ਹੈਦਰਾਬਾਦ, 8 ਨਵੰਬਰ (ਪੋਸਟ ਬਿਊਰੋ)- ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਇਕ ਵਾਰ ਫਿਰ ਭਾਜਪਾ `ਤੇ ਨਿਸ਼ਾਨਾ ਵਿੰਨ੍ਹਿਆ ਹੈ। ਆਪਣੇ ਆਪ ਨੂੰ ਮੁਸਲਿਮਾਂ ਦਾ ਪ੍ਰਤੀਨਿਧ ਦੱਸਦੇ ਓਵੈਸੀ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਇਕ ਬਿਆਨ `ਤੇ ਨਿਸ਼ਾਨਾ ਸਾਧਿਆ ਹੈ।
ਏਥੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਓਵੈਸੀ ਨੇ ਕਿਹਾ ਕਿ ‘ਅਮਿਤ ਸ਼ਾਹ ਤੇਲੰਗਾਨਾ ਆਏ ਅਤੇ ਕਿਹਾ ਕਿ ਹੈਦਰਾਬਾਦ ਨੂੰ ਮਜਲਿਸ ਤੋਂ ਮੁਕਤ ਕਰਾਂਗਾ। ਕੀ ਮੁਕਤ ਕਰੋਗੇ ਤੁਸੀਂ। ਕਿਥੋਂ ਮੁਕਤ ਕਰੋਗੇ ਤੁਸੀਂ। ਤੁਸੀਂ ਮਜਲਿਸ ਤੋਂ ਮੁਕਤ ਨਹੀਂ, ਭਾਰਤ ਤੋਂ ਮੁਸਲਮਾਨਾਂ ਨੂੰ ਮੁਕਤ ਕਰਨਾ ਚਾਹੁੰਦੇ ਹੋ।’ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਹੈਦਰਾਬਾਦ ਤੋਂ ਏ ਆਈ ਐੱਮ ਆਈ ਐਮ ਦੇ ਪਾਰਲੀਮੈਂਟ ਮੈਂਬਰ ਓਵੈਸੀ ਨੇ ਭਾਜਪਾ ਅਤੇ ਅਮਿਤ ਸ਼ਾਹ `ਤੇ ਮੁਸਲਮਾਨਾਂ ਨੂੰ ਡਰਾਉਣ ਦਾ ਦੋਸ਼ ਲਾਇਆ ਹੈ। ਉਸ ਨੇ ਕਿਹਾ, ਤੇਲੰਗਾਨਾ ਆਏ ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੇ ਇੱਕ ਵਾਰ ਕਿਹਾ ਸੀ ਕਿ ‘ਹੈਦਰਾਬਾਦ ਨੂੰ ਮਜਲਿਸ ਤੋਂ ਮੁਕਤ ਕਰਾਂਗਾ। ਤੁਸੀਂ ਭਾਰਤ ਨੂੰ ਮੁਸਲਮਾਨਾਂ ਤੋਂ ਮੁਕਤ ਕਰਨਾ ਚਾਹੁੰਦੇ ਹੋ।’ ਓਵੈਸੀ ਨੇ ਅੱਗੇ ਕਿਹਾ ਕਿ ਕਿੰਨੇ ਲੋਕ ਆਏ ਤੇ ਕਿੰਨੇ ਚਲੇ ਗਏ। ਬਹੁਤਿਆਂ ਨੇ ਛਾਤੀ ਠੋਕ ਕੇ ਕਿਹਾ ਕਿ ਮੈਂ ਓਵੈਸੀ ਨੂੰ ਦੇਖਣਾ ਨਹੀਂ ਚਾਹੁੰਦਾ। ਓਵੈਸੀ ਨੇ ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ `ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ, ਰਾਓ ਨੇ ਵੀ ਕਿਹਾ ਸੀ ਕਿ ਮੈਂ ਓਵੈਸੀ ਨੂੰ ਨਹੀਂ ਦੇਖਣਾ ਚਾਹੁੰਦਾ, ਪਰ ਅਜਿਹਾ ਕੁਝ ਨਹੀਂ ਹੋਇਆ।
ਵਰਨਣ ਯੋਗ ਹੈ ਕਿ ਚੋਣ ਸਰਗਰਮੀਆਂ ਦੌਰਾਨ ਹੈਦਰਾਬਾਦ `ਚ ਚੰਦਰਯਾਨਗੱਟਾ ਵਿਧਾਨ ਸਭਾ ਖੇਤਰ ਤੋਂ 4 ਵਾਰ ਏ ਆਈ ਐੱਮ ਆਈ ਐਮ ਵਿਧਾਇਕ ਰਹਿ ਚੁੱਕੇ ਅਕਬਰੂਦੀਨ ਓਵੈਸੀ ਦੇ ਖਿਲਾਫ ਭਾਜਪਾ ਨੇ ਮੁਸਲਿਮ ਸਾਮਾਜਿਕ ਵਰਕਰਾਂ ਅਤੇ ਭਾਜਪਾ ਦੀ ਵਿਦਿਆਰਥੀ ਨੇਤਾ ਸ਼ਾਹਜ਼ਦੀ ਨੇਤਾ ਸਈਅਦ ਨੂੰ ਚੋਣ ਲੜਨ ਲਈ ਉਤਾਰਿਆ ਹੈ। ਸ਼ਾਹਜ਼ਾਦੀ ਸਈਅਦ ਮੁਸਲਿਮ ਔਰਤਾਂ ਨੂੰ ਕਾਨੂੰਨ ਦੀ ਮਦਦ ਹਾਸਲ ਕਰਵਾਉਂਦੀ ਹੈ।