Welcome to Canadian Punjabi Post
Follow us on

28

March 2024
 
ਲਾਈਫ ਸਟਾਈਲ

ਬਿਊਟੀ ਟਿਪਸ: ਕੇਸਰ ਕਰਦਾ ਹੈ ਚਮੜੀ ਲਈ ਜਾਦੂ

April 15, 2020 08:28 AM

ਸਭ ਤੋਂ ਜ਼ਿਆਦਾ ਪ੍ਰਸਿੱਧ ਮਸਾਲਿਆਂ 'ਚੋਂ ਇੱਕ, ਕੇਸਰ ਦਾ ਇਸਤੇਮਾਲ ਸੁੰਦਰਤਾ ਨੂੰ ਵਧਾਉਣ ਲਈ ਬਹੁਤ ਸਮਾਂ ਪਹਿਲਾਂ ਅਯੁਰਵੈਦ 'ਚ ਕੀਤਾ ਜਾਂਦਾ ਸੀ। ਬਹੁਤਾ ਮਹਿੰਗਾ ਹੋਣ ਦੇ ਬਾਵਜੂਦ ਕੇਸਰ ਦਾ ਇਸਤੇਮਾਲ ਅੱਜ ਵੀ ਚਮੜੀ ਦੀ ਦੇਖਰੇਖ ਲਈ ਵੱਡੇ ਪੱਧਰ 'ਤੇ ਕੀਤਾ ਜਾਂਦਾ ਹੈ। ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਤੇ ਦਾਗ ਧੱਬਿਆਂ, ਮੁਹਾਸਿਆਂ, ਬੇਜਾਨ ਚਮੜੀ ਅਤੇ ਚਮੜੀ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ 'ਚ ਮਦਦ ਕਰਦਾ ਹੈ।
ਚਮਕਦਾਰ ਚਮੜੀ
ਕਿਸੇ ਫੇਸ ਪੈਕ 'ਚ ਮੌਜੂਦ ਕੇਸਰ ਚਮਕਦਾਰ ਤੇ ਚਿਕਨੀ ਚਮੜੀ ਨੂੰ ਉਤਸ਼ਾਹਤ ਕਰਦਾ ਹੈ। ਚੰਗੇ ਨਤੀਜੇ ਦੇ ਲਈ ਇਸ ਨੂੰ ਹਫਤੇ ਵਿੱਚ ਇੱਕ ਵਾਰ ਜ਼ਰੂਰ ਇਸਤੇਮਾਲ ਕਰੋ। ਇੱਕ ਚਮਚ ਚੰਦਰ ਪਾਊਡਰ, ਦੋ-ਤਿੰਨ ਕੇਸਰ ਲੜਾਂ ਅਤੇ ਦੋ ਚਮਚ ਦੁੱਧ ਨੂੰ ਆਪਸ ਵਿੱਚ ਮਿਲਾਓ। ਇਸ ਲੇਪ ਨੂੰ ਸਾਫ ਖੁਸ਼ਕ ਚਿਹਰੇ 'ਤੇ ਲਾਓ। ਇਸ ਨੂੰ ਵੀਹ ਮਿੰਟ ਤੱਕ ਰੱਖੋ। ਫਿਰ ਪਾਣੀ ਨਾਲ ਧੋ ਕੇ ਸਾਫ ਕਰ ਦਿਓ।
ਚਿਹਰੇ 'ਤੇ ਚਮਕ ਪੈਦਾ ਕਰਨ ਲਈ
ਦੁੱਧ ਅਤੇ ਕੇਸਰ ਸਾਡੀ ਚਮੜੀ ਨੂੰ ਕੁਦਰਤੀ ਤਰੀਕੇ ਨਾਲ ਚਮਕਣ 'ਚ ਮਦਦ ਕਰਦਾ ਹੈ।
ਕੇਸਰ ਦੀਆਂ ਲੜਾਂ ਨੂੰ ਦੋ ਘੰਟੇ ਦੁੱਧ 'ਚ ਭਿਓਂ ਕੇ ਰੱਖੋ। ਇਸ ਨੂੰ ਗਰਦਨ ਅਤੇ ਚਿਹਰੇ 'ਤੇ ਲਗਾਓ। ਵੀਹ ਮਿੰਟ ਬਾਅਦ ਇਸ ਨੂੰ ਪਾਣੀ ਨਾਲ ਧੋ ਦਿਓ। ਇਸ ਨੂੰ ਨਿਯਮਿਤ ਰੂਪ ਨਾਲ ਲਗਾਓ।
ਮੁਹਾਸਿਆਂ, ਬਲੈਕ ਹੈੱਡਸ ਅਤੇ ਧੱਬਿਆਂ ਲਈ
ਕੇਸਰ ਦੀਆਂ 10-12 ਲੜਾਂ ਵਿੱਚ ਤੁਲਸੀ ਦੇ ਪੰਜ-ਛੇ ਪੱਤੇ ਮਿਲਾਓ ਤੇ ਬਰੀਕ ਲੇਪ ਬਣਾ ਲਓ। ਇਸ ਨੂੰ ਚਿਹਰੇ 'ਤੇ ਲਾਓ ਤੇ ਵੀਹ ਮਿੰਟ ਬਾਅਦ ਧੋ ਦਿਓ। ਤੁਲਸੀ ਦੇ ਪੱਤੇ ਮੁਹਾਸੇ ਪੈਦਾ ਕਰਨ ਵਾਲੇ ਜੀਵਾਣੂਆਂ ਦਾ ਖਿਆਲ ਰੱਖਣਗੇ।

 
Have something to say? Post your comment