Welcome to Canadian Punjabi Post
Follow us on

27

May 2020
ਮਨੋਰੰਜਨ

ਲਾਕਡਾਊਨ ਦੌਰਾਨ ਅਕਸ਼ੈ ਪਤਨੀ ਟਵਿੰਕਲ ਨੂੰ ਲੈ ਕੇ ਹਸਪਤਾਲ ਪਹੁੰਚਿਆ

April 02, 2020 08:30 AM

ਕੋਰੋਨਾ ਵਾਇਰਸ ਨਾਲ ਲੜਨ ਲਈ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ 25 ਕਰੋੜ ਰੁਪਏ ਦਾਨ ਕਰ ਕੇ ਸੁਰਖੀਆਂ ਵਿੱਚ ਆਇਆ ਅਭਿਨੇਤਾ ਅਕਸ਼ੈ ਕੁਮਾਰ ਫਿਰ ਪਤਨੀ ਟਵਿੰਕਲ ਖੰਨਾ ਕਾਰਨ ਮੁੜ ਸੁਰਖੀਆਂ ਵਿੱਚ ਆ ਗਿਆ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅਕਸ਼ੈ ਕਾਰ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਟਵਿੰਕਲ ਵੀਡੀਓ ਬਣਾ ਰਹੀ ਹੈ। ਅਸਲ ਵਿੱਚ ਦੋਵੇਂ ਹਸਪਤਾਲ ਤੋਂ ਵਾਪਸ ਆਏ ਹਨ। ਟਵਿੰਕਲ ਦੇ ਪੈਰ 'ਤੇ ਸੱਟ ਲੱਗਣ ਕਾਰਨ ਅਕਸ਼ੈ ਉਸ ਨੂੰ ਹਸਪਤਾਲ ਲੈ ਕੇ ਗਿਆ ਸੀ, ਜਿਸ ਦੀ ਜਾਣਕਾਰੀ ਨੇ ਵੀਡੀਓ ਪੋਸਟ ਕਰ ਕੇ ਦਿੱਤੀ।
ਵੀਡੀਓ ਵਿੱਚ ਟਵਿੰਕਲ ਕਹਿ ਰਹੀ ਹੈ: ਇਸ ਵੇਲੇ ਸਵੇਰ ਦੇ ਕਰੀਬ ਸਾਢੇ 10 ਵੱਜੇ ਹਨ। ਮੁੰਬਈ ਦੀਆਂ ਸੜਕਾਂ ਖਾਲੀ ਹਨ। ਕੁਝ ਕਬੂਤਰਾਂ ਤੇ ਕਾਵਾਂ ਤੋਂ ਸਿਵਾਏ ਕੋਈ ਨਜ਼ਰ ਨਹੀਂ ਆ ਰਿਹਾ। ਅਕਸ਼ੈ ਨੂੰ ਆਪਣਾ ਡਰਾਈਵਰ ਦੱਸਦਿਆਂ ਉਹ ਕਹਿੰਦੀ ਹੈ, ‘‘ਇਹ ਮੇਰਾ ਡਰਾਈਵਰ ਹੈ। ਅਸੀਂ ਹਸਪਤਾਲ ਤੋਂ ਵਾਪਸ ਆ ਰਹੇ ਹਾਂ, ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਨੂੰ ਕੋਈ ਕੋਰੋਨਾ ਵਾਇਰਸ ਹੋ ਗਿਆ ਹੈ। ਲੋਕਾਂ ਨੂੰ ਹਸਪਤਾਲ ਕਈ ਕਾਰਨਾਂ ਕਰ ਕੇ ਜਾਣਾ ਪੈਂਦਾ ਹੈ। ਇਸ ਐਤਵਾਰ ਨੂੰ ਮੇਰੇ ਪਤੀ ਦੀ ਜੇਬ ਢਿੱਲੀ ਹੈ ਅਤੇ ਦਿਲ ਬਹੁਤ ਵੱਡਾ ਹੈ, ਪਰ ਮੇਰੇ ਪੈਰ 'ਤੇ ਸੱਟ ਲੱਗ ਗਈ ਹੈ। ਤੁਹਾਡੇ ਸਾਰਿਆਂ ਲਈ ਐਤਵਾਰ ਸ਼ੁਭ ਹੋਵੇ।

Have something to say? Post your comment