Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਲਾਈਫ ਸਟਾਈਲ

ਵਾਲਾਂ ਨੂੰ ਦਿਓ ਹੈਲਦੀ ਅਤੇ ਸਮੂਦ ਲੁੱਕ

April 29, 2020 08:27 AM

ਟਿ੍ਰਮਿੰਗ ਕਰਾਓ
ਜੇ ਤੁਹਾਡੇ ਵਾਲ ਲੰਬੇ ਹਨ ਤਾਂ ਇਨ੍ਹਾਂ ਨੂੰ ਮੇਨਟੇਨ ਕਰਨਾ ਆਸਾਨ ਨਹੀਂ ਹੁੰਦਾ, ਇਸ ਲਈ ਹਰ ਦੋ ਮਹੀਨੇ 'ਚ ਤੁਹਾਨੂੰ ਇਨ੍ਹਾਂ ਦੀ ਟਿ੍ਰਮਿੰਗ ਲਈ ਰੈਗੂਲਰ ਸੈਲੂਰ ਨੂੰ ਵਿਜ਼ਿਟ ਕਰਨਾ ਹੀ ਹੋਵੇਗਾ। ਸਪਿਲਟ ਐਂਡਸ ਤੋਂ ਬਚਣ ਲਈ ਤਾਂ ਵਾਲਾਂ ਨੂੰ ਰੈਗੂਲਰ ਟਿ੍ਰਮਿੰਗ ਕਰਾਉਣਾ ਬਹੁਤ ਜ਼ਰੂਰੀ ਹੈ, ਅਜਿਹਾ ਕਰਨ ਨਾਲ ਤੁਹਾਡੇ ਵਾਲ ਹੈਲਦੀ ਬਣਏ ਰਹਿਣਗੇ।
ਟਾਈਟ ਗੁੱਤ ਨਾ ਕਰੋ
ਜੇ ਤੁਹਾਡੇ ਵਾਲ ਜ਼ਿਆਦਾ ਲੰਬੇ ਹਨ ਤਾਂ ਖਿੱਚ ਕੇ ਟਾਈਟ ਗੁੱਤ ਕਰਨ ਦੀ ਗਲਤੀ ਨਾ ਕਰੋ। ਅਜਿਹਾ ਕਰਨ ਨਾਲ ਤੁਹਾਡੀ ਸਕੈਲਪ 'ਤੇ ਜ਼ਿਆਦਾ ਖਿਚਾਅ ਬਣੇਗਾ ਅਤੇ ਤੁਹਾਨੂੰ ਸਿਰ ਵਿੱਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।
ਹੇਅਰ ਸਪ੍ਰੇਅ ਦੀ ਵਰਤੋਂ ਕਦੇ-ਕਦੇ
ਹੇਅਰ ਸਪ੍ਰੇਅ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ, ਜਦੋਂ ਵਾਲ ਬਹੁਤ ਜ਼ਿਆਦਾ ਉਡੇ ਹੋਏ ਨਜ਼ਰ ਆਉਣ। ਜੇ ਤੁਸੀਂ ਆਪਣੇ ਵਾਲਾਂ ਨੂੰ ਸੈਟ ਕਰਨ ਲਈ ਇਸ ਦੀ ਜ਼ਿਆਦਾ ਵਰਤੋਂ ਕਰੋਗੇ ਤਾਂ ਤੁਹਾਡੇ ਲੰਬੇ ਵਾਲ ਡੈਮੇਜ ਹੋ ਜਾਣਗੇ। ਹੇਅਰ ਸਪ੍ਰੇਅ ਦੀ ਜ਼ਿਆਦਾ ਵਰਤਰੋਂ ਕਰਨ ਨਾਲ ਵਾਲ ਡ੍ਰਾਈ ਹੋ ਜਾਂਦੇ ਹਨ ਅਤੇ ਝੜਨ ਵੀ ਲੱਗਦੇ ਹਨ।
ਗਿੱਲੇ ਵਾਲਾਂ ਵਿੱਚ ਕੰਘੀ ਨਾ ਕਰੋ
ਜਦੋਂ ਤੁਹਾਡੇ ਵਾਲ ਗਿੱਲੇ ਹੁੰਦੇ ਹਨ, ਉਦੋਂ ਉਨ੍ਹਾਂ ਨੂੰ ਬਿਲਕੁਲ ਨਹੀਂ ਛੇੜਨਾ ਚਾਹੀਦਾ। ਜੇ ਛੇੜੋਗੇ ਤਾਂ ਇਹ ਝੜਨ ਲੱਗਣਗੇ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਗਿੱਲ ਵਾਲ ਛੇੜਨ ਨਾਲ ਕਿਊਟੀਕਲ ਡੈਮੇਜ ਹੋ ਜਾਂਦੇ ਹਨ, ਇਸ ਲਈ ਗਿੱਲ ਵਾਲਾਂ ਨੂੰ ਨਾ ਤਾਂ ਜ਼ੋਰ ਨਾਲ ਝਟਕੋ ਅਤੇ ਨਾ ਹੀ ਉਨ੍ਹਾਂ 'ਚ ਕੰਘੀ ਕਰੋ।
ਕੰਡੀਸ਼ਨਰ ਲਾਓ
ਜੇ ਤੁਸੀਂ ਵਾਲ ਧੋਣ ਤੋਂ ਬਾਅਦ ਆਪਣੇ ਵਾਲਾਂ ਵਿੱਚ ਕੰਡੀਸ਼ਨਰ ਨਹੀਂ ਲਾਉਂਦੇ ਤਾਂ ਜ਼ਰੂਰ ਲਾਓ। ਇਸ ਨਾਲ ਵਾਲ ਮਜ਼ਬੂਤ, ਸਾਫਟ ਅਤੇ ਸਮੂਦ ਬਣਦੇ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਕੰਡੀਸ਼ਨਰ ਯੂਜ਼ ਕਰਨ ਨਾਲ ਤੁਹਾਡੇ ਵਾਲ ਜਲਦੀ ਆਇਲੀ ਹੋ ਜਾਂਦੇ ਹਨ ਤਾਂ ਸਿਰਫ ਐਂਡਸ 'ਤੇ ਹੀ ਇਸ ਨੂੰ ਲਾਓ, ਇਸ ਨਾਲ ਵਾਲ ਸਮੂਥ ਦਿਸਣਗੇ।
ਡ੍ਰਾਇਰ ਜਾਂ ਸਟ੍ਰੇਟਨਰ ਦੀ ਘੱਟ ਵਰਤੋਂ ਕਰੋ
ਡ੍ਰਾਇਰ ਜਾਂ ਸਟ੍ਰੇਟਨਰ ਦੀ ਜ਼ਿਆਦਾ ਵਰਤੋਂ ਨਾ ਕਰੋ। ਇਸ ਨਾਲ ਵਾਲਾਂ ਦਾ ਨੈਚੁਰਲ ਮੁਆਇਸਚੁਈਰਜ਼ ਖਤਮ ਹੋ ਜਾਂਦਾ ਹੈ ਅਤੇ ਵਾਲ ਜ਼ਿਆਦਾ ਡਰਾਈ ਹੋਣ ਲੱਗਦੇ ਹਨ ਤੇ ਜਿਵੇਂ ਜਿਵੇਂ ਵਾਲ ਜ਼ਿਆਦਾ ਡਰਾਈ ਹੁੰਦੇ ਹਨ, ਜਲਦੀ ਟੁੱਟਣ ਅਤੇ ਡਿੱਗਣ ਲੱਗਦੇ ਹਨ। ਜਿੱਥੋਂ ਤੱਕ ਹੋ ਸਕੇ ਹੀਟ ਪ੍ਰੋਟੈਕਸ਼ਨ ਸਪ੍ਰੇਅ ਦੀ ਵਰਤੋਂ ਕਰਨ ਤੋਂ ਬਾਅਦ ਹੀ ਕੋਈ ਹੀਟਿੰਗ ਟੂਲ ਦੀ ਵਰਤੋਂ ਕਰੋ। ਅਜਿਹਾ ਹਫਤੇ ਵਿੱਚ ਇੱਕ ਵਾਰ ਤੋਂ ਜ਼ਿਆਦਾ ਨਾ ਕਰੋ।

 
Have something to say? Post your comment