Welcome to Canadian Punjabi Post
Follow us on

31

May 2020
ਪੰਜਾਬ

ਪਸ਼ੂ ਪਾਲਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਸਾਰੇ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਖੁੱਲ੍ਹੀਆਂ ਰਹਿਣਗੀਆਂ : ਤ੍ਰਿਪਤ ਬਾਜਵਾ

April 02, 2020 05:41 PM

ਚੰਡੀਗੜ੍ਹ, 2 ਅਪ੍ਰੈਲ (ਪੋਸਟ ਬਿਊਰੋ): ਸੂਬਾ ਸਰਕਾਰ ਵਲੋਂ ਕਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿੱਤੀ ਦੇ ਚਲਦਿਆਂ ਸੂਬੇ ਵਿਚ ਪਹਿਲਾਂ ਲਾਕਡਾਉਨ ਅਤੇ ਹੁਣ ਕਰਫਿਊ ਲਗਾਇਆ ਗਿਆ ਹੈ। ਪਰ ਇਸ ਸੰਕਟ ਦੀ ਘੜੀ ਵਿਚ ਵੀ ਦੁੱਧ ਲੋਕਾਂ ਦੀ ਅਹਿਮ ਲੋੜ ਹੈ, ਇਸ ਤੋਂ ਇਲਾਵਾ ਮੀਟ ਅਤੇ ਅੰਡੇ ਵੀ ਲੋਕਾਂ ਦੇ ਭੋਜਨ ਦਾ ਅਹਿਮ ਹਿੱਸਾ ਹਨ, ਜਿਸ ਨੂੰ ਦੇਖਦਿਆਂ ਲੋਕਾਂ ਦੀ ਸਹੂਲਤ ਅਤੇ ਪਸ਼ੂ ਪਾਲਕਾਂ ਦੀ ਮੱਦਦ ਲਈ ਸੂਬੇ ਦੇ ਸਾਰੇ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਖੁਲੀਆਂ ਰੱਖੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਭਾਵੇਂ ਕਿ ਪੰਜਾਬ ਵੀ ਸਾਰੀ ਦੁਨੀਆਂ ਦੀ ਤਰਾਂ ਕਰੋਨਾ ਵਾਇਰਸ ਕਾਰਨ ਬੜੇ ਹੀ ਮੁਸ਼ਕਿਲ ਦੌਰ ਵਿਚੋਂ ਗੁਜਰ ਰਿਹਾ ਹੈ, ਪਰ ਸਾਡੇ ਸੂਬੇ ਵਿਚ ਖੇਤੀ ਦੇ ਨਾਲ ਨਾਲ ਲੋਕਾਂ ਵਲੋਂ ਪਸ਼ੂ ਪਾਲਣ ਨੂੰ ਸਹਾਇਕ ਧੰਦੇ ਵਜੋਂ ਵੱਡੀ ਪੱਧਰ 'ਤੇ ਕੀਤਾ ਜਾਂਦਾ ਹੈ ਅਤੇ ਇਹੀ ਲੋਕ ਦੁਧ ਦੀ ਪੈਦਾਵਰ ਕਰਨ ਵਿਚ ਵੱਡੀ ਭੂਮੀਕਾ ਨਿਭਾਉਂਦੇ ਹਨ, ਜੋ ਅਜਿਹੇ ਸਮੇਂ ਵਿਚ ਵੀ ਵੱਡੀ ਲੋੜ ਹੈ, ਇਸ ਦੇ ਨਾਲ ਹੀ ਅੰਡੇ ਅਤੇ ਮੀਟ ਵੀ ਅਹਿਮ ਲੋੜਾਂ ਵਿਚ ਆਉਂਦੇ ਹਨ। ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਪਸ਼ੂ ਪਾਲਣ ਵਿਭਾਗ ਵਲੋਂ ਸੂਬੇ ਭਰ ਵਿਚ ਨਿਰੰਤਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।
ਪਸ਼ੂ ਪਾਲਣ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਘਰੇਲੂ ਪਸ਼ੂ ਪਾਲਕਾ ਦੇ ਪਸ਼ੂਆਂ ਲਈ ਬਨਾਉਟੀ ਗਰਭਦਾਨ ਦੀਆਂ ਸੇਵਾਵਾਂ ਵੀ ਨਿਰੰਤਰ ਜਾਰੀ ਹਨ। ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਪਾਲਕਾਂ ਦੇ ਪਸ਼ੂਆਂ ਨੂੰ ਮਸਨੂਈ ਗਰਭਦਾਨ ਦੇ ਟੀਕੇ ਜਿਨਾਂ ਨੂੰ ਤਰਲ ਨਾਈਟਰੋਜਨ ਗੈਸ ਵਿੱਚ ਰੱਖਿਆ ਜਾਂਦਾ ਹੈ ਲਈ ਤਰਲ ਨਾਈਟਰੋਜਨ ਗੈਸ 12000 ਲੀਟਰ ਤਰਲ ਨਾਈਟ੍ਰੁ੍ਰ੍ਰੋਜਨ ਗੈਸ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਸਪਲਾਈ ਕੀਤੀ ਹੈ। ਇਹ ਫੈਸਲਾ ਰਾਜ ਸਰਕਾਰ ਵੱਲੋਂ ਇਸ ਲਈ ਲਿਆ ਗਿਆ ਹੈ ਕਿ ਸੀਮਨ ਦੀ ਕੁਆਲਟੀ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਪਸ਼ੂ ਪਾਲਕਾਂ ਤੱਕ ਬਨਾਉਟੀ ਗਰਭਦਾਨ ਦੀਆਂ ਸੇਵਾਵਾਂ ਨਿਰੰਤਰ ਜਾਰੀ ਰੱਖੀਆਂ ਜਾਣ।
ਵਿਭਾਗ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਸੀਮਨ ਦੀ ਸਪਲਾਈ ਪਟਿਆਲਾ ਤੋਂ ਰਾਜ ਦੇ ਸਾਰੇ ਜ਼ਿਲਿਆਂ ਨੂੰ ਕੀਤੀ ਜਾਂਦੀ ਹੈ। ਇਹ ਸਪਲਾਈ ਜ਼ਿਲਾ ਪੱਧਰ ਤੋਂ ਸਾਰੇ ਜ਼ਿਲਿਆਂ ਦੇ ਪਸ਼ੂ ਹਸਪਤਾਲਾਂ/ਡਿਸਪੈਸਰੀਆਂ ਵਿੱਚ ਕੀਤੀ ਜਾਂਦੀ ਹੈ। ਜਿੱਥੇ ਜਾ ਕੇ ਘਰੇਲੂ ਪਸ਼ੂ ਪਾਲਕ ਇਹ ਸੇਵਾਵਾਂ ਹਾਸਿਲ ਕਰ ਸਕਦੇ ਹਨ।

 

Have something to say? Post your comment
ਹੋਰ ਪੰਜਾਬ ਖ਼ਬਰਾਂ
ਟਿੱਡੀ ਦਲ ਦਾ ਖਤਰਾ: ਪੰਜਾਬ ਦੇ 11 ਵਿਭਾਗ, 36 ਟੀਮਾਂ ਅਤੇ ਫਾਇਰ ਬ੍ਰਿਗੇਡ ਮੁਕਾਬਲੇ ਲਈ ਤਾਇਨਾਤ
ਬੇਕਾਬੂ ਹੋਈ ਕਾਰ ਡਰੇਨ ਵਿੱਚ ਡਿੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਤੇ ਤਿੰਨ ਜ਼ਖ਼ਮੀ
ਮੂਸੇਵਾਲਾ ਮਾਮਲੇ ਵਿੱਚ ਚਾਰ ਪੁਲਸ ਮੁਲਾਜ਼ਮਾਂ ਸਣੇ ਪੰਜ ਜਣਿਆਂ ਦੀ ਅੰਤਰਿਮ ਜ਼ਮਾਨਤ
ਗੁਰਦੁਆਰੇ ਵਿੱਚ ਝਗੜਾ ਕਰਨ ਵਾਲੇ ਦੋ ਗ੍ਰੰਥੀ ਗ਼੍ਰਿਫ਼ਤਾਰ
ਮੰਤਰੀ ਰੰਧਾਵਾ ਨੇ ਕਿਹਾ: ਮੈਂ ਸਮਾਂ-ਬੱਧ ਜਾਂਚ ਕਰਵਾਉਣ ਦੇ ਲਈ ਤਿਆਰ ਹਾਂ
ਪੰਜਾਬ ਦੇ ਚੀਫ ਸੈਕਟਰੀ ਅਤੇ ਮੰਤਰੀਆਂ ਦਾ ਰੇੜਕਾ ਖਤਮ
ਹਰਿਆਣਾ ਤੇ ਰਾਜਸਥਾਨ ਤੋਂ ਬਾਅਦ ਪੰਜਾਬ ਲਈ ਟਿੱਡੀ ਦਲ ਦਾ ਖਤਰਾ ਵਧਿਆ
ਚੁਣੌਤੀਆਂ ਹੁੰਦਿਆਂ ਵੀ ਪੰਜਾਬ ਵਿੱਚ ਕਣਕ ਖਰੀਦ ਭਰਵੀਂ ਹੋਈ
ਪਤੀ ਨਾਲ ਝਗੜੇ ਕਾਰਨ ਤੰਗ ਆਈ ਮਹਿਲਾ ਟਰੈਫਿਕ ਕਾਂਸਟੇਬਲ ਵੱਲੋਂ ਖੁਦਕੁਸ਼ੀ
ਕਾਰ ਤੇ ਟੈਂਕਰ ਦੀ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਤ