Welcome to Canadian Punjabi Post
Follow us on

31

May 2020
ਖੇਡਾਂ

2021 ਵਾਲੇ ਵੰਨ ਡੇ ਮਹਿਲਾ ਵਿਸ਼ਵ ਕੱਪ ਲਈ ਭਾਰਤ ਨੂੰ ਟਿਕਟ ਮਿਲੀ

April 17, 2020 01:13 AM

ਦੁਬਈ, 16 ਅਪ੍ਰੈਲ (ਪੋਸਟ ਬਿਊਰੋ)- ਭਾਰਤ ਨੇ ਪਾਕਿਸਤਾਨ ਦੇ ਖਿਲਾਫ ਵੰਨ ਡੇ ਚੈਂਪੀਅਨਸ਼ਿਪ ਰੱਦ ਹੋਣ ਪਿੱਛੋਂ ਕੱਲ੍ਹ ਸਾਲ 2021 ਵਿੱਚ ਹੋਣ ਵਾਲੇ ਆਈ ਸੀ ਸੀ ਮਹਿਲਾ ਵਿਸ਼ਵ ਕੱਪ ਵਿੱਚ ਆਪਣੀ ਥਾਂ ਬਣਾ ਲਈ ਹੈ।
ਵਰਨਣ ਯੋਗ ਹੈ ਕਿ ਭਾਰਤ ਦੀ ਟੀਮ ਨੂੰ ਆਪਣੇ ਵਿਰੋਧੀ ਦੇ ਖਿਲਾਫ ਖੇਡਣ ਲਈ ਸਰਕਾਰ ਤੋਂ ਮਨਜ਼ੂਰੀ ਨਹੀਂ ਸੀ ਮਿਲੀ ਸੀ। ਪਿਛਲੇ ਸਾਲ ਜੁਲਾਈ ਅਤੇ ਨਵੰਬਰ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਮੈਚ ਹੋਣੇ ਸਨ, ਪਰ ਇਹ ਮੈਚ ਸਰਕਾਰ ਤੋਂ ਮਨਜ਼ੂਰੀ ਮਿਲਣ ਉਤੇ ਨਿਰਭਰ ਸੀ। ਦੋਵਾਂ ਟੀਮਾਂ ਵਿੱਚ ਤਿੰਨ ਮੈਚਾਂ ਦੀ ਸੀਰੀਜ਼ ਰੱਦ ਹੋਣ ਕਾਰਨ ਬਰਾਬਰ ਪੁਆਇੰਟ ਵੰਡ ਦਿੱਤੇ ਗਏ ਸਨ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੀਰੀਜ਼ ਦੇ ਸੰਬੰਧ ਵਿੱਚ ਤਕਨੀਕੀ ਕਮੇਟੀ ਇਸ ਫੈਸਲੇ ਉੱਤੇ ਪਹੁੰਚੀ ਹੈ ਕਿ ਕੁਝ ਵਿਸ਼ੇਸ਼ ਕਾਰਨਾਂ ਕਰ ਕੇ ਸੀਰੀਜ਼ ਨਹੀਂ ਖੇਡੀ ਜਾ ਸਕਦੀ, ਕਿਉਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨੇ ਕਿਹਾ ਹੈ ਕਿ ਉਸ ਨੂੰ ਪਾਕਿਸਤਾਨ ਦੇ ਖਿਲਾਫ ਦੁਵੱਲੀ ਸੀਰੀਜ਼ ਖੇਡਣ ਲਈ ਸਰਕਾਰ ਤੋਂ ਮਨਜ਼ੂਰੀ ਨਹੀਂ ਮਿਲੀ। ਇਹ ਸੀਰੀਜ਼ ਆਈ ਸੀ ਸੀ ਮਹਿਲਾ ਚੈਂਪੀਅਨਸ਼ਿਪ ਦਾ ਹਿੱਸਾ ਸੀ। ਭਾਰਤ ਅਤੇ ਪਾਕਿਸਤਾਨ ਵਿੱਚ ਸੀਰੀਜ਼ ਮੁਕਾਬਲੇ ਦੇ ਛੇਵੇਂ ਦੌਰ ਵਿੱਚ ਸ਼ਾਮਲ ਸੀ, ਜਿਹੜਾ ਜੁਲਾਈ ਅਤੇ ਨਵੰਬਰ 2019 ਵਿੱਚ ਹੋਣਾ ਸੀ, ਪਰ ਦੋਵਾਂ ਬੋਰਡਾਂ ਦੇ ਸਾਰੇ ਯਤਨਾਂ ਦੇ ਬਾਵਜੂਦ ਇਹ ਸੀਰੀਜ਼ ਨਹੀਂ ਹੋ ਸਕੀ। ਇਸ ਦਾ ਮਤਲਬ ਹੈ ਕਿ 2017 ਵਿੱਚ ਉਪ ਵਿਜੇਤਾ ਰਹਿਣ ਵਾਲੇ ਭਾਰਤ ਨੇ ਨਿਊਜ਼ੀਲੈਂਡ ਵਿੱਚ 2021 ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਜਗ੍ਹਾ ਬਣਾ ਲਈ ਹੈ।
ਅਗਲੇ ਵੰਨ ਡੇ ਮਹਿਲਾ ਕ੍ਰਿਕਟ ਕੱਪ ਦੇ ਹੋਸਟ ਨਿਊਜ਼ੀਲੈਂਡ ਤੇ ਸਕੋਰ ਬੋਰਡ ਵਿੱਚ ਸਿਖਰ 'ਤੇ ਰਹਿਣ ਵਾਲੀਆਂ ਅਗਲੀਆਂ ਚੀਰ ਟੀਮਾਂ ਨੇ ਇਸ ਟੂਰਨਾਮੈਂਟ ਦੇ ਲਈ ਸਿੱਧਾ ਕੁਆਲੀਫਾਈ ਕੀਤਾ ਹੈ। ਆਸਟਰੇਲੀਆ (37 ਪੁਆਇੰਟ), ਇੰਗਲੈਂਡ (29), ਦੱਖਣੀ ਅਫਰੀਕਾ (25) ਅਤੇ ਭਾਰਤ (23 ਅੰਕ) ਨੇ ਚੋਟੀ ਦੇ ਚਾਰ ਸਥਾਨ ਹਾਸਲ ਕਰਨ ਦੇ ਕਾਰਨ ਕੁਆਲੀਫਾਈ ਕੀਤਾ ਹੈ। ਪਾਕਿਸਤਾਨ (19), ਨਿਊਜ਼ੀਲੈਂਡ (17), ਵੈਸਟ ਇੰਡੀਜ਼ (13) ਤੇ ਸ੍ਰੀਲੰਕਾ (ਪੰਜ ਪੁਆਇੰਟ) ਇਸ ਸਕੋਰ ਬੋਰਡ ਵਿੱਚ ਸ਼ਾਮਲ ਬਾਕੀ ਦੀਆਂ ਟੀਮਾਂ ਹਨ।

 

Have something to say? Post your comment
ਹੋਰ ਖੇਡਾਂ ਖ਼ਬਰਾਂ
ਆਈ ਓ ਸੀ ਦੇ ਮੁਖੀ ਨੇ ਕਿਹਾ : 2021 ਵਿੱਚ ਟੋਕੀਓ ਓਲੰਪਿਕ ਨਾ ਹੋਈਆਂ ਤਾਂ ਰੱਦ ਹੋ ਜਾਣਗੀਆਂ
ਵਿਰਾਟ ਕੋਹਲੀ ਵੱਲੋਂ ਖ਼ੁਲਾਸਾ: ਟੀਮ 'ਚ ਸ਼ਾਮਲ ਕਰਨ ਲਈ ਰਿਸ਼ਵਤ ਮੰਗੀ ਗਈ ਸੀ
ਅੰਡਰ-17 ਫੀਫਾ ਮਹਿਲਾ ਵਿਸ਼ਵ ਕੱਪ ਅਗਲੇ ਸਾਲ ਭਾਰਤ ਵਿੱਚ
ਮਹਿਲਾ ਕ੍ਰਿਕਟ ਵਰਲਡ ਕੱਪ : ਭਾਰਤੀ ਟੀਮ ਦਾ ਸੁਫਨਾ ਫਾਈਨਲ ਵਿੱਚ ਟੁੱਟਿਆ
ਭਾਰਤੀ ਖਿਡਾਰੀ ਪੰਘਾਲ ਮੁੱਕੇਬਾਜ਼ੀ ਰੈਂਕਿੰਗ ਦੇ ਨੰਬਰ ਇੱਕ ਬਣੇ
ਭਾਰਤ ਨੇ ਤੀਜਾ ਇਕ ਦਿਨਾਂ ਮੈਚ `ਚ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ, ਕੀਤਾ ਸੀਰੀਜ਼ `ਤੇ ਕਬਜ਼ਾ, ਰੋਹਿਤ ਨੇ ਠੋਕਿਆ ਸੈਂਕੜਾ
ਆਸਟਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਕੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾਈ
ਸੇਰੇਨਾ ਨੇ ਤਿੰਨ ਸਾਲ ਬਾਅਦ ਖ਼ਿਤਾਬ ਜਿੱਤਿਆ
ਇਕ ਦਿਨਾ ਕ੍ਰਿਕਟ `ਚ ਮੁਹੰਮਦ ਸ਼ਮੀ ਬਣਿਆ ਇਸ ਸਾਲ ਦਾ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼
ਵਿਆਹ ਅਤੇ ਬੱਚੇ ਹੋਣ ਤੋਂ ਬਾਅਦ ਵਾਪਸੀ ਆਸਾਨ ਨਹੀਂ : ਮੈਰੀਕਾਮ