Welcome to Canadian Punjabi Post
Follow us on

03

July 2025
 
ਲਾਈਫ ਸਟਾਈਲ

ਹਾਜ਼ਮਾ ਅਚਾਰ

April 22, 2020 08:40 AM

ਸਮੱਗਰੀ-ਅੱਠ ਨਿੰਬੂ, ਇੱਕ ਵੱਡਾ ਚਮਚ ਕਾਲਾ ਨਮਕ, ਸਫੇਦ ਨਮਕ ਇੱਕ ਵੱਡਾ ਚਮਚ, ਕਾਲੀ ਮਿਰਚ ਇੱਕ ਵੱਡਾ ਚਮਚ, ਲੌਂਗ ਅੱਧਾ ਵੱਡਾ ਚਮਚ, ਹਿੰਙ ਇੱਕ ਛੋਟਾ ਚਮਚ, ਜ਼ੀਰਾ ਇੱਕ ਵੱਡਾ ਚਮਚ।
ਵਿਧੀ-ਦੋ ਨਿੰਬੂਆਂ ਨੂੰ ਨਿਚੋੜ ਕੇ ਰਸ ਕਢ ਲਓ ਅਤੇ ਫਿਰ ਇਨ੍ਹਾਂ ਟੁਕੜਿਆਂ ਨੂੰ ਕੱਟ ਲਓ। ਬਾਕੀ ਨਿੰਬੂਆਂ ਨੂੰ ਵੀ ਟੁਕੜਿਆਂ ਵਿੱਚ ਕੱਟ ਕੇ ਵੱਡੇ ਬਰਤਨ ਵਿੱਚ ਰੱਖੋ। ਕਾਲੀ ਮਿਰਚ, ਲੌਂਗ, ਹਿੰਙ ਅਤੇ ਜ਼ੀਰਾ ਭੁੰਨ ਕੇ ਦਰਦਰਾ ਪੀਸ ਲਓ। ਨਿੰਬੂਆਂ ਵਿੱਚ ਦਰਦਰਾ ਪੀਸਿਆ ਹੋਇਆ ਮਸਾਲਾ, ਕਾਲਾ ਨਮਕ ਅਤੇ ਸਫੇਦ ਨਮਕ ਪਾ ਕੇ ਮਿਲਾਓ। ਜਦ ਇਹ ਮਸਾਲਾ ਨਿੰਬੂਆਂ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਏ ਤਾਂ ਉਪਰੋਂ ਨਿੰਬੂ ਦਾ ਰਸ ਮਿਲਾਓ। ਅਚਾਰ ਨੂੰ ਮਰਤਬਾਨ ਵਿੱਚ ਭਰੋ ਅਤੇ ਢੱਕਣ ਵਾਲਾ ਹਿੱਸਾ ਕੱਪੜੇ ਨਾਲ ਬੰਨੋ। ਇਸ ਨੂੰ ਚਾਰ-ਪੰਜ ਦਿਨ ਲਈ ਧੁੱਪ ਵਿੱਚ ਰੱਖੋ।
ਨੋਟ-ਜੇ ਅਚਾਰ ਜਲਦੀ ਬਣਾਉਣਾ ਚਾਹੰੁਦੇ ਹੋ ਤਾਂ ਨਿੰਬੂਆਂ ਨੂੰ ਹਲਕੀ ਜਿਹੀ ਭਾਫ ਲੁਆ ਲਓ। ਦੋ ਨਿੰਬੂਆਂ ਦਾ ਰਸ ਕੱਢ ਕੇ ਬਾਕੀ ਦੇ ਨਿੰਬੂਆਂ ਦੇ ਨਾਲ ਕੱਟ ਲਓ। ਇਸ ਦੇ ਬਾਅਦ ਉਪਰ ਦਿੱਤੀ ਗਈ ਪ੍ਰਕਿਰਿਆ ਅਪਣਾਓ।

 
Have something to say? Post your comment