Welcome to Canadian Punjabi Post
Follow us on

02

July 2025
 
ਅਪਰਾਧ

ਵਿਆਹੁਤਾ ਦੀ ਗਲਾ ਘੁੱਟ ਕੇ ਹੱਤਿਆ

May 11, 2020 10:20 PM

ਨਵਾਂਸ਼ਹਿਰ, 11 ਮਈ (ਪੋਸਟ ਬਿਊਰੋ)- ਪਿੰਡ ਕਾਹਨੇਵਾਲ ਮਝੋਟ ਵਿਖੇ ਇੱਕ ਵਿਆਹੁਤਾ ਲੜਕੀ ਦੀ ਉਸ ਦੇ ਸਹੁਰੇ ਪਰਵਾਰ ਵੱਲੋਂ ਗਲਾ ਘੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪਿੰਡ ਸੰਢਰੇਵਾਲ ਦੇ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਲੜਕੀ ਨੇਹਾ (24) ਦਾ ਵਿਆਹ ਪਿਛਲੇ ਸਾਲ 2 ਫਰਵਰੀ 2019 ਨੂੰ ਪਿੰਡ ਕਾਹਨੇਵਾਲ ਮਝੋਟ ਦੇ ਹੇਮੰਤ ਕੁਮਾਰ ਪੁੱਤਰ ਸਰਵਨ ਦਾਸ ਨਾਲ ਹੋਇਆ ਸੀ ਅਤੇ ਵਿਆਹ ਦੇ ਬਾਅਦ ਉਸ ਦੀ ਲੜਕੀ ਨੂੰ ਸਹੁਰਾ ਪਰਵਾਰ ਵੱਲੋਂ ਦਾਜ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਉਹ ਕਾਰ ਅਤੇ ਫਿਰ ਸਕੂਟਰੀ ਦੀ ਮੰਗ ਕਰਦੇ ਸਨ ਤੇ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਔਖਾ ਸੌਖਾ ਹੋ ਕੇ ਪੂਰਾ ਕਰਦੇ ਰਹੇ। ਫ਼ਿਰ ਵੀ ਉਸ ਦਾ ਪਤੀ ਤੇ ਹੋਰ ਪਰਵਾਰਕ ਮੈਂਬਰ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਰਹੇ। ਉਨ੍ਹਾ ਦੱਸਿਆ ਕਿ ਉਨ੍ਹਾਂ ਦਾ ਜਵਾਈ ਹੇਮੰਤ ਪੰਜਾਬ ਪੁਲਸ ਮੁਲਾਜ਼ਮ ਹੈ। ਉਨ੍ਹਾਂ ਦੱਸਿਆ ਕਿ ਨੇਹਾ ਦਾ ਕੱਲ੍ਹ ਸਵੇਰੇ ਫ਼ੋਨ ਆਇਆ ਤੇ ਉਹ ਬਹੁਤ ਘਬਰਾਈ ਹੋਈ ਸੀ। ਇਸ ਪਿੱਛੋਂ ਜਦੋਂ ਉਹ ਪਿੰਡ ਕਾਹਨੇਵਾਲ ਮਝੋਟ ਪਹੁੰਚੇ ਤਾਂ ਨੇਹਾ ਦੀ ਲਾਸ਼ ਬੈਂਡ 'ਤੇ ਪਈ ਸੀ ਤੇ ਉਸ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਸੀ। ਨੇਹਾ ਦੀ ਲਾਸ਼ ਚੁੱਕਣ ਵੇਲੇ ਮ੍ਰਿਤਕਾ ਦੇ ਪਰਵਾਰਕ ਮੈਂਬਰਾਂ ਤੋਂ ਇਲਾਵਾ ਸਾਕ ਸਬੰਧੀ ਤੇ ਪਿੰਡ ਵਾਲੇ ਹਾਜ਼ਰ ਸਨ ਤੇ ਉਨ੍ਹਾਂ ਨੇ ਮ੍ਰਿਤਕਾ ਦੇ ਪਤੀ ਅਤੇ ਸਹੁਰੇ ਪਰਵਾਰ 'ਤੇ ਕੇਸ ਦਰਜ ਕਰਨ ਦੀ ਮੰਗ ਕੀਤੀ। ਇਸ ਦੇ ਬਾਅਦ ਡੀ ਐਸ ਪੀ ਜਤਿੰਦਰਜੀਤ ਸਿੰਘ ਮੌਕੇ ਉੱਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।

 
Have something to say? Post your comment