Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਬੈਂਕ ਧੋਖਾਧੜੀ ਕੇਸ ਵਿੱਚ ਹਰਸ਼ਦ ਮਹਿਤਾ ਦੇ ਭਰਾ ਸਣੇ 9 ਬਰੀ

November 08, 2018 11:32 PM

ਮੁੰਬਈ, 8 ਨਵੰਬਰ (ਪੋਸਟ ਬਿਊਰੋ)- ਮੁੰਬਈ ਦੀ ਇਕ ਅਦਾਲਤ ਨੇ 1992 ਦੇ ਸ਼ੇਅਰ ਘੁਟਾਲੇ ਦੇ ਮੋਢੀ ਮੰਨੇ ਜਾ ਰਹੇ ਹਰਸ਼ਦ ਮਹਿਤਾ ਦੇ ਭਰਾ ਅਸ਼ਵਿਨ ਮਹਿਤਾ ਸਮੇਤ ਨੌਂ ਜਣਿਆਂ ਨੂੰ ਸਟੇਟ ਬੈਂਕ ਆਫ ਇੰਡੀਆ (ਐਸ ਬੀ ਆਈ) ਨਾਲ 105 ਕਰੋੜ ਰੁਪਏ ਦੇ ਧੋਖਾਧੜੀ ਦੇ ਕੇਸ ਵਿੱਚ ਬਰੀ ਕਰ ਦਿੱਤਾ ਹੈ।
ਸਾਲ 1992 ਦੇ ਸ਼ੇਅਰ ਘੁਟਾਲੇ ਨਾਲ ਸਬੰਧਤ ਕੇਸ ਦੀ ਸੁਣਵਾਈ ਲਈ ਬਣਾਈ ਵਿਸੇਸ਼ ਅਦਾਲਤ ਦੀ ਅਗਵਾਈ ਕਰਨ ਵਾਲੀ ਜਸਟਿਸ ਸ਼ਾਲਿਨੀ ਫੰਸਾਲਕਰ ਜੋਸ਼ੀ ਨੇ ਆਪਣੇ ਫੈਸਲੇ 'ਚ ਕਿਹਾ ਕਿ ਸਰਕਾਰੀ ਪੱਖ ਦੋਸ਼ ਸਾਬਤ ਕਰਨ 'ਚ ਨਾਕਾਮ ਰਿਹਾ ਹੈ। ਅਸ਼ਵਿਨ ਮਹਿਤਾ ਦੇ ਇਲਾਵਾ ਐਸ ਬੀ ਆਈ ਦੇ ਬਾਂਡ ਵਿਭਾਗ ਦੇ ਇੰਚਾਰਜ ਰਾਮ ਸੀਤਾਰਮਨ ਅਤੇ ਸੱਤ ਅਧਿਕਾਰੀ ਭੂਸ਼ਣ ਰਾਓਤ, ਸੀ. ਰਵੀ ਕੁਮਾਰ, ਐਸ ਸੁਰੇਸ਼ ਬਾਬੂ, ਪੀ ਮੁਰਲੀਧਰਨ, ਅਸ਼ੋਕ ਅਗਰਵਾਲ, ਜਨਾਰਦਨ ਬਧੋਪਾਧਿਆਏ ਅਤੇ ਸ਼ਿਆਮ ਸੁੰਦਰ ਗੁਪਤਾ ਵੀ ਬਰੀ ਕੀਤੇ ਗਏ ਹਨ। ਸਰਕਾਰੀ ਕੇਸ ਮੁਤਾਬਕ ਬੈਂਕ ਅਧਿਕਾਰੀਆਂ ਨੇ ਐਸ ਬੀ ਆਈ ਕੈਂਪਸ (ਐਸ ਬੀ ਆਈ ਕੈਪੀਟਲ ਮਾਰਕੀਟ) ਨਾਲ ਧੋਖਾਧੜੀ ਕਰਨ ਲਈ ਮਹਿਤਾ ਭਰਾਵਾਂ ਨਾਲ ਮਿਲ ਕੇ ਸਾਜ਼ਿਸ਼ ਰਚੀ। ਉਨ੍ਹਾਂ 1991 ਤੋਂ 1992 ਦੌਰਾਨ ਸ਼ੇਅਰਾਂ ਦੇ ਲੈਣ ਦੇਣ 'ਚ ਬੈਂਕ ਨਾਲ 105 ਕਰੋੜ ਰੁਪਏ ਦੀ ਧੋਖਾਧੜੀ ਕੀਤੀ। ਜਾਂਚ ਏਜੰਸੀ ਸੀ ਬੀ ਆਈ ਨੇ ਕਿਹਾ ਕਿ ਐਸ ਬੀ ਆਈ ਕੈਂਪਸ ਨੇ ਹਰਸ਼ਦ ਮਹਿਤਾ ਦੇ ਮਾਧਿਅਮ ਨਾਲ ਧਨ ਦੇ ਲੈਣ ਦੇਣ ਦੇ 24 ਸੌਦੇ ਕੀਤੇ ਸਨ। ਇਨ੍ਹਾਂ ਦੇ ਰਾਹੀਂ ਧਨ ਦੀ ਹੇਰਾਫੇਰੀ ਕੀਤੀ ਗਈ, ਜਿਸ ਨਾਲ ਬੈਂਕ ਨੂੰ ਨੁਕਸਾਨ ਪੁੱਜਾ ਹੈ। ਸੀ ਬੀ ਆਈ ਨੇ ਦਾਅਵਾ ਕੀਤਾ ਸੀ ਕਿ ਬੈਂਕ ਅਧਿਕਾਰੀਆਂ ਦੀ ਜਾਣਕਾਰੀ ਬਿਨਾਂ ਪੂੰਜੀ ਨੂੰ ਦੂਜੀ ਥਾਂ ਨਹੀਂ ਭੇਜੀ ਜਾ ਸਕਦੀ। ਅਦਾਲਤ ਨੇ ਬਚਾਅ ਪੱਖ ਦੀ ਇਹ ਦਲੀਲ ਮੰਨ ਲਈ ਕਿ ਧਨ ਦੀ ਹੇਰਾਫੇਰੀ ਬੈਂਕ ਦੀ ਮੁੱਖ ਬਰਾਂਚ ਤੋਂ ਬਦਲੀ ਗਈ ਸੀ ਅਤੇ ਇਸ ਲਈ ਸ਼ੇਅਰ ਵਿਭਾਗ ਦੇ ਇਨ੍ਹਾਂ ਅਧਿਕਾਰੀਆਂ ਖਿਲਾਫ ਦੋਸ਼ ਨਹੀਂ ਬਣਦਾ। ਅਦਾਲਤ ਨੇ ਕਿਹਾ ਕਿ ਸਰਕਾਰੀ ਪੱਖ ਦੀ ਦਲੀਲ 'ਚ ਬਹੁਤ ਸਾਰੀਆਂ ਗੱਲਾਂ ਅਣਉਚਿਤ ਹਨ ਅਤੇ ਉਹ ਵਿਚਕਾਰਲੀਆਂ ਕੜੀਆਂ ਨੂੰ ਜੋੜਨ 'ਚ ਨਾਕਾਮ ਰਿਹਾ ਹੈ। ਹੋ ਸਕਦਾ ਹੈ ਕਿ ਇਹ ਮੁੱਖ ਦੋਸ਼ੀ ਹਰਸ਼ਦ ਮਹਿਤਾ ਦੀ ਮੌਤ ਤੇ ਬਹੁਤ ਸਾਰੇ ਦੋਸ਼ੀਆਂ ਦੇ ਬਰੀ ਹੋਣ ਦਾ ਕਾਰਨ ਬਣਿਆ ਹੋਵੇ, ਪਰ ਤੱਥ ਇਹ ਹੈ ਕਿ ਸਾਜ਼ਿਸ਼ ਦਾ ਇਹ ਦੋਸ਼ ਸਿੱਧ ਨਹੀਂ ਕੀਤਾ ਜਾ ਸਕਿਆ। ਹਰਸ਼ਦ ਮਹਿਤਾ ਦੀ ਮੌਤ ਪਿੱਛੋਂ 2001 ਦਾ ਉਸ ਦੇ ਖਿਲਾਫ ਮਾਮਲਾ ਬੰਦ ਕਰ ਦਿੱਤਾ ਗਿਆ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼