Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਅਪਰਾਧ

ਸ਼ਰਾਬ ਦਾ ਪੈਗ ਘੱਟ ਪਾਉਣ ਉੱਤੇ ਮਜ਼ਦੂਰ ਨੇ ਸਾਥੀ ਦੀ ਹੱਤਿਆ ਕਰ ਦਿੱਤੀ

April 06, 2020 01:11 AM

ਭੋਗਪੁਰ, 5 ਅਪ੍ਰੈਲ (ਪੋਸਟ ਬਿਊਰੋ)- ਕਰਫਿਊ ਦੌਰਾਨ ਸ਼ਰਾਬ ਪੀ ਰਹੇ ਭੋਗਪੁਰ ਨੇੜੇ ਪਿੰਡ ਮੋਗਾ ਵਿੱਚ ਇੱਕ ਪਰਵਾਸੀ ਮਜ਼ਦੂਰ ਨੇ ਆਪਣੇ ਸਾਥੀ ਦੀ ਹੱਤਿਆ ਕਰ ਦਿੱਤੀ। ਥਾਣਾ ਭੋਗਪੁਰ ਦੀ ਪੁਲਸ ਨੇ ਦੋਸ਼ੀ ਆਸ਼ੀਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੇ ਮੰਨ ਲਿਆ ਹੈ ਕਿ ਵਿਵਾਦ ਸ਼ਰਾਬ ਦਾ ਪੈੱਗ ਘੱਟ ਪਾਉਣ ਨੂੰ ਲੈ ਕੇ ਹੋਇਆ ਸੀ।
ਐੱਸ ਐੱਸ ਪੀ (ਦਿਹਾਤੀ) ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪਿੰਡ ਮੋਗਾ ਦੇ ਸਰਪੰਚ ਸਤਨਾਮ ਸਿੰਘ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਉਹ ਕੱਲ੍ਹ ਸ਼ਾਮ ਗੁੱਜਰਾਂ ਦੇ ਡੇਰੇ ਤੋਂ ਦੁੱਧ ਲੈ ਕੇ ਆ ਰਿਹਾ ਸੀ ਤਾਂ ਨੇੜਿਉਂ ਲੰਘਦੇ ਆਸ਼ੀਸ਼ ਕੁਮਾਰ ਅਤੇ ਰਾਜੂ ਨੂੰ ਸ਼ਰਾਬ ਦੇ ਨਸ਼ੇ ਵਿੱਚ ਬਹਿਸ ਕਰਦੇ ਸੁਣਿਆ। ਆਸ਼ੀਸ਼ ਅਤੇ ਰਾਜੂ ਦੋਵੇਂ ਗੁੱਜਰਾਂ ਦੇ ਡੇਰੇ ਵੱਲ ਜਾ ਰਹੇ ਸਨ। ਸਤਨਾਮ ਸਿੰਘ ਨੇ ਦੱਸਿਆ ਕਿ ਜਦ ਉਹ ਘਰ ਸੀ ਤਾਂ ਸ਼ਰਮੂਦੀਨ ਗੁੱਜਰ ਨੇ ਆ ਕੇ ਉਸ ਨੂੰ ਜਾਣਕਾਰੀ ਦਿੱਤੀ ਕਿ ਪੰਚਾਇਤੀ ਜ਼ਮੀਨ 'ਤੇ ਪਰਾਲੀ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਹੈ। ਉਸ ਨੇ ਜਾ ਕੇ ਦੇਖਿਆ ਕਿ ਲਾਸ਼ ਰਾਜੂ ਦੀ ਸੀ। ਰਾਜੂ ਦੋਸ਼ੀ ਆਸ਼ੀਸ਼ ਕੁਮਾਰ ਦੇ ਘਰ 'ਤੇ ਰਹਿੰਦਾ ਸੀ। ਸਰਪੰਚ ਨੇ ਦੱਸਿਆ ਕਿ ਉਸ ਨੇ ਆਸ਼ੀਸ਼ ਨੂੰ ਰਾਤ ਨੂੰ ਇਕੱਲੇ ਵਾਪਸ ਆਉਂਦੇ ਹੋਏ ਦੇਖਿਆ ਸੀ। ਇਸ 'ਤੇ ਉਸ ਨੂੰ ਆਸ਼ੀਸ਼ ਕੁਮਾਰ 'ਤੇ ਸ਼ੱਕ ਹੋਇਆ।
ਪੁਲਸ ਨੇ ਸਰਪੰਚ ਦੇ ਬਿਆਨਾਂ 'ਤੇ ਆਸ਼ੀਸ਼ ਕੁਮਾਰ ਉੱਤੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਥਾਣਾ ਭੋਗਪੁਰ ਦੇ ਐੱਸ ਐੱਚ ਓ ਜਰਨੈਲ ਸਿੰਘ ਨੇ ਦੱਸਿਆ ਕਿ ਦੋਸ਼ੀ ਆਸ਼ੀਸ਼ ਨੇ ਆਪਣਾ ਗੁਨਾਹ ਮੰਨ ਲਿਆ ਤੇ ਕਿਹਾ ਕਿ ਸ਼ਰਾਬ ਦੇ ਨਸ਼ੇ ਵਿੱਚ ਬਹਿਸ ਵਿੱਚ ਉਸ ਨੇ ਰਾਜੂ ਨੂੰ ਡੰਡਾ ਮਾਰ ਕੇ ਮਾਰ ਦਿੱਤਾ ਸੀ।

 
Have something to say? Post your comment