Welcome to Canadian Punjabi Post
Follow us on

15

July 2025
 
ਮਨੋਰੰਜਨ

ਇਸ ਸਮੇਂ ਇੱਕ ਯੋਧਾ ਦੀ ਭੂਮਿਕਾ ਵਿੱਚ ਹਨ ਮੇਰੇ ਬੇਟਾ-ਨੂੰਹ : ਗਜੇਂਦਰ ਚੌਹਾਨ

April 03, 2020 09:02 AM

ਮਹਾਭਾਰਤ ਵਿੱਚ ਯੁਧਿਸ਼ਟਰ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਗਜੇਂਦਰ ਚੌਹਾਨ ਲਾਕਡਾਊਨ ਤੋਂ ਪਹਿਲਾਂ ਆਪਣੀ ਫਿਲਮ ‘ਮਹਾਪੁਰਸ਼’ ਦੀ ਸ਼ੂਟਿੰਗ ਕਰ ਰਹੇ ਸਨ। ਉਨ੍ਹਾਂ ਦੀ ਇਹ ਫਿਲਮ ਜੈਨ ਸੰਤ ਵਿਦਿਆ ਸਾਗਰ ਦੀ ਜੀਵਨੀ 'ਤੇ ਆਧਾਰਤ ਹੈ। ਉਹ ਉਨ੍ਹਾਂ ਦੇ ਪਿਤਾ ਦਾ ਰੋਲ ਕਰ ਰਹੇ ਹਨ। 18 ਮਾਰਚ ਨੂੰ ਗਜੇਂਦਰ ਜੈਪੁੁਰ ਤੋਂ ਮੁੜੇ ਸਨ। ਹੋਮ ਆਈਸੋਲੇਸ਼ਨ ਬਾਰੇ ਉਹ ਕਹਿੰਦੇ ਹਨ, ‘‘ਇਹ ਦੇਸ਼ ਦੇ ਪ੍ਰਧਾਨ ਮੰਤਰੀ ਦਾ ਹੁਕਮ ਹੈ, ਮੈਂ ਘਰ ਵਿੱਚ ਰਹਿਣਾ ਆਪਣੀ ਜ਼ਿੰਮੇਵਾਰੀ ਮੰਨਦਾ ਹਾਂ।'' ਉਹ ਦੱਸਦੇ ਹਨ ਕਿ ਉਨ੍ਹਾਂ ਦਾ ਬੇਟਾ ਮੁੰਬਈ ਦੇ ਸਾਇਨ ਹਸਪਤਾਲ ਤੇ ਨੂੰਹ ਹਿੰਦੂਜਾ ਹਸਪਤਾਲ ਵਿੱਚ ਡਾਕਟਰ ਹਨ। ਮੈਨੂੰ ਮਾਣ ਹੈ ਕਿ ਉਹ ਯੋਧਾ ਦੀ ਤਰ੍ਹਾਂ ਸਭ ਤੋਂ ਅੱਗੇ ਆ ਕੇ ਮੁਸ਼ਕਲ ਨਾਲ ਲੜ ਰਹੇ ਹਨ। ਮੈਂ ਦੋਵਾਂ ਦੇ ਚਿਹਰਿਆਂ 'ਤੇ ਕੋਈ ਪ੍ਰੇਸ਼ਾਨੀ ਨਹੀਂ ਦੇਖੀ। ਦੋਵੇਂ ਬਹਾਦੁਰ ਬੱਚੇ ਹਨ। ਪੁਲਸ ਤੇ ਡਾਕਟਰਾਂ ਵਾਂਗ ਮੀਡੀਆ ਮੁਲਾਜ਼ਮ ਵੀ ਜਿਸ ਤਰ੍ਹਾਂ ਦੀ ਜਾਗਰੂਕਤਾ ਫੈਲਾ ਰਹੇ ਹਨ, ਉਸ ਦੇ ਲਈ ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ।”
ਗਜੇਂਦਰ ਦੱਸਦੇ ਹਨ ਕਿ ਉਹ ਹਸਪਤਾਲ ਦੇ ਹਾਲਾਤ ਤੋਂ ਜਾਣੂ ਹਨ, ਕਿਉਂਕਿ ਉਹ ਸ਼ੁਰੂਆਤੀ ਦੌਰ ਦੇ ਕੁਝ ਸਿਟੀ ਸਕੈਨ ਸਪੈਸ਼ਲਿਸਟਾਂ ਨਾਲ ਸਨ। ਉਹ ਦੱਸਦੇ ਹਨ ਕਿ ਮੈਂ ਖੁਦ ਪੈਰਾਮੈਡੀਕਲ ਹਾਂ। ਦਿੱਲੀ ਦੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਤੋਂ ਕੋਰਸ ਕੀਤਾ ਹੈ। ਏਮਜ਼ ਵਿੱਚ ਕਈ ਨਾਮਵਰ ਲੋਕਾਂ ਦਾ ਸਿਟੀ ਸਕੈਨ ਕਰ ਚੁੱਕਾ ਹਾਂ। ਹਸਪਤਾਲ ਦੇ ਅੰਦਰ ਦੀ ਡਿਊਟੀ ਕਿੰਨੀ ਅਹਿਮ ਹੁੰਦੀ ਹੈ, ਇਸ ਤੋਂ ਵਾਕਿਫ ਹਾਂ। ਕੋਰੋਨਾ ਵਾਇਰਸ ਬਾਰੇ ਉਹ ਕਹਿੰਦੇ ਹਨ, ‘ਇਹ ਦੌਰ ਦੇਖ ਕੇ ਸਾਲ 1971 ਦੀ ਜੰਗ ਯਾਦ ਆ ਜਾਂਦੀ ਹੈ। ਸ਼ਾਮ ਨੂੰ ਖਿੜਕੀ ਤੋਂ ਰੋਸ਼ਨੀ ਬਾਹਰ ਨਾ ਜਾਏ, ਇਸ ਲਈ ਪੂਰਾ ਬਲੈਕ ਆਊਟ ਕਰ ਦਿੱਤਾ ਜਾਂਦਾ ਸੀ। ਹਿੰਦੁਸਤਾਨੀਆਂ ਨੇ ਵੱਡੀਆਂ ਲੜਾਈਆਂ ਲੜੀਆਂ ਹਨ। ਇਸ ਵਿੱਚ ਵੀ ਜਿੱਤਣਗੇ।’

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!