Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਪੰਜਾਬ

ਦੋ ਕਰੋੜ ਰੁਪਏ ਦੇ ਘਪਲੇ ਦੇ ਦੋਸ਼ ਹੇਠ ਕੋਆਪਰੇਟਿਵ ਸੋਸਾਈਟੀ ਦੇ ਸੈਕਟਰੀ ਉੱਤੇ ਕੇਸ ਦਰਜ

November 08, 2018 11:24 PM

ਭੋਗਪੁਰ, 8 ਨਵੰਬਰ (ਪੋਸਟ ਬਿਊਰੋ)- ਥਾਣਾ ਭੋਗਪੁਰ ਦੇ ਪਿੰਡ ਪਚਰੰਗਾ 'ਚ ਕੋਆਪਰੇਟਿਵ ਸੋਸਾਈਟੀ ਦੇ ਸੈਕਟਰੀ ਵੱਲੋਂ ਕੀਤੇ ਦੋ ਕਰੋੜ ਰੁਪਏ ਦੇ ਘਪਲੇ ਦੇ ਦੋਸ਼ ਵਿੱਚ ਭੋਗਪੁਰ ਪੁਲਸ ਨੇ ਕੋਆਪਰੇਟਿਵ ਇੰਸਪੈਕਟਰ ਨਰਿੰਦਰ ਨਾਥ ਦੇ ਬਿਆਨਾਂ ਉੱਤੇ ਦੋਸ਼ੀ ਸੈਕਟਰੀ ਤਰਲੋਚਨ ਸਿੰਘ ਦੇ ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕਰ ਲਿਆ ਹੈ।
ਕੋਆਪਰੇਟਿਵ ਇੰਸਪੈਕਟਰ ਨਰਿੰਦਰ ਨਾਥ ਨੇ ਐੱਸ ਐੱਸ ਪੀ ਜਲੰਧਰ ਨੂੰ ਸ਼ਿਕਾਇਤ ਦੇ ਕੇ ਉਸ ਨੇ ਸੋਸਾਈਟੀ ਵਿੱਚ ਹੋਏ ਘਪਲੇ ਦੀ ਜਾਂਚ ਪਿੱਛੋਂ ਬਿਆਨ ਦਿੱਤਾ ਸੀ ਕਿ ਸੋਸਾਈਟੀ ਦਾ ਸੈਕਟਰੀ ਪਛਲੇ ਲੰਬੇ ਸਮੇਂ ਤੋਂ ਗੈਰ-ਹਾਜ਼ਰ ਚੱਲ ਰਿਹਾ ਹੈ, ਜਿਸ ਕਾਰਨ ਉਸ ਨੂੰ 14 ਸਤੰਬਰ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਸਭਾ ਦੇ ਖਾਤਿਆਂ ਦੀ ਜਾਂਚ ਅਤੇ ਇਸ ਘਪਲੇ ਦਾ ਸ਼ਿਕਾਰ ਹੋਏ ਲੋਕਾਂ ਦੇ ਬਿਆਨ ਲੈਣ ਪਿੱਛੋਂ ਪਤਾ ਲੱਗਾ ਹੈ ਕਿ ਸੋਸਾਈਟੀ ਦੇ ਸੈਕਟਰੀ ਨੇ ਸੇਵਿੰਗ ਵਿੱਚ ਆਈਆਂ ਮੈਂਬਰਾਂ ਦੀਆਂ ਰਕਮਾਂ ਚਾਰ ਲੱਖ ਰੁਪਏ ਦੇ ਕਰੀਬ, ਸੇਵਿੰਗ ਗੈਰ ਮੈਂਬਰਾਂ ਦੀਆਂ ਇੱਕ ਲੱਖ 32 ਹਜ਼ਾਰ ਅਤੇ ਸੋਸਾਈਟੀ ਦੇ ਮੈਂਬਰਾਂ ਤੋਂ 15 ਲੱਖ ਰੁਪਏ ਵਸੂਲੀ ਕਰ ਕੇ ਕੁੱਲ 20 ਲੱਖ ਰੁਪਏ ਦੀ ਰਕਮ ਨਾ ਸੋਸਾਈਟੀ ਦੀ ਕੈਸ਼ ਬੁੱਕ ਵਿੱਚ ਦਰਜ ਕੀਤੀ ਅਤੇ ਨਾ ਕੋਆਪਰੇਟਿਵ ਬੈਂਕ ਕੰਧਾਲਾ ਗੁਰੂ ਵਿੱਚ ਜਮ੍ਹਾ ਕਰਵਾਈ ਹੈ। ਇਸ ਦੇ ਨਾਲ ਸੋਸਾਈਟੀ ਵਿੱਚ 20 ਲੱਖ ਰੁਪਏ ਦੇ ਕਰੀਬ ਖਾਦ ਦਾ ਸਟਾਕ ਸੀ, ਜੋ ਰਿਕਾਰਡ ਵਿੱਚ ਹੈ, ਪਰ ਗੋਦਾਮ ਵਿੱਚੋਂ ਗਾਇਬ ਹੈ ਤੇ ਉਹ ਸੈਕਟਰੀ ਨੇ ਖੁਰਦ-ਬੁਰਦ ਕਰ ਲਿਆ ਹੈ। ਵਿਭਾਗ ਵੱਲੋਂ ਕੀਤੀ ਜਾਂਚ ਅਨੁਸਾਰ ਸੋਸਾਈਟੀ ਦੇ ਮੈਂਬਰਾਂ ਵੱਲੋਂ ਐੱਫ ਡੀਜ਼ ਦੇ ਸੱਤਰ ਲੱਖ ਦੇ ਕਰੀਬ ਰੁਪਏ ਜਮ੍ਹਾ ਕਰਵਾਏ ਗਏ ਅਤੇ ਗੈਰ ਮੈਂਬਰਾਂ ਵੱਲੋਂ ਐਫ ਡੀਜ਼ ਵਿੱਚ 60 ਲੱਖ ਰੁਪਏ ਦੇ ਕਰੀਬ ਰਕਮਾਂ ਜਮ੍ਹਾ ਕਰਵਾਈਆਂ ਗਈਆਂ ਸਨ। ਸੋਸਾਈਟੀ ਦੇ ਮੈਂਬਰਾਂ ਅਤੇ ਗੈਰ-ਮੈਂਬਰਾਂ ਨੇ ਸਭਾ ਦੇ ਬੱਚਤ ਖਾਤਿਆਂ ਵਿੱਚ ਵੀ ਲੱਖਾਂ ਰੁਪਏ ਜਮ੍ਹਾ ਕਰਵਾਏ ਸਨ, ਜਿਨ੍ਹਾਂ ਦਾ ਸੈਕਟਰੀ ਨੇ ਘਪਲਾ ਕਰ ਲਿਆ ਹੈ। ਇਹੀ ਨਹੀਂ, ਸੈਕਟਰੀ ਨੇ ਲੋਕਾਂ ਕੋਲੋਂ ਕਰਜ਼ਾ ਵਸੂਲ ਕਰ ਕੇ ਰਸੀਦਾਂ ਦੇ ਦਿੱਤੀਆਂ, ਪਰ ਰਿਕਾਰਡ ਅਤੇ ਸੋਸਾਈਟੀ ਵਿੱਚ ਜਮ੍ਹਾ ਨਾ ਕਰਵਾ ਕੇ ਦੋ ਕਰੋੜ ਰੁਪਏ ਦੇ ਕਰੀਬ ਰਕਮਾਂ ਦਾ ਘਪਲਾ ਕਰ ਲਿਆ ਹੈ। ਜਾਂਚ ਵਿੱਚ ਇਹ ਇੱਕ ਕਰੋੜ ਸੱਤਰ ਲੱਖ ਰੁਪਏ ਦਾ ਘਪਲਾ ਨਿਕਲਦਾ ਹੈ।
ਐੱਸ ਐੱਸ ਪੀ ਜਲੰਧਰ ਦਿਹਾਤੀ ਦੇ ਹੁਕਮਾਂ ਉੱਤੇ ਥਾਣਾ ਭੋਗਪੁਰ ਵਿੱਚ ਤਰਲੋਚਨ ਸਿੰਘ ਪੁੱਤਰ ਬੇਲੀ ਰਾਮ ਪਿੰਡ ਸਿੰਘਪੁਰ ਥਾਣਾ ਭੋਗਪੁਰ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਦਾਰਾ ਲੋਹਮਣੀ ਤੇ ਅੰਤਰਾਸ਼ਟਰੀ ਪਾਠਕ ਮੰਚ ਵੱਲੋ ਸ੍ਰੀਮਤੀ ਨਛੱਤਰ ਕੌਰ ਗਿੱਲ ਦੀ ਯਾਦ ਵਿਚ ਸਲਾਨਾ ਸਮਾਗਮ 20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ