Welcome to Canadian Punjabi Post
Follow us on

27

May 2020
ਕੈਨੇਡਾ

ਟੋਰਾਂਟੋ ਦੇ ਪਾਰਕਾਂ ਵਿੱਚ ਦੋ ਮੀਟਰ ਦਾ ਫਾਸਲਾ ਰੱਖ ਕੇ ਤੁਰਨ ਦਾ ਨਿਯਮ ਹੋਇਆ ਲਾਗੂ

April 03, 2020 07:10 AM

· ਉਲੰਘਣਾਂ ਕਰਨ ਵਾਲੇ ਨੂੰ ਹੋ ਸਕਦਾ ਹੈ 5000 ਡਾਲਰ ਦਾ ਜੁਰਮਾਨਾ


ਟੋਰਾਂਟੋ, 2 ਅਪਰੈਲ (ਪੋਸਟ ਬਿਊਰੋ) : ਟੋਰਾਂਟੋ ਦੇ ਪਬਲਿਕ ਪਾਰਕ ਜਾਂ ਸਕੁਏਅਰ ਵਿੱਚ ਕਿਸੇ ਦੂਜੇ ਵਿਅਕਤੀ ਤੋਂ ਦੋ ਮੀਟਰ ਦਾ ਫਾਸਲਾ ਰੱਖੇ ਬਿਨਾਂ ਤੁਰਦਿਆਂ ਪਾਏ ਜਾਣ ਵਾਲੇ ਸ਼ਖਸ ਨੂੰ 5000 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।
ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਵੀਰਵਾਰ ਦੁਪਹਿਰ ਨੂੰ ਆਪਣੀਆਂ ਵਿਸੇ਼ਸ਼ ਸ਼ਕਤੀਆਂ ਦੀ ਵਰਤੋਂ ਕਰਦਿਆਂ ਹੋਇਆਂ ਫਿਜ਼ੀਕਲ ਡਿਸਟੈਂਸਿੰਗ ਸਬੰਧੀ ਨਵੇਂ ਬਾਇਲਾਅ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਦੁਖ ਹੈ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਟੋਰੀ ਨੇ ਆਖਿਆ ਕਿ ਇਹ ਨਿਯਮ ਉਨ੍ਹਾਂ ਲੋਕਾਂ ੳੱੁਤੇ ਲਾਗੂ ਨਹੀਂ ਹੋਵੇਗਾ ਜਿਹੜੇ ਇੱਕੋ ਘਰ ਵਿੱਚ ਰਹਿ ਰਹੇ ਹਨ। ਕੋਵਿਡ-19 ਮਹਾਮਾਰੀ ਬਾਰੇ ਸਿਟੀ ਵੱਲੋਂ ਕੀਤੀ ਜਾਣ ਵਾਲੀ ਰੋਜ਼ਾਨਾ ਬ੍ਰੀਫਿੰਗ ਮੌਕੇ ਟੋਰੀ ਨੇ ਆਖਿਆ ਕਿ ਇਹ ਬਾਇਲਾਅ ਅਗਲੇ 30 ਦਿਨਾਂ ਤੱਕ ਲਾਗੂ ਰਹੇਗਾ। ਉਨ੍ਹਾਂ ਆਖਿਆ ਕਿ ਅਸੀਂ ਕੋਵਿਡ-19 ਮਹਾਮਾਰੀ ਨੂੰ ਆਪਣੇ ਸ਼ਹਿਰ ਵਿੱਚ ਫੈਲਣ ਤੋਂ ਰੋਕਣ ਲਈ ਅਜਿਹੇ ਫੈਸਲੇ ਕਰ ਰਹੇ ਹਾਂ ਜਿਸ ਵਿੱਚ ਸੱਭ ਦੀ ਭਲਾਈ ਹੈ।
ਟੋਰੀ ਨੇ ਆਖਿਆ ਕਿ ਨਿਊ ਯੌਰਕ ਤੇ ਇਟਲੀ ਵਿੱਚ ਇਸ ਮਹਾਮਾਰੀ ਕਾਰਨ ਹੋ ਰਹੀਆਂ ਮੌਤਾਂ ਵਾਲਾ ਹਾਲ ਸਾਡੇ ਸ਼ਹਿਰ ਨਾ ਹੋਵੇ ਇਸ ਲਈ ਅਸੀਂ ਇਹਤਿਆਤਨ ਇਹ ਕਦਮ ਚੱੁਕ ਰਹੇ ਹਾਂ। ਅਸੀਂ ਇਸ ਮਹਾਮਾਰੀ ਨੂੰ ਰੋਕਣ ਲਈ ਉਹ ਸੱਭ ਕਰਾਂਗੇ ਜੋ ਸਾਡੇ ਵੱਸ ਵਿੱਚ ਹੈ। ਵੀਰਵਾਰ ਦੁਪਹਿਰ 1:00 ਵਜੇ ਤੱਕ ਟੋਰਾਂਟੋ ਵਿੱਚ ਕੋਵਿਡ-19 ਦੇ 897 ਮਾਮਲਿਆਂ ਦੀ ਪੁਸ਼ਟੀ ਟੋਰਾਂਟੋ ਦੀ ਮੈਡੀਕਲ ਆਫੀਸਰ ਆਫ ਹੈਲਥ ਡਾ. ਏਲੀਨ ਡੀ ਵਿੱਲਾ ਵੱਲੋਂ ਕੀਤੀ ਗਈ। ਟੋਰਾਂਟੋ ਵਿੱਚ ਇਸ ਮਹਾਮਾਰੀ ਕਾਰਨ 11 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੰਪ ਵੱਲੋਂ ਜੂਨ ਵਿੱਚ ਜੀ-7 ਸਿਖਰ ਵਾਰਤਾ ਕਰਵਾਏ ਜਾਣ ੳੱੁਤੇ ਟਰੂਡੋ ਲੈਣਗੇ ਹਿੱਸਾ!
ਅਦਾਲਤ ਦੇ ਫੈਸਲੇ ਲਈ ਸਾਨੂੰ ਮੁਆਫੀ ਮੰਗਣ ਦੀ ਲੋੜ ਨਹੀਂ : ਟਰੂਡੋ
ਸੰਯੁਕਤ ਰਾਸ਼ਟਰ ਦੀ ਕਾਨਫਰੰਸ ਦੀ ਸਹਿ ਮੇਜ਼ਬਾਨੀ ਕਰਨਗੇ ਟਰੂਡੋ
ਹਾਊਸ ਆਫ ਕਾਮਨਜ਼ ਦੀਆਂ ਨਿਯਮਿਤ ਸਿਟਿੰਗਜ਼ ਸਤੰਬਰ ਤੱਕ ਮੁਲਤਵੀ
ਓਨਟਾਰੀਓ ਵਿੱਚ ਕੋਵਿਡ-19 ਦੇ 287 ਨਵੇਂ ਮਾਮਲਿਆਂ ਦੀ ਪੁਸ਼ਟੀ
ਓਨਟਾਰੀਓ ਦੇ ਲਾਂਗ ਟਰਮ ਕੇਅਰ ਹੋਮਜ਼ ਉੱਤੇ ਫੌਜ ਨੇ ਲਗਾਏ ਗੰਭੀਰ ਦੋਸ਼
ਟੋਰਾਂਟੋ ਵਿੱਚ ਦਿਨ-ਦਿਹਾੜੇ ਗੋਲੀ ਮਾਰ ਕੇ 16 ਸਾਲਾ ਲੜਕੇ ਦਾ ਕਤਲ, 2 ਹੋਰ ਜ਼ਖ਼ਮੀ
ਪੀਪੀਈ ਬਾਰੇ ਕੈਨੇਡੀਅਨਾਂ ਨੂੰ ਅੱਜ ਜਾਣੂ ਕਰਾਵੇਗੀ ਫੈਡਰਲ ਸਰਕਾਰ
ਐਨਵਾਇਰਮੈਂਟ ਕੈਨੇਡਾ ਵੱਲੋਂ ਓਨਟਾਰੀਓ ਵਿੱਚ ਹੀਟ ਵਾਰਨਿੰਗ ਜਾਰੀ
ਓਨਟਾਰੀਓ ਸਰਕਾਰ ਵੱਲੋਂ ਸੋਸ਼ਲ ਗੈਦਰਿੰਗਜ਼ ਉੱਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਨਾ ਹਟਾਉਣ ਦਾ ਫੈਸਲਾ