Welcome to Canadian Punjabi Post
Follow us on

30

October 2020
ਬ੍ਰੈਕਿੰਗ ਖ਼ਬਰਾਂ :
ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਮੁਲਾਜ਼ਮਾਂ ’ਤੇ ਕੀਤਾ ਕਰਾਸ ਕੇਸ ਰੱਦ ਕਰਨ ਲਈ ਭਾਈ ਲੌਂਗੋਵਾਲ ਦੀ ਅਗਵਾਈ ’ਚ ਮੈਂਬਰਾਂ ਨੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾਕੇਂਦਰ ਸਰਕਾਰ ਕਿਸਾਂਨਾਂ ਨੂੰ ਜ਼ੁਰਮਾਨੇ ਅਤੇ ਜੇਲ੍ਹ ਦਾ ਡਰਾਵਾ ਦੇਣ ਦੀ ਥਾਂ ਪਰਾਂਲੀ ਪ੍ਰਬੰਧਨ ਦਾ ਕੋਈ ਹੱਲ ਕੱਢੇ : ਢੀਂਡਸਾਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਲਈ ਐੱਲ.ਪੀ.ਏ.ਆਈ.ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਹਦਾਇਤ ਦੇਣ ਪ੍ਰਧਾਨ ਮੰਤਰੀ : ਸੁਖਬੀਰ ਬਾਦਲਬਿਜਲੀ ਮਾਫ਼ੀਆ ਹੱਥੋਂ ਲੋਕਾਂ ਦੀ ਅੰਨ੍ਹੀ, ਲੁੱਟ ਕਰਵਾ ਰਹੀ ਹੈ ਅਮਰਿੰਦਰ ਸਰਕਾਰ : ਅਮਨ ਅਰੋੜਾਲੋਟੂ ਨਿਜ਼ਾਮ ਤੋਂ ਨਿਜਾਤ ਦਿਵਾਉਣ ਲਈ ਨਵੇਂ ਅਹੁਦੇਦਾਰਾਂ ਨੂੰ ਭਗਵੰਤ ਮਾਨ ਨੇ ਸਹੁੰ ਚੁਕਾਈਭਾਜਪਾ ਨੂੰ ਤਕੜਾ ਝਟਕਾ, ਦਲਿਤ ਅਤੇ ਕਿਸਾਨ ਆਗੂ ਭਾਜਪਾ ਛੱਡ ਹੋਏ 'ਆਪ' 'ਚ ਹੋਏ ਸ਼ਾਮਿਲਕੈਪਟਨ ਵੱਲੋਂ ਬਸ ਆਪਰੇਟਰਾਂ ਲਈ 100 ਫੀਸਦੀ ਕਰ ਮੁਆਫੀ 31 ਦਸੰਬਰ ਤੱਕ ਵਧਾਈ ਗਈ, ਬਕਾਏ ਦੀ ਅਦਾਇਗੀ 31 ਮਾਰਚ ਤੱਕ ਅੱਗੇ ਪਾਈਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤ
ਲਾਈਫ ਸਟਾਈਲ

ਨਿੰਮ ਦਾ ਤੇਲ ਹੈ ਬਹੁਤ ਹੀ ਫਾਇਦੇਮੰਦ

April 22, 2020 08:41 AM

ਨਿੰਮ ਦਾ ਤੇਲ ਸਿਹਤ ਲਈ ਤਾਂ ਫਾਇਦੇਮੰਦ ਹੁੰਦਾ ਹੀ ਹੈ, ਨਾਲ ਹੀ ਇਸ ਦੇ ਬਿਊਟੀ ਫਾਇਦੇ ਵੀ ਘੱਟ ਨਹੀਂ ਹੁੰਦੇ। ਤੁਸੀਂ ਬਹੁਤ ਆਸਾਨੀ ਨਾਲ ਆਪਣੀ ਖੂਬਸੂਰਤੀ ਨੂੰ ਨਿੰਮ ਦੇ ਤੇਲ ਦੀ ਵਰਤੋਂ ਕਰ ਕੇ ਨਿਖਾਰ ਸਕਦੇ ਹੋ। ਇਹ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ।
ਵਧਦੀ ਉਮਰ ਦੇ ਨਿਸ਼ਾਨ ਰੋਕਦਾ ਹੈ
ਨਿੰਮ ਦੇ ਤੇਲ ਵਿੱਚ ਮੌਜੂਦ ਐਂਟੀਆਕਸੀਡੈਂਟਸ ਵਧਦੀ ਉਮਰ ਦੇ ਨਿਸ਼ਾਨ ਰੋਕਦਾ ਹੈ ਅਤ ਤੁਹਾਡੀ ਸਕਿਨ ਨੂੰ ਜਵਾਨ ਬਣਾਈ ਰੱਖਦਾ ਹੈ। ਇਸ ਲਈ ਤੁਹਾਨੂੰ ਹਫਤੇ 'ਚ ਦੋ ਵਾਰ 10 ਮਿੰਟ ਤੱਕ ਨਿੰਮ ਦੇ ਤੇਲ ਨਾਲ ਚਿਹਰੇ ਅਤੇ ਗਲੇ ਦੀ ਮਾਲਿਸ਼ ਕਰਨੀ ਚਾਹੀਦੀ ਹੈ।
ਚਮੜੀ ਦੀ ਖੂਬਸੂਰਤੀ
ਨਿੰਮ ਦੇ ਤੇਲ 'ਚ ਵਿਟਾਮਿਨ-ਈ ਅਤੇ ਫੈਟੀ ਐਸਿਡ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਸਾਡੀ ਚਮੜੀ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ। ਨਹਾਉਣ ਤੋਂ ਬਾਅਦ ਨਿੰਮ ਦੇ ਤੇਲ ਦੇ ਇੱਕ ਹਿੱਸੇ ਨੂੰ ਨਾਰੀਅਲ ਦੇ ਤੇਲ ਦੇ ਦੋ ਹਿੱਸਿਆਂ ਵਿੱਚ ਮਿਲਾਓ ਅਤੇ ਪੂਰੇ ਸਰੀਰ 'ਤੇ ਲਗਾਓ। ਅਜਿਹਾ ਕਰਨ ਨਾਲ ਤੁਹਾਡੀ ਸਕਿਨ ਨਰਮ, ਮੁਲਾਇਮ ਅਤੇ ਖੂਬਸੂਰਤ ਬਣ ਜਾਏਗੀ।
ਮੁਹਾਸਿਆਂ ਤੋਂ ਛੁਟਕਾਰਾ
ਨਿੰਮ 'ਚ ਪਾਏ ਜਾਣ ਵਾਲੇ ਐਂਟੀਇੰਫਲੇਮੇਟਰੀ ਅਤੇ ਐਨਾਲਜੇਸਿਕ ਏਜੰਟ ਮੁਹਾਸੇ ਘੱਟ ਕਰਨ ਵਿੱਚ ਮਦਦ ਕਰਦੇ ਹਨ। ਨਿੰਮ 'ਚ ਪਾਏ ਜਾਣ ਵਾਲੇ ਐਂਟੀ ਬੈਕਟੀਰੀਅਲ ਗੁਣ ਸਕਿਨ 'ਤੇ ਮੁਹਾਸੇ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਖਤਮ ਕਰਦੇ ਹਨ।
ਭਰਵੱਟੇ ਅਤੇ ਪਲਕਾਂ ਬਣਦੀਆਂ ਹਨ ਹੈਲਦੀ
ਜੋ ਔਰਤਾਂ ਆਪਣੇ ਚਿਹਰੇ 'ਤੇ ਨਿੰਮ ਦਾ ਤੇਲ ਲਗਾਉਂਦੀਆਂ ਹਨ, ਉਨ੍ਹਾਂ ਦੇ ਭਰਵੱਟੇ ਅਤੇ ਪਲਕਾਂ ਵੀ ਹੈਲਦੀ ਹੋ ਜਾਂਦੀਆਂ ਹਨ।
ਮੇਕਅਪ ਰਿਮੂਵ ਕਰੋ
ਨਿੰਮ ਦਾ ਤੇਲ ਖੁੱਲ੍ਹੇ ਰੋਮਾਂ ਨੂੰ ਵੀ ਸਾਫ ਕਰਦਾ ਹੈ, ਇਸ ਲਈ ਤੁਸੀਂ ਨਿੰਮ ਦੇ ਤੇਲ ਨੂੰ ਮੇਕਅਪ ਰਿਮੂਵਰ ਦੇ ਤੌਰ 'ਤੇ ਵੀ ਵਰਤ ਸਕਦੇ ਹੋ।
ਵਾਲਾਂ ਦਾ ਸਮੇਂ ਤੋਂ ਪਹਿਲਾਂ ਸਫੈਦ ਹੋਣਾ ਰੋਕਦਾ ਹੈ
ਨਿੰਮ ਦਾ ਤੇਲ ਵਾਲਾਂ ਦਾ ਸਮੇਂ ਤੋਂ ਪਹਿਲਾਂ ਸਫੇਦ ਹੋਣਾ ਵੀ ਰੋਕਦਾ ਹੈ। ਇਸ ਲਈ ਆਂਵਲੇ ਦੇ ਤੇਲ ਵਿੱਚ ਨਿੰਮ ਦਾ ਤੇਲ ਮਿਲਾ ਕੇ ਵਾਲਾਂ ਵਿਚ ਲਗਾਓ ਅਤੇ ਮਾਲਿਸ਼ ਕਰੋ, ਸਵੇਰੇ ਸ਼ੈਂਪੂ ਨਾਲ ਵਾਲ ਧੋ ਲਓ। ਹਫਤੇ ਵਿੱਚ ਦੋ ਵਾਰ ਇਹ ਮਸਾਜ ਕਰਨ ਨਾਲ ਤੁਹਾਡੇ ਵਾਲ ਸਮੇਂ ਤੋਂ ਪਹਿਲਾਂ ਸਫੇਦ ਨਹੀਂ ਹੋਣਗੇ।
ਚਮੜੀ ਦੀ ਸਮੱਸਿਆ ਤੋਂ ਮਿਲਦਾ ਹੈ ਛੁਟਕਾਰਾ
ਜੇ ਤੁਸੀਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ 'ਤੇ ਨਿੰਮ ਦਾ ਤੇਲ ਲਾਉਂਦੇ ਹੋ ਤਾਂ ਇਸ ਨਾਲ ਤੁਸੀਂ ਹਰ ਤਰ੍ਹਾਂ ਦੀ ਸਕਿਨ ਪ੍ਰਾਬਲਮ ਤੋਂ ਆਪਣੀ ਸਕਿਨ ਨੂੰ ਬਚਾ ਸਕਦੇ ਹੋ। ਇਸ ਲਈ ਨਿੰਮ ਦੇ ਤੇਲ ਨਾਲ ਚਮੜੀ ਦੀ ਮਾਲਿਸ਼ ਕਰੋ ਅਤੇ ਫਿਰ ਫੇਸ਼ਵਾਸ ਨਾਲ ਚਿਹਰਾ ਧੋ ਲਓ। ਅਜਿਹਾ ਰੋਜ਼ਾਨਾ ਕਰਨ ਨਾਲ ਤੁਹਾਡੀ ਸਕਿਨ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚੀ ਰਹੇਗੀ ਅਤੇ ਹਮੇਸ਼ਾ ਹੈਲਦੀ ਅਤੇ ਖੂਬਸੂਰਤ ਰਹੇਗੀ।

Have something to say? Post your comment