ਮੀਟੂ ਦੇ ਦੋਸ਼ੀ ਡਾਇਰੈਕਟਰ ਵਿਕਾਸ ਬਹਿਲ ਨੇ ਆਪਣੀ ਅਗਲੀ ਫਿਲਮ ਲਈ ਕੈਟਰੀਨਾ ਕੈਫ ਨੂੰ ਬਤੌਰ ਫੀਮੇਲ ਲੀਡ ਫਾਈਨਲ ਕੀਤਾ ਸੀ, ਪਰ ਕੈਟਰੀਨਾ ਨੇ ਇਹ ਫਿਲਮ ਛੱਡ ਦਿੱਤੀ ਹੈ। ਜਾਣਕਾਰ ਸੂਤਰਾਂ ਮੁਤਾਬਕ ਕੈਟਰੀਨਾ ਨੇ ਅਸਲ ਬਹਿਲ ਦੀ ਫਿਲਮ ਦੀ ਹਾਮੀ ਭਰੀ ਸੀ, ਪਰ ਪਿੱਛੋਂ ਉਨ੍ਹਾਂ ਨੇ ਇਸ ਨੂੰ ਬਿਨਾਂ ਵਜ੍ਹਾ ਦੱਸੇ ਛੱਡ ਦਿੱਤਾ ਹੈ।
ਵਰਨਣ ਯੋਗ ਹੈ ਕਿ ਵਿਕਾਸ ਉੱਤੇ ਦੋ ਕੁ ਸਾਲ ਪਹਿਲਾਂ ਫੈਂਟਮ ਫਿਲਮਜ਼ ਦੀ ਇੱਕ ਕਰਮਚਾਰੀ ਨੇ ਸੈਕਸੁਅਲ ਹਰਾਸਮੈਂਟ ਦਾ ਦੋਸ਼ ਲਾਇਆ ਸੀ ਅਤੇ ਇਸ ਦੇ ਇੱਕ ਸਾਲ ਬਾਅਦ ਰਿਲਾਇੰਸ ਇੰਟਰਟੇਨਮੈਂਟ ਪ੍ਰੋਡਕਸ਼ਨ ਹਾਊਸ ਦੀ ਇੰਟਰਨਲ ਕੰਪਲੇਂਟ ਕਮੇਟੀ ਨੇ ਇਨ੍ਹਾਂ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ। ਕੈਟਰੀਨਾ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਸੀ ਕਿ ਵਿਕਾਸ ਉਨ੍ਹਾਂ ਦੋਸ਼ਾਂ ਤੋਂ ਬਰੀ ਹੋ ਗਿਆ ਹੈ ਅਤੇ ਇਸ ਲਈ ਉਨ੍ਹਾਂ ਨੇ ਇਸ ਫਿਲਮ ਦੀ ਹਾਮੀ ਭਰੀ ਸੀ, ਪਰ ਜਦੋਂ ਲੋਕਾਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਇੱਕ ਮੀ ਟੂ ਦੋਸ਼ੀ ਦੇ ਨਾਲ ਕੰਮ ਕਰਨ 'ਤੇ ਲਤਾੜਿਆ ਤਾਂ ਉਨ੍ਹਾਂ ਨੇ ਖੁਦ ਇਹ ਫਿਲਮ ਛੱਡ ਦਿੱਤੀ। ਇਸ ਬਾਰੇ ਉਨ੍ਹਾਂ ਨੇ ਅਜੇ ਤੱਕ ਕੋਈ ਸਟੇਟਮੈਂਟ ਨਹੀਂ ਦਿੱਤਾ।