Welcome to Canadian Punjabi Post
Follow us on

25

August 2019
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਅਗਲੇ ਦਹਾਕੇ ਵਿੱਚ ਆਰਥਿਕ ਪਾਵਰਹਾਊਸ ਵਜੋਂ ਉਭਰ ਸਕਦਾ ਹੈ ਭਾਰਤ : ਡਾ. ਸੁਬਰਾਮਨੀਅਮ

November 07, 2018 07:23 AM

ਓਟਵਾ, 6 ਨਵੰਬਰ (ਪੋਸਟ ਬਿਊਰੋ) : ਭਾਰਤ ਵਿੱਚ ਰਾਜ ਸਭਾ ਮੈਂਬਰ ਡਾ. ਸੁਬਰਾਮਨੀਅਮ ਸਵਾਮੀ ਨੇ ਸਿ਼੍ਰੰਗੇਰੀ ਵਿੱਦਿਆ ਭਾਰਤੀ ਫਾਊਂਡੇਸ਼ਨ ਵੱਲੋਂ ਬੀਤੇ ਦਿਨੀਂ ਦਿੱਤੇ ਗਏ ਲੰਚ ਮੌਕੇ ਆਖਿਆ ਕਿ ਭਾਰਤ ਅਗਲੇ ਦਹਾਕੇ ਵਿੱਚ ਆਰਥਿਕ ਪਾਵਰਹਾਊਸ ਵਜੋਂ ਉਭਰ ਕੇ ਸਾਹਮਣੇ ਆ ਸਕਦਾ ਹੈ ਬਸ਼ਰਤੇ ਉਹ ਨਿਵੇਕਲੀਆਂ ਤੇ ਕਾਰੋਬਾਰੀ ਆਰਥਿਕ ਨੀਤੀਆਂ ਦਾ ਪਾਲਣ ਕਰਦਾ ਰਹੇ। 

ਇਸ ਮੌਕੇ 400 ਦੇ ਕਰੀਬ ਮਹਿਮਾਨ ਪਹੁੰਚੇ। ਡਾ. ਸਵਾਮੀ, ਜੋ ਕਿ ਹਾਰਵਰਡ ਤੋਂ ਸਿਖਲਾਈ ਪ੍ਰਾਪਤ ਅਰਥਸ਼ਾਸਤਰੀ ਹਨ ਤੇ ਉਸੇ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵੀ ਸਨ, ਨੇ ਮਾਰਕਿਟ ਫਰੈਂਡਲੀ ਆਰਥਿਕ ਨੀਤੀਆਂ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ। ਉਨ੍ਹਾਂ ਆਖਿਆ ਕਿ ਚੰਦਰ ਸ਼ੇਖਰ ਸਰਕਾਰ ਨੇ ਭਾਰਤ ਦੇ ਅਚਥਚਾਰੇ ਨੂੰ 1991 ਵਿੱਚ ਉਦਾਰ ਬਣਾਇਆ ਤੇ ਉਸ ਸਮੇਂ ਉਹ ਖੁਦ ਵਿੱਤ ਮੰਤਰੀ ਸਨ। ਪੀਵੀ ਨਰਸਿਮਹਾ ਰਾਓ ਦੀ ਸਰਕਾਰ ਤੇ ਉਸ ਤੋਂ ਬਾਅਦ ਵਾਲੀਆਂ ਸਾਰੀਆਂ ਸਰਕਾਰਾਂ ਨੇ ਵੀ ਇਸੇ ਪ੍ਰਕਿਰਿਆ ਨੂੰ ਜਾਰੀ ਰੱਖਿਆ। ਇਸੇ ਸਦਕਾ ਭਾਰਤ ਦੀ ਵਿਕਾਸ ਦਰ ਰੂਟੀਨ ਵਿੱਚ 8 ਫੀ ਸਦੀ ਰਹਿੰਦੀ ਹੈ।
ਉਨ੍ਹਾਂ ਇਹ ਵੀ ਆਖਿਆ ਕਿ ਮੌਜੂਦਾ ਨਰਿੰਦਰ ਮੋਦੀ ਸਰਕਾਰ ਤਹਿਤ ਵਿਕਾਸ ਦਰ 10 ਤੋਂ 12 ਫੀ ਸਦੀ ਹੈ ਤੇ ਜੇ ਅਗਲੇ ਦਹਾਕੇ ਵੀ ਭਾਰਤ ਇਸੇ ਤਰ੍ਹਾਂ ਵਿਕਾਸ ਦਰ ਬਣਾਈ ਰੱਖਦਾ ਹੈ ਤਾਂ ਇਹ 2030 ਤੱਕ ਵਿਕਸਤ ਮੁਲਕ ਬਣ ਜਾਵੇਗਾ। ਉਨ੍ਹਾਂ ਆਖਿਆ ਕਿ ਭਾਰਤੀਆਂ ਕੋਲ ਨਿਵੇਕਲੀਆਂ ਕਾਢਾਂ ਕੱਢਣ ਦੀ ਸਮਰੱਥਾ ਹੈ ਤੇ ਅਸੀਂ ਦੁਨੀਆਂ ਦੇ ਕਿਸੇ ਵੀ ਬਿਹਤਰੀਨ ਮੁਲਕ ਦੀ ਤਕਨਾਲੋਜੀ ਤੇ ਨਵੀਂਆਂ ਕਾਢਾਂ ਨੂੰ ਟੱਕਰ ਦੇਣ ਦੀ ਸਮਰੱਥਾ ਰੱਖਦੇ ਹਾਂ। ਇਸ ਮੌਕੇ ਟੋਰਾਂਟੋ ਵਿੱਚ ਭਾਰਤ ਦੇ ਕਾਉਂਸਲ ਜਨਰਲ ਤੇ ਸਫੀਰ ਦਿਨੇਸ਼ ਭਾਟੀਆ ਨੇ ਆਖਿਆ ਕਿ ਜਲਦ ਹੀ ਭਾਰਤ ਵੀ ਵਿਕਸਤ ਅਰਥਚਾਰਿਆਂ ਦੀ ਗਿਣਤੀ ਵਿੱਚ ਸ਼ੁਮਾਰ ਹੋ ਜਾਵੇਗਾ। ਉਨ੍ਹਾਂ ਇਹ ਆਸ ਵੀ ਪ੍ਰਗਟਾਈ ਕਿ ਭਾਰਤ ਤੇ ਕੈਨੇਡਾ ਅਰਥਭਰਪੂਰ ਆਰਥਿਕ ਸਬੰਧ ਕਾਇਮ ਰੱਖਣਗੇ।
ਇਸ ਮੌਕੇ ਸਤੀਸ਼ ਠੱਕਰ ਨੇ ਪ੍ਰੋਗਰਾਮ ਦੀ ਜਾਣ-ਪਛਾਣ ਕਰਵਾਈ। ਸੀਆਈਐਫ ਦੇ ਚੇਅਰ ਅਨਿਲ ਸ਼ਾਹ ਨੇ ਫਾਊਂਡੇਸ਼ਨ ਬਾਰੇ ਤਫਸੀਲ ਨਾਲ ਜਾਣਕਾਰੀ ਦਿੱਤੀ। ਮਿਸੀਸਾਗਾ-ਮਾਲਟਨ ਤੋਂ ਐਮਪੀਪੀ ਦੀਪਕ ਆਨੰਦ ਨੇ ਵੀ ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ਉੱਤੇ ਸਿ਼ਰਕਤ ਕੀਤੀ।

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੈਫਲਗਰ ਰੋਡ ਉੱਤੇ ਹੋਏ ਹਾਦਸੇ ਵਿੱਚ ਇੱਕ ਹਲਾਕ
ਕੈਨੇਡਾ ਨੇ ਹਾਂਗ ਕਾਂਗ ਸਥਿਤ ਆਪਣੇ ਸਫਾਰਤਖਾਨੇ ਦੇ ਸਟਾਫ ਨੂੰ ਸਿਟੀ ਛੱਡਣ ਤੋਂ ਕੀਤਾ ਮਨ੍ਹਾਂ
ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਾਂ ਦੀ ਰਿਹਾਈ ਲਈ ਪੂਰਾ ਜ਼ੋਰ ਲਾ ਰਿਹਾ ਹੈ ਅਮਰੀਕਾ : ਪੌਂਪੀਓ
ਘੱਟ ਗਿਣਤੀ ਸਰਕਾਰ ਬਣਨ ਉੱਤੇ ਕੰਜ਼ਰਵੇਟਿਵ ਏਜੰਡੇ ਦਾ ਸਮਰਥਨ ਨਹੀਂ ਕਰੇਗੀ ਐਨਡੀਪੀ: ਜਗਮੀਤ ਸਿੰਘ
ਡਾਊਨਟਾਊਨ ਵਿੱਚ ਕਈ ਗੱਡੀਆਂ ਦੀ ਟੱਕਰ ਵਿੱਚ ਤਿੰਨ ਔਰਤਾਂ ਤੇ ਇੱਕ ਬੱਚਾ ਜ਼ਖ਼ਮੀ
ਨੌਰਥ ਯੌਰਕ ਵਿੱਚ ਚੱਲੀ ਗੋਲੀ, ਇੱਕ ਹਲਾਕ
ਅਮਰੀਕਾ ਦੇ ਵਿਦੇਸ਼ ਮੰਤਰੀ ਅੱਜ ਕਰਨਗੇ ਓਟਵਾ ਦਾ ਦੌਰਾ
ਐਸਐਨਸੀ-ਲਾਵਾਲਿਨ ਮਾਮਲਾ: ਡਿਓਨ ਨੂੰ ਐਥਿਕਸ ਕਮੇਟੀ ਸਾਹਮਣੇ ਗਵਾਹੀ ਦੇਣ ਦੀ
ਨੋਵਾ ਸਕੋਸ਼ੀਆ ਤੋਂ ਮਿਊਜਿ਼ਕ ਸਟਾਰ ਜਾਰਜ ਕੈਨੀਅਨ ਹੋਣਗੇ ਕੰਜ਼ਰਵੇਟਿਵ ਉਮੀਦਵਾਰ
ਓਨਟਾਰੀਓ ਸਰਕਾਰ ਨੇ ਕੀਤਾ ਨਵਾਂ ਸੈਕਸ-ਐਜੂਕੇਸ਼ਨ ਪਾਠਕ੍ਰਮ ਜਾਰੀ