Welcome to Canadian Punjabi Post
Follow us on

29

October 2020
ਅਪਰਾਧ

ਝਗੜਾ ਨਿਬੇੜਨ ਗਏ ਸਾਲੇ ਦਾ ਜੀਜੇ ਵੱਲੋਂ ਕਤਲ

April 13, 2020 02:09 AM

ਪੱਟੀ, 12 ਅਪ੍ਰੈਲ (ਪੋਸਟ ਬਿਊਰੋ)- ਥਾਣਾ ਵਲਟੋਹਾ ਦੇ ਪਿੰਡ ਆਸਲ ਉਤਾੜ ਦੇ ਇੱਕ ਭੱਠੇ 'ਤੇ ਮਜ਼ਦੂਰੀ ਕਰਦੇ ਜੀਜੇ ਤੇ ਭੈਣ ਦਾ ਮਾਮੂਲੀ ਝਗੜਾ ਸੁਲਝਾਉਣ ਗਏ ਸਾਲੇ ਦਾ ਜੀਜੇ ਨੇ ਕੈਂਚੀ ਮਾਰ ਕੇ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਸੁਖਚੈਨ ਸਿੰਘ ਵਾਸੀ ਮਹਿੰਦੀਪੁਰ ਵਜੋਂ ਹੋਈ ਹੈ।
ਇਸ ਸੰਬੰਧ ਵਿੱਚ ਛੱਬਾ ਸਿੰਘ ਪੁੱਤਰ ਮੀਆਂ ਸਿੰਘ ਵਾਸੀ ਮਹਿੰਦੀਪੁਰ ਨੇ ਦੱਸਿਆ ਕਿ ਪਿੰਡ ਆਸਲ ਉਤਾੜ ਦੇ ਡੀ ਜੇ ਬ੍ਰਿਕਸ ਭੱਠੇ 'ਤੇ ਉਸ ਦਾ ਜਵਾਈ ਰੇਸ਼ਮ ਸਿੰਘ ਪੁੱਤਰ ਦੇਸ ਰਾਜ ਵਾਸੀ ਬੂਹ ਤੇ ਉਸ ਦਾ ਪੁੱਤਰ ਸੁਖਚੈਨ ਸਿੰਘ ਆਪਣੇ ਪਰਵਾਰਾਂ ਸਮੇਤ ਇੱਟਾਂ ਪਾਉਣ ਦਾ ਕੰਮ ਕਰਦੇ ਹੋਣ ਕਰ ਕੇ ਓਥੇ ਰਹਿੰਦੇ ਸਨ। ਕੱਲ੍ਹ ਸ਼ਾਮ ਉਸ ਦੀ ਧੀ ਅਤੇ ਜਵਾਈ ਰੇਸ਼ਮ ਸਿੰਘ ਵਿਚਾਲੇ ਕਿਸੇ ਗੱਲ ਤੋਂ ਹੋਏ ਝਗੜੇ ਨੂੰ ਸੁਲਝਾਉਣ ਸੁਖਚੈਨ ਸਿੰਘ ਉਨ੍ਹਾਂ ਕੋਲ ਗਿਆ। ਉਥੇ ਝਗੜੇ ਮਗਰੋਂ ਰੇਸ਼ਮ ਸਿੰਘ ਨੇ ਕੈਂਚੀ ਨਾਲ ਕਈ ਵਾਰ ਕਰ ਕੇ ਸੁਖਚੈਨ ਨੂੰ ਜ਼ਖਮੀ ਕਰ ਦਿੱਤਾ। ਭੱਠੇ ਦੇ ਮਾਲਕ ਦੀਦਾਰ ਸਿੰਘ ਨੇ ਜ਼ਖਮੀ ਸੁਖਚੈਨ ਸਿੰਘ ਨੂੰ ਸਿਵਲ ਹਸਪਤਾਲ ਪੱਟੀ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਵਲਟੋਹਾ ਦੇ ਐੱਸ ਐੱਚ ਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਖਚੈਨ ਸਿੰਘ ਦੇ ਪਿਤਾ ਛੱਬਾ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਜਾ ਰਹੀਹੈ ਅਤੇ ਜਲਦੀ ਹੀ ਮੁਲਜ਼ਮ ਨੂੰ ਫੜ ਲਿਆ ਜਾਵੇਗਾ।

Have something to say? Post your comment