Welcome to Canadian Punjabi Post
Follow us on

28

October 2020
ਲਾਈਫ ਸਟਾਈਲ

ਬਿਊਟੀ ਟਿਪਸ

May 06, 2020 08:59 AM

ਚਿਹਰੇ ਦੀ ਦੇਖਭਾਲ ਕਰਨਾ ਕੋਈ ਆਸਾਨ ਕੰਮ ਨਹੀਂ। ਮਿੱਟੀ ਘੱਟੇ ਕਾਰਨ ਚਮੜੀ ਦਾ ਮੁਰਝਾ ਜਾਣਾ, ਕਾਲੇ ਦਾਗ ਧੱਬਿਆਂ, ਝੁਰੜੀਆਂ ਤੇ ਛਾਹੀਆਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਪਤਾ ਨਹੀਂ ਕਿਹੜੇ ਕਿਹੜੇ ਉਪਾਅ ਵਰਤਦੇ ਹਨ। ਤੁਹਾਡੀ ਇਨ੍ਹਾਂ ਸਮੱਸਿਆਵਾਂ ਲਈ ਤੁਹਾਨੂੰ ਖਾਸ ਮਿਹਨਤ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਇਸ ਲਈ ਇਮਲੀ ਦਾ ਫੇਸ ਸਕਰੱਬ ਵੀ ਲਾ ਸਕਦੇ ਹੋ। ਵਿਟਾਮਿਨ-ਸੀ ਨਾਲ ਭਰਪੂਰ ਇਮਲੀ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦੀ ਹੈ। ਇਸ ਨਾਲ ਮੁਰਝਾਈ ਚਮੜੀ ਚਮਕਦਾਰ ਬਣ ਜਾਂਦੀ ਹੈ।
ਜ਼ਰੂਰੀ ਸਾਮਾਨ: ਇੱਕ ਚਮਚ ਇਮਲੀ, ਇੱਕ ਕੌਲੀ ਪਾਣੀ, ਇੱਕ ਚਮਚ ਨਮਕ, ਘਰ ਤਿਆਰ ਕੀਤੀ ਇਮਲੀ।
ਸਕਰੱਬ ਬਮਾਉਣ ਦਾ ਤਰੀਕਾ: ਇਮਲੀ ਨੂੰ ਗਰਮ ਪਾਣੀ ਵਿੱਚ ਕੁਝ ਦੇਰ ਲਈ ਭਿਉਂ ਕੇ ਰੱਖੋ। ਕੁਝ ਦੇਰ ਬਾਅਦ ਇਸ ਦਾ ਗੁੱਦਾ ਕੱਢ ਕੇ ਗੁਠਲੀਆਂ ਨੂੰ ਵੱਖਰਾ ਕਰ ਲਓ। ਇਸ ਵਿੱਚ ਨਮਕ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਸਕਰੱਬ ਨੂੰ ਚਿਹਰੇ 'ਤੇ ਲਾ ਕੇ ਹਲਕੇ ਹੱਥਾਂ ਨਾਲ ਗੋਲਾਕਾਰ ਆਕਾਰ ਵਿੱਚ ਲਾਓ।
ਇੱਕ ਮਿੰਟ ਮਾਲਿਸ਼ ਕਰਨ ਤੋਂ ਬਾਅਦ ਇਸ ਨੂੰ ਸੁੱਕਣ ਤੱਕ ਲਾ ਕੇ ਰੱਖੋ। ਸੁੱਕਣ ਤੋਂ ਬਾਅਦ ਠੰਢੇ ਪਾਣੀ ਨਾਲ ਧੋ ਲਓ। ਇਸ ਨਾਲ ਮਰੀ ਹੋਈ ਚਮੜੀ ਦੂਰ ਹੋਵੇਗੀ ਅਤੇ ਦਾਗ ਧੱਬੇ ਵੀ ਦੂਰ ਹੋ ਜਾਣਗੇ।

Have something to say? Post your comment