Welcome to Canadian Punjabi Post
Follow us on

27

May 2020
ਮਨੋਰੰਜਨ

ਪਤਨੀ ਨਾਲੋਂ ਅਲੱਗ ਰਹਿ ਰਹੇ ਪ੍ਰਤੀਕ ਦਾ ਵਿਆਹ ਟੁੱਟਣ ਕੰਢੇ

April 03, 2020 08:58 AM

ਰਾਜ ਬੱਬਰ ਤੇ ਸਮਿਤਾ ਪਾਟਿਲ ਦੇ ਬੇਟੇ ਪ੍ਰਤੀਕ ਬੱਬਰ ਦੀ ਵਿਆਹੁਤਾ ਜ਼ਿੰਦਗੀ ਠੀਕ ਨਹੀਂ ਚੱਲ ਰਹੀ। ਪ੍ਰਤੀਕ ਨੇ ਸਾਨਿਆ ਸਾਗਰ ਨਾਲ 23 ਜਨਵਰੀ 2019 ਨੂੰ ਵਿਆਹ ਕੀਤਾ ਸੀ। ਅੱਜਕੱਲ੍ਹ ਉਨ੍ਹਾਂ ਦੀ ਅਣਬਣ ਦੀਆਂ ਖਬਰਾਂ ਚੱਲ ਰਹੀਆਂ ਹਨ। ਪ੍ਰਤੀਕ ਅਤੇ ਸਾਨਿਆ ਪਿਛਲੇ ਕੁਝ ਹਫਤਿਆਂ ਤੋਂ ਵੱਖ ਰਹਿ ਰਹੇ ਹਨ। ਇਥੋਂ ਤੱਕ ਕਿ ਸਾਨਿਆ ਪਰਵਾਰ ਦੇ ਕਈ ਫੈਮਿਲੀ ਫੰਕਸ਼ਨਾਂ, ਜਿਵੇਂ ਹੋਲੀ ਅਤੇ ਰਾਜ ਬੱਬਰ ਦੀ ਐਨੀਵਰਸਰੀ ਪਾਰਟੀ ਵਿੱਚ ਵੀ ਨਹੀਂ ਆਈ।
ਇਸ ਤੋਂ ਪਹਿਲਾਂ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਦੂਸਰੇ ਨੂੰ ਅਨਫਾਲੋ ਕਰ ਲਿਆ ਸੀ। ਦੋਵਾਂ ਨੇ ਆਪਣੀਆਂ ਸਭ ਰੋਮਾਂਟਿਕ ਤਸਵੀਰਾਂ ਵੀ ਸੋਸ਼ਲ ਮੀਡੀਆ ਸਾਈਟਸ ਤੋਂ ਹਟਾ ਲਈਆਂ ਹਨ। ਦੋਵਾਂ ਨੇ ਅਧਿਕਾਰਕ ਤੌਰ 'ਤੇ ਇਸ ਬਾਰੇ ਵਿੱਚ ਅਜੇ ਤੱਕ ਕੋਈ ਅਨਾਊਂਸਮੈਂਟ ਨਹੀਂ ਕੀਤੀ। ਸਾਨਿਆ ਪੇਸ਼ੇ ਤੋਂ ਰਾਈਟਰ, ਡਾਇਰੈਕਟਰ ਅਤੇ ਐਡੀਟਰ ਹੈ।

Have something to say? Post your comment