Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਲਾਈਫ ਸਟਾਈਲ

ਘੁੰਗਰਾਲੇ ਵਾਲ ਜਲਦੀ ਹੁੰਦੇ ਹਨ ਖਰਾਬ ਤਾਂ ਅਪਣਾਓ ਇਹ ਟਿਪਸ

April 08, 2020 12:19 AM

ਜੇ ਤੁਹਾਡੇ ਵੀ ਘੁੰਗਰਾਲੇ ਵਾਲ ਕਿਸੇ ਤਰ੍ਹਾਂ ਕੁਝ ਸਮੇਂ ਦੇ ਬਾਅਦ ਖਰਾਬ ਹੋ ਜਾਂਦੇ ਹਨ ਤਾਂ ਅਸੀਂ ਤੁਹਾਨੂੰ ਕੁਝ ਟਿਪਸ ਦੱਸ ਰਹੇ ਹਾਂ ਜਿਨ੍ਹਾਂ ਨੂੰ ਅਪਣਾਉਣ ਨਾਲ ਤੁਹਾਡਾ ਕਰਲੀ ਹੇਅਰ ਸਟਾਈਲ ਲੁਕ ਵੱਧ ਸਮੇਂ ਤੱਕ ਰਹੇਗਾ। ਤੁਹਾਨੂੰ ਦੱਸ ਦੇਈਏ ਕਿ ਘੁੰਗਰਾਲੇ ਵਾਲਾਂ ਨੂੰ ਵਾਸ਼ ਕਰਨ ਦਾ ਅਲੱਗ ਤਰੀਕਾ ਹੁੰਦੀ ਹੈ। ਤਾਂ ਆਓ ਜਾਣਦੇ ਹਾਂ ਕੁਝ ਗਲਤੀਆਂ ਜਿਸ ਨੂੰ ਕਰਨ ਨਾਲ ਤੁਹਾਡੇ ਹਾਇਰ ਕਰਲਸ ਖਰਾਬ ਹੋ ਜਾਂਦੇ ਹਨ।
ਵਾਲਾਂ ਨੂੰ ਤੌਲੀਏ ਨਾਲ ਰਗੜਨਾ
ਵਾਲਾਂ ਨੂੰ ਧੌਣ ਦੇ ਬਾਅਦ ਤੌਲੀਏ ਨਾਲ ਰਗੜਨ ਇੱਕ ਆਮ ਆਦਤ ਹੈ, ਪਰ ਕਰਲੀ ਹੇਅਰ ਦੀਆਂ ਲੜਕੀਆਂ ਨੂੰ ਇਸ ਹੈਬਿਟ ਤੋਂ ਬਚਣਾ ਚਾਹੀਦਾ ਹੈ। ਦਰਅਸਲ ਜਦ ਤੁਸੀਂ ਵਾਲਾਂ ਨੂੰ ਤੌਲੀਏ ਨਾਲ ਰਗੜਦੇ ਹੋ ਤਾਂ ਇਸ ਨਾਲ ਵਾਲ ਫ੍ਰਿਜੀ ਹੋ ਜਾਂਦੇ ਹਨ ਅਤੇ ਟੁੱਟਣ ਲੱਗਦੇ ਹਨ। ਅਜਿਹੇ ਵਿੱਚ ਤੁਸੀਂ ਵਾਲਾਂ ਨੂੰ ਤੌਲੀਏ ਨਾਲ ਰਗੜਨ ਦੀ ਜਗ੍ਹਾ ਵਾਲਾਂ ਨੂੰ ਤੌਲੀਏ ਦੇ ਵਿੱਚ ਰੱਖ ਕੇ ਡੈਬ ਕਰੋ।
ਕੰਡੀਸ਼ਨਰ ਭੁੱਲ ਜਾਣਾ
ਇਹ ਅਸੀਂ ਸਾਰੇ ਜਾਣਦੇ ਹਾਂ ਕਿ ਵਾਲਾਂ ਨੂੰ ਕੰਡੀਸ਼ਨਰ ਕਰਨ ਦੀ ਕਾਫੀ ਜ਼ਰੂਰਤ ਹੁੰਦੀ ਹੈ, ਪਰ ਬਹੁਤ ਘੱਟ ਲੜਕੀਆਂ ਇਸ ਸਟੈਪ 'ਤੇ ਧਿਆਨ ਦਿੰਦੀਆਂ ਹਨ। ਜੇ ਤੁਹਾਡੇ ਵਾਲ ਕਰਲੀ ਹਨ ਤਾਂ ਤੁਸੀਂ ਕੇਵਲ ਵਾਲਾਂ ਨੂੰ ਵਾਸ਼ ਕਰਦੇ ਹੋ ਅਤੇ ਕੰਡੀਸ਼ਨਰ ਦਾ ਇਸਤੇਮਾਲ ਕਰਨਾ ਭੁੱਲ ਜਾਂਦੇ ਹੋ ਜਾਂ ਜਲਦੀ ਜਲਦੀ ਵਿੱਚ ਇਸ ਨੂੰ ਸਕਿਪ ਕਰ ਦਿੰਦੇ ਹੋ ਤਾਂ ਇਸ ਨਾਲ ਤੁਹਾਡੇ ਕਰਲਸ ਕਾਫੀ ਅਜੀਬ ਲੱਗਦੇ ਹਨ।
ਓਵਰ ਕਲੀਂਜਿੰਗ
ਕੁਝ ਲੜਕੀਆਂ ਆਪਣੇ ਵਾਲਾਂ ਨੂੰ ਸਮੂਦ ਅਤੇ ਕਲੀਨ ਬਣਾਉਣ ਦੇ ਲਈ ਉਸ ਨੂੰ ਓਵਰ ਵਾਸ਼ ਕਰਦੀਆਂ ਹਨ। ਜੇ ਤੁਸੀਂ ਵੀ ਅਜਿਹਾ ਹੀ ਕਰਦੇ ਹੋ ਤਾਂ ਅਸਲ ਵਿੱਚ ਤੁਸੀਂ ਆਪਣੇ ਵਾਲਾਂ ਦਾ ਨੁਕਸਾਨ ਕਰ ਰਹੇ ਹੋ। ਖਾਸਤੌਰ 'ਤੇ ਘੁੰਗਰਾਲੇ ਵਾਲਾਂ ਵਾਲੀਆਂ ਲੜਕੀਆਂ ਨੂੰ ਇਹ ਗਲਤੀ ਕਰਨ ਤੋਂ ਬਚਣਾ ਚਾਹੀਦਾ ਹੈ। ਦਰਅਸਲ ਘੁੰਗਰਾਲੇ ਵਾਲਾਂ ਵਿੱਚ ਪਹਿਲਾਂ ਤੋਂ ਕੁਝ ਜ਼ਰੂਰੀ ਤੇਲ ਦੀ ਕਮੀ ਹੁੰਦੀ ਹੈ। ਅਜਿਹੇ ਵਿੱਚ ਜੇ ਤੁਸੀਂ ਹਫਤੇ ਵਿੱਚ ਤਿੰਨ ਵਾਰ ਤੋਂ ਜ਼ਿਆਦਾ ਵਾਲਾਂ ਨੂੰ ਵਾਸ਼ ਕਰਦੇ ਹੋ ਤਾਂ ਇਸ ਨਾਲ ਸਕੈਲਪ ਤੋਂ ਨੈਚੁਰਲ ਆਇਲ ਅਤੇ ਮਾਇਸ਼ਚਰ ਗਾਇਬ ਹੋਣ ਲੱਗਦਾ ਹੈ, ਜਿਸ ਨਾਲ ਤੁਹਾਡੇ ਵਾਲ ਡਰਾਈ ਅਤੇ ਫ੍ਰਿਜੀ ਨਜ਼ਰ ਆਉਂਦੇ ਹਨ।

 
Have something to say? Post your comment