Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਪੰਜਾਬ

ਕੋਰੋਨਾ ਵਾਇਰਸ: 65 ਸਾਲ ਦੇ ਬਜ਼ੁਰਗ ਦੀ ਮੌਤ ਮਗਰੋਂ ਅੰਤਿਮ ਸਸਕਾਰ ਲਈ ਵੀ ਮੁਸ਼ਕਲ ਬਣੀ

April 02, 2020 08:17 AM

* ਮੋਢਾ ਦੇਣ ਲਈ ਚਾਰ ਬੰਦੇ ਵੀ ਨਹੀਂ ਮਿਲ ਸਕੇ

ਮੋਹਾਲੀ, 1 ਅਪ੍ਰੈਲ (ਪੋਸਟ ਬਿਊਰੋ)- ਚੰਡੀਗੜ੍ਹ ਦੀ ਜੜ੍ਹ ਕੋਲ ਵੱਸੇ ਹੋਏ ਪੰਜਾਬ ਦੇ ਪਿੰਡ ਨਇਆ ਗਾਉਂ ਦੇ 65 ਸਾਲ ਦੇ ਓਮ ਪ੍ਰਕਾਸ਼ ਦੀ ਕੋਰੋਨਾ ਵਾਇਰਸ ਨਾਲ ਮੌਤ ਪਿੱਛੋਂ ਤਰਥੱਲੀ ਮਚੀ ਹੋਈ ਹੈ। ਕੱਲ੍ਹ ਦੁਪਹਿਰ ਪੀ ਜੀ ਆਈ ਨੇ ਮੌਤ ਦਾ ਐਲਾਨ ਕੀਤਾ ਤਾਂ ਪੀ ਜੀ ਆਈ ਦੀ ਐਂਬੂਲੈਂਸ ਵਿੱਚ ਲਾਸ਼ ਮੋਹਾਲੀ ਦੇ ਸ਼ਮਸ਼ਾਨਘਾਟ ਲਿਜਾਈ ਗਈ, ਪਰ ਉਸ ਬਜ਼ੁਰਗ ਦੇ ਅੰਤਮ ਸੰਸਕਾਰ ਦੇ ਵਕਤ ਅਰਥੀ ਨੂੰ ਮੋਢਾ ਦੇਣ ਵਾਲੇ ਚਾਰ ਜਣੇ ਵੀ ਨਹੀਂ ਮਿਲ ਸਕੇ।
ਵਰਨਣ ਯੋਗ ਹੈ ਕਿ ਜਦੋਂ ਪੀ ਜੀ ਆਈ ਤੋਂ ਲਾਸ਼ ਲਿਆਂਦੀ ਗਈ ਤਾਂ ਨਇਆ ਗਾਉਂ ਦੀ ਨਗਰ ਕੌਂਸਲ ਦੇ ਐੱਸ ਡੀ ਓ ਨਾਲ ਸਨ। ਮੋਹਾਲੀ ਦੇ ਸੈਕਟਰ 69 ਦੇ ਵਸਨੀਕ ਓਮ ਪ੍ਰਕਾਸ਼ ਦਾ ਵੱਡਾ ਬੇਟਾ ਆਪਣੀ ਗੱਡੀ ਵਿੱਚ ਐਂਬੂਲੈਂਸ ਦੇ ਪਿੱਛੇ-ਪਿੱਛੇ ਸੀ। ਲਾਸ਼ ਸ਼ਮਸ਼ਾਨਘਾਟ ਵਿੱਚ ਪਹੁੰਚੀ ਤਾਂ ਅਫਸਰ ਗੱਡੀ ਵਿੱਚ ਬੈਠੇ ਰਹੇ। ਲਾਸ਼ ਨੂੰ ਇਕੱਲਾ ਪੁੱਤਰ ਉਤਾਰ ਨਹੀਂ ਸਕਦਾ ਸੀ, ਇਸ ਲਈ ਉਹ ਲਾਸ਼ ਉਤਾਰਨ ਲਈ ਸ਼ਮਸ਼ਾਨਘਾਟ ਵਿੱਚ ਕੰਮ ਕਰਦੇ ਲੋਕਾਂ ਦੇ ਤਰਲੇ ਕਰਦਾ ਰਿਹਾ, ਪਰ ਕੋਈ ਤਿਆਰ ਨਹੀਂ ਹੋਇਆ। ਜਿਸ ਐਂਬੂਲੈਂਸ ਵਿੱਚ ਲਾਸ਼ ਸੀ, ਉਹ ਸ਼ਮਸ਼ਾਨਘਾਟ ਦੀ ਇਲੈਕਟਿ੍ਰਕ ਭੱਠੀ ਤੋਂ ਸਿਰਫ 15 ਕਦਮ ਦੂਰ ਖੜ੍ਹੀ ਸੀ, ਪਰ ਉਥੋਂ ਤੱਕ ਵੀ ਲੈ ਜਾਣ ਲਈ ਨਾ ਨਇਆ ਗਾਉਂ ਨਗਰ ਕੌਂਸਲ ਦੇ ਕਰਮਚਾਰੀ ਅੱਗੇ ਆਏ ਅਤੇ ਨਾ ਸਿਹਤ ਵਿਭਾਗ ਦਾ ਸਟਾਫ ਨਾਲ ਤੁਰਿਆ। ਡੇਢ ਘੰਟੇ ਬਾਅਦ ਨਿਗਮ ਕਮਿਸ਼ਨਰ ਮੋਹਾਲੀ ਨੇ ਮੌਕੇ 'ਤੇ ਨਿਗਮ ਦੇ ਜੇ ਈ ਨੂੰ ਭੇਜਿਆ। ਉਨ੍ਹਾਂ ਨੇ ਪਹਿਲਾਂ ਲਾਸ਼ ਨੂੰ ਸੈਨੇਟਾਈਜ ਕਰਵਾਇਆ ਤੇ ਫਿਰ ਸ਼ਮਸ਼ਾਨਘਾਟ ਦੇ ਦੋ ਮੁਲਾਜ਼ਮਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਪੀ ਪੀ ਈ ਕਿੱਟ ਪੁਆਈ। ਇਸ ਦੇ ਬਾਅਦ ਤਿੰਨ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਐਂਬੂਲੈਂਸ ਤੋਂ ਬਾਹਰ ਕੱਢ ਕੇ ਇਲੈਕਟਿ੍ਰਕ ਭੱਠੀ ਤੱਕ ਲਿਜਾਇਆ ਗਿਆ। ਸਖਤ ਮੁਸ਼ੱਕਤ ਮਗਰੋਂ ਓਮ ਪ੍ਰਕਾਸ਼ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਬਜ਼ੁਰਗ ਨੂੰ ਆਖਰੀ ਸਮੇਂ ਅਰਥੀ ਲਈ ਚਾਰ ਮੋਢੇ ਵੀ ਨਸੀਬ ਨਹੀਂ ਹੋਏ।
ਮ੍ਰਿਤਕ ਓਮ ਪ੍ਰਕਾਸ਼ ਦੇ ਬੇਟੇ ਰਜਿੰਦਰ ਕੁਮਾਰ ਰਾਜਪੂਤ ਦੇ ਮੁਤਾਬਕ ਨਗਰ ਕੌਂਸਲ ਨਇਆ ਗਾਉਂ ਦੇ ਅਧਿਕਾਰੀ ਗੱਡੀ ਵਿੱਚ ਹੀ ਬੈਠੇ ਰਹੇ। ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਪ੍ਰਬੰਧ ਅਤੇ ਲਾਸ਼ ਦਾ ਅੰਤਿਮ ਸਸਕਾਰ ਕਰਵਾਉਣ, ਪਰ ਜਵਾਬ ਮਿਲਿਆ ਕਿ ਸਿਵਲ ਸਰਜਨ ਦਫਤਰ ਤੋਂ ਟੀਮ ਆਏਗੀ। ਇੱਕ ਘੰਟਾ ਬੀਤਣ ਦੇ ਬਾਅਦ ਵੀ ਕੋਈ ਨਹੀਂ ਆਇਆ ਅਤੇ ਨਾ ਕੌਂਸਲ ਦੇ ਅਧਿਕਾਰੀ ਗੱਡੀ 'ਚੋਂ ਬਾਹਰ ਨਿਕਲੇ। ਮੈਂ ਨੇੜੇ ਜਾਂਦਾ ਸੀ ਤਾਂ ਉਹ ਗੱਡੀ ਦੇ ਸ਼ੀਸ਼ੇ ਬੰਦ ਕਰ ਲੈਂਦੇ ਸਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਬੀਐਸਆਈ ਲਰਨਿੰਗ, ਆਸਟਰੇਲੀਆ ਨੇ ਚੰਡੀਗੜ੍ਹ ਵਿੱਚ ਆਸਟ੍ਰੇਲੀਅਨ ਯੋਗਤਾਵਾਂ ਪ੍ਰਦਾਨ ਕਰਨ ਲਈ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਭਾਰਤ ਨਾਲ ਐਮਓਯੂ ਉੱਤੇ ਹਸਤਾਖਰ ਕੀਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ