Welcome to Canadian Punjabi Post
Follow us on

20

September 2024
ਬ੍ਰੈਕਿੰਗ ਖ਼ਬਰਾਂ :
ਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ.ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈ
 
ਅੰਤਰਰਾਸ਼ਟਰੀ

ਤਿੰਨ ਮਿੰਟ ਲਈ ਪੂਰਾ ਚੀਨ ਆਪੋ ਆਪਣੀ ਥਾਂ ਰੁਕ ਗਿਆ

April 05, 2020 10:24 AM

* 14 ਲੋਕਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ

ਬੀਜਿੰਗ, 4 ਅਪਰੈਲ, (ਪੋਸਟ ਬਿਊਰੋ)- ਵੂਹਾਨ ਦੇ ਸ਼ਹਿਰ ਵਿੱਚੋਂ ਉੱਠੀ ਕੋਰੋਨਾ ਦੀ ਮਹਾਮਾਰੀ ਦੌਰਾਨ ਜਾਨ ਗੁਆਉਣ ਵਾਲੇ ਮਰੀਜ਼ਾਂ ਅਤੇ ਸਿਹਤ ਕਾਮਿਆਂ ਦੀ ਯਾਦ ਵਿਚ ਸ਼ਨਿਚਰਵਾਰ ਨੂੰ ਚੀਨ ਵਿਚ 30 ਮਿੰਟ ਦਾ ਮੌਨ ਰੱਖ ਕੇ ਕੌਮੀ ਸੋਗ ਮਨਾਇਆ ਗਿਆ। ਇਸ ਦੌਰਾਨ ਦੇਸ਼ ਦਾ ਝੰਡਾ ਅੱਧਾ ਝੁਕ ਗਿਆ ਤੇ ਸੜਕਾਂ ਉੱਤੇ ਆਵਾਜਾਈ ਰੁਕ ਗਈ। ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ਵਿਚ ਮਨਾਏ ਗਏ ਕੌਮੀ ਸੋਗ ਵਿਚ ਜਿਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਉਨ੍ਹਾਂ ਵਿਚ ਵਾਇਰਸ ਦੇ ਖ਼ਤਰੇ ਬਾਰੇ ਸਭ ਤੋਂ ਪਹਿਲੇ ਦੱਸਣ ਵਾਲੇ ਡਾ. ਲੀ ਵੇਨਲਿਆਂਗ ਸ਼ਾਮਲ ਹਨ।
ਨੈਸ਼ਨਲ ਹੈਲਥ ਕਮਿਸ਼ਨ ਮੁਤਾਬਿਕ ਚੀਨ ਵਿਚ ਅਜੇ ਤਕ ਇਸ ਮਹਾਮਾਰੀ ਨਾਲ 3,326 ਲੋਕਾਂ ਦੀ ਮੌਤ ਹੋਈ ਹੈ ਅਤੇ 81,326 ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ। ਵਰਨਣ ਯੋਗ ਹੈ ਕਿ ਇਸ ਤੋਂ ਪਹਿਲੇ ਚੀਨ ਵਿਚ ਤਿੰਨ ਵਾਰ ਕੌਮੀ ਸੋਗ ਦਿਵਸ ਮਨਾਇਆ ਗਿਆ ਹੈ।
ਅੱਜ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਬੀਜਿੰਗ ਵਿਚ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਹੋਰ ਚੀਨ ਆਗੂਆਂ ਨੇ ਕੋਰੋਨਾ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਕੌਮੀ ਸੋਗ ਸਮਾਗਮ ਵਿਚ ਹਿੱਸਾ ਲਿਆ। ਆਪਣੀ ਛਾਤੀ ਉੱਤੇ ਸਫੈਦ ਫੁੱਲ ਲਾ ਕੇ ਇਨ੍ਹਾਂ ਆਗੂਆਂ ਨੇ ਅੱਧੇ ਝੁਕੇ ਕੌਮੀ ਝੰਡੇ ਅੱਗੇ ਖੜੋ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ। ਤਿੰਨ ਮਿੰਟ ਵਾਲੇ ਮੌਨ ਦੌਰਾਨ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲੇ ਇਸ ਦੇਸ਼ ਵਿਚ ਸਾਇਰਨ ਵੱਜਣ ਉੱਤੇ ਸੜਕਾਂ ਉੱਤੇ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ ਤੇ ਚੀਨ ਦੇ ਸਾਰੇ ਦੂਤਘਰਾਂ ਅਤੇ ਵਪਾਰਕ ਕੌਂਸਲੇਟਾਂ ਵਿਚ ਵੀ ਕੌਮੀ ਝੰਡਾ ਅੱਧਾ ਝੁਕ ਗਿਆ। ਇਸ ਮੌਕੇ ਚੀਨ ਵਿੱਚ ਹਰ ਤਰ੍ਹਾਂ ਦੇ ਮਨੋਰੰਜਨ ਪ੍ਰੋਗਰਾਮ ਰੋਕ ਦਿੱਤੇ ਗਏ।
ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਵੁਹਾਨ ਵਿਚ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਲੋਕ ਇਕੱਠੇ ਹੋਏ। ਇਸ ਦੇ ਸ਼ਹਿਰੀ ਖੇਤਰਾਂ ਦੀਆਂ ਸਾਰੀਆਂ ਟ੍ਰੈਫਿਕ ਲਾਈਟਾਂ 10 ਵਜੇ ਸਵੇਰੇ ਲਾਲ ਕੀਤੀਆਂ ਜਾਣ ਪਿੱਛੋਂ ਸੜਕਾਂ ਉਤੇ ਤਿੰਨ ਮਿੰਟ ਆਵਾਜਾਈ ਰੁਕੀ ਰਹੀ। ਕੋਰੋਨਾ ਦਾ ਸਭ ਤੋਂ ਪਹਿਲਾ ਕੇਸ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਤੋਂ ਪਤਾ ਲੱਗਾ ਸੀ ਤੇ ਇਕੱਲੇ ਵੁਹਾਨ ਵਿਚ ਇਸ ਨਾਲ 2,567 ਲੋਕਾਂ ਦੀ ਮੌਤ ਹੋਈ ਸੀ। ਚੀਨ ਵਿਚ ਕੋਰੋਨਾ ਦੇ ਖ਼ਿਲਾਫ਼ ਜੰਗ ਵਿਚ ਪੁਲਿਸ ਦੇ 95 ਮੁਲਾਜ਼ਮਾਂ ਤੇ 46 ਸਿਹਤ ਮੁਲਾਜ਼ਮਾਂ ਦੀ ਮੌਤ ਹੋਈ ਹੈ। ਵਾਇਰਸ ਦੇ ਬਾਰੇ ਵਿਚ ਸਭ ਤੋਂ ਪਹਿਲਾਂ ਦੱਸਣ ਵਾਲੇ ਡਾ. ਲੀ ਵੇਨਲਿਆਂਗ ਸਣੇ 14 ਲੋਕਾਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਹੈ, ਜਿਨ੍ਹਾਂ ਵਿਚ 12 ਸਿਹਤ ਕਰਮਚਾਰੀ, ਇਕ ਪੁਲਿਸ ਅਧਿਕਾਰੀ ਅਤੇ ਇਕ ਕਮਿਊਨਿਟੀ ਵਰਕਰ ਸ਼ਾਮਲ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣ ਅਮਰੀਕਾ ਦੇ ਇੱਕ 16 ਸਾਲਾ ਲੜਕੇ ਦੇ ਆਉਂਦੇ ਹਨ 23 ਨੰਬਰ ਦੇ ਜੁੱਤੇ, ਗਿਨੀਜ਼ ਵਰਲਡ ਰਿਕਾਰਡਜ਼ `ਚ 2 ਰਿਕਾਰਡ ਕੀਤੇ ਦਰਜ ਨਿਊਯਾਰਕ ਦੇ ਸਵਾਮੀਨਾਰਾਇਣ ਮੰਦਰ `ਚ ਹੋਈ ਭੰਨਤੋੜ, ਪ੍ਰਧਾਨ ਮੰਤਰੀ ਮੋਦੀ ਵਿਰੋਧੀ ਨਾਅਰੇ ਲਿਖੇ ਮਾਲਦੀਵ ਦੇ ਵਿਦੇਸ਼ ਮੰਤਰੀ ਨੇ ਕਿਹਾ: ਭਾਰਤ ਨਾਲ ਸਬੰਧ ਸੁਧਰੇ, ਦੋਹਾਂ ਦੇਸ਼ਾਂ ਵਿਚਾਲੇ ਗਲਤਫਹਿਮੀਆਂ ਦੂਰ ਹੋਈਆਂ ਟਰੰਪ 'ਤੇ ਹਮਲਾ ਕਰਨ ਦੀ ਕੋਸਿ਼ਸ਼, ਹਮਲਾਵਰ ਏਕੇ-47 ਵਰਗੀ ਰਾਈਫਲ ਲੈ ਕੇ ਗੋਲਫ ਕਲੱਬ 'ਚ ਲੁਕਿਆ ਸੀ ਮਾਈਕਲ ਜੈਕਸਨ ਦੇ ਭਰਾ ਟੀਟੋ ਜੈਕਸਨ ਦਾ 70 ਸਾਲ ਦੀ ਉਮਰ `ਚ ਹੋਇਆ ਦਿਹਾਂਤ ਭਾਰਤ ਵੀਅਤਨਾਮ ਨੂੰ 1 ਮਿਲੀਅਨ ਡਾਲਰ ਦੀ ਸਹਾਇਤਾ ਭੇਜਦੀ, ਵੀਅਤਨਾਮ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਦਾ ਕਾਰਨ 200 ਤੋਂ ਵੱਧ ਮੌਤਾਂ 'ਮੈਂ ਟੇਲਰ ਸਵਿਫਟ ਨੂੰ ਨਫ਼ਰਤ ਕਰਦਾ ਹਾਂ': ਟਰੰਪ ਅਜੀਤ ਡੋਭਾਲ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਮੁਲਾਕਾਤ ਕੀਤੀ ਮਿਸ ਸਵਿਟਜ਼ਰਲੈਂਡ ਫਾਈਨਲਿਸਟ ਦਾ ਪਤੀ ਹੀ ਨਿਕਲਿਆ ਉਸਦਾ ਕਾਤਲ, ਸਰੀਰ ਦੇ ਅੰਗਾਂ ਨੂੰ ਬਲੈਂਡਰ ਵਿੱਚ ਪੀਸਿਆ ਤੇ ਤੇਜ਼ਾਬ ਵਿੱਚ ਘੋਲ ਦਿੱਤਾ ਸੀ