Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਪੰਜਾਬ

ਐਨ ਆਰ ਆਈ ਦੇ ਏ ਟੀ ਐਮ ਵਿੱਚੋਂ ਦੋ ਲੱਖ ਕਢਵਾਏ ਗਏ

April 02, 2020 08:16 AM

ਰਾਹੋਂ, 1 ਅਪ੍ਰੈਲ (ਪੋਸਟ ਬਿਊਰੋ)- ਕੁਝ ਠੱਗਾਂ ਵੱਲੋਂ ਪਿੰਡ ਉਸਮਾਨਪੁਰ ਦੇ ਇੱਕ ਐਨ ਆਰ ਆਈ ਦੇ ਖਾਤੇ ਵਿੱਚੋਂ ਏ ਟੀ ਐਮ ਰਾਹੀਂ ਦੋ ਲੱਖ ਰੁਪਏ ਕਢਵਾਉਣ ਦਾ ਸਮਾਚਾਰ ਮਿਲਿਆ ਹੈ।
ਐਨ ਆਰ ਆਈ ਸੇਵਾ ਸਿੰਘ ਪੱਤਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੀ ਐਨ ਬੀ ਬਰਾਂਚ ਰਾਹੋਂ ਵਿਖੇ ਖਾਤਾ ਚੱਲ ਰਿਹਾ ਹੈ। ਉਸ ਨੇ ਏ ਟੀ ਐਮ ਕਾਰਡ ਬੰਦ ਹੋਣ ਕਰਕੇ ਤਿੰਨ ਮਾਰਚ ਨੂੰ ਨਵਾਂ ਏ ਟੀ ਐਮ ਜਾਰੀ ਕਰਵਾਇਆ ਸੀ। ਜਦੋਂ ਉਨ੍ਹਾਂ ਨੇ 18 ਮਾਰਚ ਨੂੰ ਐਸ ਬੀ ਆਈ ਰਾਹੋਂ ਬੱਸ ਸਟੈਂਡ ਉੱਤੇ ਏ ਟੀ ਐਮ ਤੋਂ ਪੈਸੇ ਕਢਵਾਉਣੇ ਚਾਹੇ ਤਾਂ ਨਿਕਲ ਨਹੀਂ ਰਹੇ ਸਨ। ਇਨੀ ਦੇਰ ਨੂੰ ਦੋ ਵਿਅਕਤੀ ਉਥੇ ਆਏ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਪੰਜ-ਪੰਜ ਹਜ਼ਾਰ ਕਰਕੇ ਕਢਵਾਓ ਤੇ ਉਸ ਨੇ ਪੰਜ-ਪੰਜ ਹਜ਼ਾਰ ਕਰਕੇ ਪੈਸੇ ਕਢਵਾ ਲਏ। ਇਸ ਤੋਂ ਬਾਅਦ ਉਨ੍ਹਾਂ ਦੇ ਖਾਤੇ ਵਿੱਚੋਂ ਲਗਾਤਾਰ 28 ਮਾਰਚ ਤੱਕ ਰੋਜ਼ਾਨਾ ਪੈਸੇ ਨਿਕਲਦੇ ਰਹੇ, ਪਰ ਇਸ ਦਾ ਓਦੋਂ ਪਤਾ ਲੱਗਾ, ਜਦੋਂ ਉਸ ਨੇ 29 ਮਾਰਚ ਨੂੰ ਪਿੰਡ ਜਾਡਲਾ ਦੇ ਏ ਟੀ ਐਮ ਵਿੱਚੋਂ ਪੈਸੇ ਕਢਵਾਉਣੇ ਚਾਹੇ, ਪਰ ਉਹ ਪੈਸੇ ਕਢਵਾਉਣ ਵਿੱਚ ਨਾਕਾਮ ਰਿਹਾ। ਆਪਣੇ ਮੋਬਾਈਲ `ਤੇ ਆਏ ਮੈਸੇਜ ਚੈਂਕ ਕੀਤੇ ਤਾਂ ਪਤਾ ਲੱਗਾ ਕਿ ਉਹ ਲੁਟਿਆ ਗਿਆ। ਉਸ ਨੇ ਆਪਣੇ ਬੈਂਕ ਪੀ ਐਨ ਬੀ ਰਾਹੋਂ ਦੇ ਬਰਾਂਚ ਮੈਨੇਜਰ ਨਾਲ ਗੱਲ ਕੀਤੀ ਤੇ ਆਪਣੇ ਖਾਤੇ ਦੀ ਸਟੇਟਮੈਂਟ ਲਈ ਤਾਂ ਪਤਾ ਲੱਗਾ ਕਿ ਉਸ ਦੇ ਖਾਤੇ ਵਿੱਚ ਦੋ ਲੱਖ ਕਢਵਾ ਲਏ ਗਏ ਹਨ। ਪੈਸੇ ਕਢਵਾਉਣ ਵਾਲਿਆਂ ਨੇ ਬਿਨਾਂ ਏ ਟੀ ਐਮ ਤੋਂ ਪੰਜਾਬ ਤੇ ਹਰਿਆਣਾ ਦੇ ਕਈ ਸ਼ਹਿਰਾਂ ਲੰਬਾ ਪਿੰਡ, ਹੰਸ ਪੁਰ ਅਰਬਨ ਸਟੇਟ ਜਲੰਧਰ, ਬਰਵਾਲਾ ਨਿਊ ਗਰੀਨ ਮਾਰਕੀਟ ਆਦਿ ਬਰਾਂਚਾਂ ਦੇ ਏ ਟੀ ਐਮ ਤੋਂ ਦੱਸ-ਦੱਸ ਹਜ਼ਾਰ ਅਤੇ ਪੰਜ-ਪੰਜ ਹਜ਼ਾਰ ਕਰਕੇ ਕਢਵਾਏ ਹੋਏ ਸਨ। ਸੇਵਾ ਸਿੰਘ ਨੇ ਇਸ ਦੀ ਸ਼ਿਕਾਇਤ ਪਹਿਲਾ ਬਰਾਂਚ ਮੈਨੇਜਰ ਤੇ ਫਿਰ ਐਸ ਐਸ ਪੀ ਸ਼ਹੀਦ ਭਗਤ ਸਿੰਘ ਨਗਰ ਨੂੰ ਦੇ ਦਿੱਤੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂ ਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆ ਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ ਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸ ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ