤੋਂ ਵੱ਼ ਪਏ ਸਨ ਜਦ ਕਿ ਉਸ ਦਾ ਕਮਰਾ ਖੂਨ ਨਾਲ ਲੱਥਪੱਥ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਮਹੰਤ ਦਾ ਕਤਲ ਬੜੀ ਬੇਰਹਿਮੀ ਨਾਲ ਕੀਤਾ ਗਿਆ ਹੈ। ਮਹੰਤ ਯੋਗੇਸ਼ਵਰ ਸਤਲੁਜ ਦਰਿਆ 'ਤੇ ਆਪਣੇ ਆਸ਼ਰਮ 'ਚ ਲੱਗਭਗ ਪਿਛਲੇ 40 ਸਾਲਾਂ ਤੋਂ ਰਹਿ ਰਿਹਾ ਸੀ ਅਤੇ ਦਰਿਆ 'ਤੇ ਬੈਠ ਕੇ ਪਾਠ ਪੂਜਾ ਕਰਦਾ ਸੀ। ਇਸ ਤੋਂ ਇਲਾਵਾ ਕਮਰੇ 'ਚ ਸਾਮਾਨ ਵੀ ਖਿੱਲਰਿਆ ਪਿਆ ਸੀ ਅਤੇ ਕੁਝ ਸਾਮਾਨ ਉਥੋਂ ਚੋਰੀ ਹੋ ਗਿਆ ਦੱਸਿਆ ਜਾਂਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਮਹੰਤ ਯੋਗੇਸ਼ਵਰ 20 ਸਾਲ ਦੀ ਉਮਰ ਤੋਂ ਸੰਨਿਆਸੀ ਹੋ ਗਏ ਸਨ ਅਤੇ ਹਿਮਾਚਲ ਪ੍ਰਦੇਸ਼ ਦੇ ਸਰਕਾਘਟ ਦੇ ਨਿਵਾਸੀ ਸਨ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਸਤੀਸ਼ ਸ਼ਰਮਾ, ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਧਾਨ ਅਸ਼ਵਨੀ ਕੁਮਾਰ ਤੇ ਹੋਰਾਂ ਸੰਸਥਾਵਾਂ ਨੇ ਮੰਗ ਕੀਤੀ ਹੈ ਕਿ ਇਸ ਕੇਸ ਦੀ ਉਚ ਪੱਧਰੀ ਜਾਂਚ ਕੀਤੀ ਜਾਵੇ ਕਿਉਂਕਿ ਪਹਿਲਾਂ ਵੀ ਭਾਰਤ ਦੇ ਵੱਖ-ਵੱਖ ਦੇਸ਼ਾਂ 'ਚ ਹਿੰਦੂ ਸੰਤਾਂ ਅਤੇ ਮਹੰਤਾਂ ਦੇ ਕਤਲ ਹੋ ਰਹੇ ਹਨ।
ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਕੱਲ੍ਹ ਸਵੇਰੇ ਮਹੰਤ ਦਾ ਇੱਕ ਭਗਤ ਆਸ਼ਰਮ 'ਚ ਉਸ ਨੂੰ ਖਾਣਾ ਦੇਣ ਲਈ ਗਿਆ ਤਾਂ ਵੇਖਿਆ ਕਿ ਆਸ਼ਰਮ ਦਾ ਮੁੱਖ ਗੇਟ ਟੁੱਟਿਆ ਹੋਇਆ ਹੈ ਅਤੇ ਜਦੋਂ ਅੱਗੇ ਗਿਆ ਤਾਂ ਕਮਰੇ ਦਾ ਦਰਵਾਜ਼ਾ ਵੀ ਟੁੱਟਿਆ ਪਿਆ ਸੀ ਅਤੇ ਮਹੰਤ ਕਮਰੇ 'ਚ ਮ੍ਰਿਤਕ ਪਿਆ ਸੀ। ਇਸ ਦੀ ਸੂਚਨਾ ਉਸਦੇ ਭਰਾ ਦਿਨੇਸ਼ ਕੌਸ਼ਲ ਨੂੰ ਰੂਪਨਗਰ 'ਚ ਦਿੱਤੀ ਗਈ, ਜਿਸ ਨੇ ਕਾਠਗੜ੍ਹ ਪੁਲਸ ਨੂੰ ਸ਼ਿਕਾਇਤ ਕੀਤੀ ਅਤੇ ਓਥੇ ਥਾਣਾ ਕਾਠਗੜ੍ਹ ਦੇ ਐਸ ਐਚ ਓ ਪਰਮਿੰਦਰ ਸਿੰਘ ਪਹੁੰਚੇ। ਉਨ੍ਹਾ ਨੇ ਦੱਸਿਆ ਕਿ ਮੌਕਾ ਵੇਖਣ ਤੋਂ ਪਤਾ ਚੱਲਦਾ ਹੈ ਕਿ ਮਹੰਤ ਦਾ ਕਤਲ ਕੁਝ ਦਿਨ ਪਹਿਲਾਂ ਹੋ ਚੁੱਕਾ ਸੀ ਅਤੇ ਲਾਸ਼ ਦੀ ਹਾਲਤ ਕਾਫੀ ਖਰਾਬ ਸੀ। ਉਨ੍ਹਾਂ ਦੱਸਿਆ ਕਿ ਇਹ ਕਤਲ ਦੇ ਨਾਲ ਐਲ ਈ ਡੀ ਇਨਵਰਟਰ ਬੈਟਰਾ ਵੀ ਚੋਰੀ ਹੋਇਆ ਹੈ। ਇਸ ਬਾਰੇ ਥਾਣਾ ਕਾਠਗੜ੍ਹ ਜ਼ਿਲ੍ਹਾ ਨਵਾਂਸ਼ਹਿਰ 'ਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 
Have something to say? Post your comment