Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਕੈਨੇਡਾ

ਬੰਬਾਰਡੀਅਰ ਕਰੇਗੀ 5,000 ਕਾਮਿਆਂ ਦੀ ਛਾਂਗੀ

November 09, 2018 08:16 AM

ਓਨਟਾਰੀਓ, 8 ਨਵੰਬਰ (ਪੋਸਟ ਬਿਊਰੋ) : ਬੰਬਾਰਡੀਅਰ ਇਨਕਾਰਪੋਰੇਸ਼ਨ ਵੱਲੋਂ ਵੀਰਵਾਰ ਨੂੰ ਇਹ ਐਲਾਨ ਕੀਤਾ ਗਿਆ ਹੈ ਕਿ ਅਗਲੇ 12 ਤੋਂ 18 ਮਹੀਨਿਆਂ ਵਿੱਚ ਉਹ 5,000 ਤੋਂ ਵੱਧ ਕਾਮਿਆਂ ਦੀ ਛਾਂਗੀ ਕਰੇਗੀ।
ਬੰਬਾਰਡੀਆ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ 3000 ਦੇ ਨੇੜੇ ਤੇੜੇ ਨੌਕਰੀਆਂ ਖਤਮ ਕੀਤੀਆਂ ਜਾਣਗੀਆਂ ਜਿਨ੍ਹਾਂ ਵਿੱਚੋਂ ਬਹੁਤੀਆਂ ਬੰਬਾਰਡੀਅਰ ਦੀ ਹੋਮ ਪ੍ਰੋਵਿੰਸ ਕਿਊਬਿਕ ਤੇ 500 ਓਨਟਾਰੀਓ ਵਿੱਚੋਂ ਖਤਮ ਕੀਤੀਆਂ ਜਾਣਗੀਆਂ। ਯੂਨੀਫਰ ਲੋਕਲ 122, ਜੋ ਕਿ ਡਾਊਨਜ਼ਵਿਊ ਵਿਖੇ 2000 ਯੂਨੀਅਨ ਦੇ ਕਾਮਿਆਂ ਦੀ ਨੁਮਾਇੰਦਗੀ ਕਰਦੇ ਹਨ, ਦੇ ਪ੍ਰੈਜ਼ੀਡੈਂਟ ਸਕੌਟ ਮੈਕਲਮੌਇਲ ਨੇ ਆਖਿਆ ਕਿ ਟੋਰਾਂਟੋ ਵਿੱਚ ਨੌਕਰੀਆਂ ਖੁੱਸਣ ਦੇ ਸਬੰਧ ਵਿੱਚ ਕੋਈ ਗੱਲਬਾਤ ਨਹੀਂ ਹੋਈ।
ਦੁਨੀਆਂ ਭਰ ਵਿੱਚ ਕੀਤੀ ਜਾਣ ਵਾਲੀ ਇਹ ਕਟੌਤੀ, ਜੋ ਕਿ ਕੰਪਨੀ ਦੀ ਵਰਕਫੋਰਸ ਦਾ 7 ਫੀ ਸਦੀ ਬਣਦੀ ਹੈ, ਅਸਲ ਵਿੱਚ ਨਵੇਂ ਸਿਰੇ ਤੋਂ ਕੰਪਨੀ ਨੂੰ ਪੈਰਾਂ ਸਿਰ ਕਰਨ ਦੀ ਯੋਜਨਾ ਦਾ ਹਿੱਸਾ ਹੈ। ਇਸ ਦੇ ਨਾਲ ਹੀ ਕੰਪਨੀ ਨੂੰ 900 ਮਿਲੀਅਨ ਡਾਲਰ ਦੀ ਆਮਦਨ ਆਪਣੀ ਸੰਪਤੀ ਵੇਚ ਕੇ ਮਿਲੇਗੀ ਜਿਸ ਨਾਲ ਬੰਬਾਰਡੀਅਰ ਨੂੰ 2021 ਤੱਕ 250 ਮਿਲੀਅਨ ਡਾਲਰ ਦੀ ਬਚਤ ਵੀ ਹੋਵੇਗੀ। ਵੀਰਵਾਰ ਨੂੰ ਕੀਤੇ ਗਏ ਐਲਾਨ ਅਨੁਸਾਰ 20 ਸਾਲਾਂ ਤੋਂ ਡਾਊਨਜ਼ਵਿਊ ਵਿੱਚ ਸਥਿਤ ਕਿਊ400 ਟਰਬੋਪਰੌਪ ਆਪਰੇਸ਼ਨ 300 ਮਿਲੀਅਨ ਅਮਰੀਕੀ ਡਾਲਰ ਵਿੱਚ ਲੌਂਗਵਿਊ ਏਵੀਏਸ਼ਨ ਕੈਪੀਟਲ ਕੋਰ ਨੂੰ ਵੇਚ ਦਿੱਤਾ ਗਿਆ ਹੈ।
ਬੰਬਾਰਡੀਅਰ ਨੇ ਆਪਣੇ ਏਅਰਕ੍ਰਾਫਟਸ ਫਲਾਈਟ ਤੇ ਟੈਕਨੀਕਲ ਟਰੇਨਿੰਗ ਬਿਜ਼ਨਸ ਨੂੰ ਵੀ ਸੀਏਈ ਨੂੰ ਵੇਚ ਦਿੱਤਾ ਹੈ ਤੇ ਰਾਇਲਟੀਜ਼ ਦਾ ਮੁਦਰੀਕਰਨ 800 ਮਿਲੀਅਨ ਅਮਰੀਕੀ ਡਾਲਰ ਵਿੱਚ ਕੀਤਾ ਗਿਆ ਹੈ। ਸਿਟੀ ਅਨੁਸਾਰ ਇਹ ਪਲਾਂਟ ਟੋਰਾਂਟੋ ਦਾ ਸੱਭ ਤੋਂ ਵੱਡਾ ਮੈਨੂਫੈਕਚਰਿੰਗ ਆਪਰੇਸ਼ਨ ਹੈ। ਬੰਬਾਰਡੀਅਰ ਜਹਾਜ਼ਾਂ ਦੇ ਨਿਰਮਾਣ ਸਬੰਧੀ ਦੋ ਪ੍ਰੋਗਰਾਮਾਂ ਉੱਤੇ ਕੰਮ ਕਰ ਰਹੀ ਸੀ ਜਿਨ੍ਹਾਂ ਵਿੱਚ ਲਗਾਤਾਰ ਦੇਰ ਹੁੰਦੀ ਰਹੀ ਤੇ ਇਨੇ ਚਿਰ ਨੂੰ ਇਨ੍ਹਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਗਿਆ।
ਹੁਣ ਗਲੋਬਲ 7500 ਪ੍ਰਾਈਵੇਟ ਜੈੱਟ ਅਗਲੇ ਮਹੀਨੇ ਲਾਂਚ ਹੋਣ ਜਾ ਰਹੇ ਹਨ ਤੇ ਇਸ ਨਾਲ ਕੰਪਨੀ ਨੂੰ ਭਾਰੀ ਨਿਵੇਸ਼ ਚੱਕਰ ਤੋਂ ਰਾਹਤ ਮਿਲੇਗੀ। ਬੰਬਾਰਡੀਅਰ ਸੀ-ਸੀਰੀਜ਼ ਯਾਤਰੀ ਜਹਾਜ਼ ਦਾ ਨਿਯੰਤਰਣ ਜੁਲਾਈ ਵਿੱਚ ਏਅਰਬੱਸ ਐਸਈ ਨੂੰ ਦੇ ਦੇਵੇਗੀ, ਇਸ ਨੂੰ ਮੁੜ ਏ220 ਨਾਂ ਦਿੱਤਾ ਗਿਆ ਹੈ। ਬੰਬਾਰਡੀਅਰ ਦੇ ਚੀਫ ਐਗਜ਼ੈਕਟਿਵ ਐਲੇਨ ਬੈਲੇਮੇਅਰ ਵੱਲੋਂ ਇੱਕ ਬਿਆਨ ਜਾਰੀ ਕਰਕੇ ਇਹ ਆਖਿਆ ਗਿਆ ਹੈ ਕਿ ਹੁਣ ਸਾਡੇ ਉੱਤੇ ਨਿਵੇਸ਼ ਦੀ ਚੜ੍ਹੀ ਭਾਰੀ ਪੰਡ ਮੁਕੰਮਲ ਹੋਣ ਜਾ ਰਹੀ ਹੈ ਤੇ ਅਸੀਂ ਹੁਣ ਮੁੜ ਤਰੱਕੀ ਦੀ ਲੀਹ ਉੱਤੇ ਪੈ ਸਕਾਂਗੇ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ ਏਸ਼ੀਅਨ ਫੂਡ ਸੈਂਟਰ ਦੀ ਕੈਨੇਡਾ ਡੇਅ ਮੌਕੇ ਲੱਗ ਗਈ ਸੇਲ ਕੈਨੇਡੀਅਨ ਬਾਰਡਰ ਏਜੰਟਾਂ ਨੇ ਬਲੂ ਵਾਟਰ ਬ੍ਰਿਜ 'ਤੇ 23 ਮਿਲੀਅਨ ਡਾਲਰ ਦੀ ਸ਼ੱਕੀ ਕੋਕੀਨ ਕੀਤੀ ਜ਼ਬਤ ਕੈਨੇਡਾ ਨਾਟੋ ਖ਼ਰਚ ਟੀਚੇ ਨੂੰ ਕਰੇਗਾ ਹੋਰ ਉੱਚਾ : ਕਾਰਨੀ