Welcome to Canadian Punjabi Post
Follow us on

31

May 2020
ਕੈਨੇਡਾ

ਮਾਸਕਸ ਸਮੇਤ ਹੋਰ ਸਾਜੋ ਸਮਾਨ ਮੰਗਵਾ ਰਹੀ ਹੈ ਫੈਡਰਲ ਸਰਕਾਰ

April 03, 2020 05:45 PM

ਓਟਵਾ, 3 ਅਪਰੈਲ (ਪੋਸਟ ਬਿਊਰੋ) : ਸਰਕਾਰ ਨੇ ਆਖਿਰਕਾਰ ਇਹ ਸਵੀਕਾਰ ਕਰ ਹੀ ਲਿਆ ਹੈ ਕਿ ਇਸ ਮਹਾਮਾਰੀ ਤੋਂ ਪਹਿਲਾਂ ਉਨ੍ਹਾਂ ਕੋਲ ਲੋੜੀਂਦਾ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ (ਪੀਪੀਈ), ਜਿਵੇਂ ਕਿ ਮਾਸਕਸ ਆਦਿ, ਨਹੀਂ ਸਨ। ਇਸੇ ਲਈ ਸਰਕਾਰ ਨੇ ਹੁਣ ਤੇਜੀ ਨਾਲ ਇਹ ਸਾਜ਼ੋ ਸਮਾਨ ਖਰੀਦਣ ਦਾ ਫੈਸਲਾ ਕੀਤਾ ਹੈ।
ਇਹ ਵੀ ਸਾਰੇ ਜਾਣਦੇ ਹਨ ਕਿ ਦੁਨੀਆ ਭਰ ਵਿੱਚ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ (ਪੀਪੀਈ) ਦਾ ਵੱਡਾ ਹਿੱਸਾ ਚੀਨ ਵੱਲੋਂ ਤਿਆਰ ਕੀਤਾ ਜਾਂਦਾ ਹੈ। ਕੋਵਿਡ-19 ਆਊਟਬ੍ਰੇਕ ਦੌਰਾਨ ਫੈਕਟਰੀਆਂ ਨੂੰ ਬੰਦ ਕੀਤੇ ਜਾਣ ਦੇ ਫੈਸਲੇ ਕਾਰਨ ਜਿੱਥੇ ਸਪਲਾਈ ਘੱਟ ਗਈ ਉਥੇ ਹੀ ਮੰਗ ਨੇ ਜ਼ੋਰ ਫੜ੍ਹ ਲਿਆ। ਨਤੀਜੇ ਵਜੋਂ ਫਰੰਟ ਲਾਈਨ ਵਰਕਰਜ਼ ਨੂੰ ਕੋਵਿਡ-19 ਮਰੀਜ਼ਾਂ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਵੀ ਆਪਣੇ ਮਾਸਕਸ ਵਰਗੀਆਂ ਚੀਜ਼ਾਂ ਨੂੰ ਸਹੇਜ ਕੇ ਰੱਖਣ ਤੇ ਉਨ੍ਹਾਂ ਨੂੰ ਹੀ ਮੁੜ ਵਰਤੋਂ ਵਿੱਚ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ।
ਇਸੇ ਦੌਰਾਨ ਕੈਨੇਡਾ ਵੱਲੋਂ ਮਾਸਕਸ ਤੇ ਹੋਰ ਪੀਪੀਈ ਤੇਜ਼ੀ ਨਾਲ ਵਿਸ਼ਵਵਿਆਪੀ ਮਾਰਕਿਟ ਵਿੱਚੋਂ ਖਰੀਦਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਨ੍ਹਾਂ ਦੇ ਘਰੇਲੂ ਉਤਪਾਦਨ ਵਿਚ ਵੀ ਤੇਜੀ ਲਿਆਂਦੀ ਜਾਵੇਗੀ। ਇਸ ਦੌਰਾਨ ਸਿਹਤ ਮੰਤਰੀ ਪੈਟੀ ਹਾਜਦੂ ਨੇ ਵੀਰਵਾਰ ਨੂੰ ਆਖਿਆ ਕਿ ਸਰਕਾਰ ਵਲੋਂ ਇਸ ਹਫਤੇ ਵਿਚ ਹੀ 10 ਮਿਲੀਅਨ ਮਾਸਕਸ ਦੀ ਬਚਤ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਬੀਤੀ ਰਾਤ 1.1 ਮਿਲੀਅਨ ਮਾਸਕਸ ਹੈਮਿਲਟਨ ਭੇਜੇ ਗਏ, 500,000 ਚੀਨ ਦੀ ਜੈਕ ਮਾ ਫਾਊਂਡੇਸਨ ਵਲੋਂ ਡੋਨੇਟ ਕੀਤੇ ਗਏ ਤੇ ਉਨ੍ਹਾਂ ਕੋਲ ਸਰਕਾਰ ਵਲੋਂ ਜੋੜੇ ਗਈ 700,000 ਮਾਸਕਸ ਵੀ ਪਏ ਹਨ।
ਇਸ ਤੋਂ ਇਲਾਵਾ ਹਾਜਦੂ ਨੇ ਦਸਿਆ ਕਿ ਕੈਨੇਡਾ 174 ਵੈਂਟੀਲੇਟਰਜ ਬਾਹਰੋਂ ਮੰਗਵਾਉਣ ਦੀ ਪ੍ਰਕਿਰਿਆ ਵਿਚ ਹੈ। ਇਹ ਵੀ ਪਤਾ ਚਲਿਆ ਹੈ ਕਿ ਸਰਕਾਰ ਵਲੋਂ ਕੈਨੇਡਾ ਤੇ ਦੁਨੀਆ ਭਰ ਦੀਆਂ ਕੰਪਨੀਆਂ ਤੋਂ 1570 ਵੈਂਟੀਲੇਟਰਜ ਮੰਗਵਾਏ ਜਾ ਰਹੇ ਹਨ, ਇਨ੍ਹਾਂ ਲਈ ਆਰਡਰ ਦਿਤੇ ਜਾ ਚੁਕੇ ਹਨ। ਲੋੜ ਪੈਣ ਉਤੇ 4000 ਹੋਰ ਮੰਗਵਾਏ ਜਾ ਸਕਦੇ ਹਨ। ਭਾਵੇਂ ਕਿ ਕੈਨੇਡਾ 260,000 ਟੈਸਟਸ ਕਰ ਚੁਕਿਆ ਹੈ ਪਰ ਕੋਵਿਡ-19 ਲਈ ਚੀਫ ਪਬਲਿਕ ਹੈਲਥ ਅਧਿਕਾਰੀ ਡਾ. ਥੈਰੇਸਾ ਟੈਮ ਨੇ ਆਖਿਆ ਕਿ ਸਾਨੂੰ ਹੋਰ ਲੈਬ ਟੈਸਟਿੰਗ ਦੀ ਲੋੜ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਰੈਪਰ ਹੁਡਿਨੀ ਨੂੰ ਮਾਰੀਆਂ ਗਈਆਂ ਗੋਲੀਆਂ ਸਮੇਂ ਮਸ੍ਹਾਂ ਬਚੀ ਛੇ ਸਾਲਾ ਬੱਚੇ ਦੀ ਜਾਨ
ਮਹਾਂਮਾਰੀ ਨਾਲ ਲੜਨ ਲਈ ਟਰੂਡੋ ਨੇ ਦਿੱਤਾ ਗਲੋਬਲ ਸਹਿਯੋਗ ਦਾ ਸੱਦਾ
ਓਨਟਾਰੀਓ ਵਿੱਚ ਕੋਵਿਡ-19 ਦੇ 383 ਨਵੇਂ ਮਾਮਲੇ ਆਏ ਸਾਹਮਣੇ
ਪਹਿਲੀ ਜੂਨ ਤੋਂ ਪੀਅਰਸਨ ਏਅਰਪੋਰਟ ਉੱਤੇ ਸਿਰਫ ਯਾਤਰੀ ਹੋ ਸਕਣਗੇ ਦਾਖਲ
ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖਣ ਲਈ ਪਾਰਕ ਵਿੱਚ ਬਣਾਏ ਗਏ ਗੋਲੇ
ਇਮਾਰਤ ਤੋਂ ਡਿੱਗਣ ਕਾਰਨ 29 ਸਾਲਾ ਮਹਿਲਾ ਦੀ ਮੌਤ
ਇੰਪਲਾਇਰਜ਼ ਨੂੰ ਆਪਣੇ ਕਰਮਚਾਰੀਆਂ ਨੂੰ ਮੁੜ ਹਾਇਰ ਕਰਨਾ ਚਾਹੀਦਾ ਹੈ : ਟਰੂਡੋ
ਪੰਜ ਲਾਂਗ ਟਰਮ ਕੇਅਰ ਹੋਮਜ਼ ਦੀ ਮੈਨੇਜਮੈਂਟ ਪ੍ਰੋਵਿੰਸ਼ੀਅਲ ਸਰਕਾਰ ਸਾਂਭੇਗੀ: ਫੋਰਡ
ਬੀਸੀ ਦੀ ਜੱਜ ਨੇ ਹੁਆਵੇਈ ਦੀ ਮੈਂਗ ਵਾਨਜ਼ੋਊ ਖਿਲਾਫ ਸੁਣਾਇਆ ਫੈਸਲਾ
ਜਗਮੀਤ ਸਿੰਘ ਨੇ ਕੈਨੇਡਾ ਦੇ ਸਭ ਕਰਮਚਾਰੀਆਂ ਲਈ ਪੇਡ ਸਿੱਕ ਲੀਵ ਹਾਸਲ ਕੀਤੀ