Welcome to Canadian Punjabi Post
Follow us on

27

May 2020
ਪੰਜਾਬ

ਪੰਜਾਬ ਦੇ ਡੀ ਜੀ ਪੀ ਦੀ ਵਿਦੇਸ਼ ਤੋਂ ਮੁੜੀ ਧੀ ਕੋਰੋਨਾ ਦੇ ਬਚਾਅ ਲਈ ਆਈਸੋਲੇਟ

April 02, 2020 08:15 AM

ਚੰਡੀਗੜ੍ਹ, 1 ਅਪ੍ਰੈਲ (ਪੋਸਟ ਬਿਊਰੋ)- ਕੋਰੋਨਾ ਵਾਇਰਸ ਦੇ ਸ਼ੱਕ ਵਿੱਚ ਪੰਜਾਬ ਪੁਲਸ ਦੇ ਮੁਖੀ (ਡੀ ਜੀ ਪੀ) ਦਿਨਕਰ ਗੁਪਤਾ ਨੂੰ ਕੋਈ ਸਮੱਸਿਆ ਨਹੀਂ, ਉਨ੍ਹਾਂ ਦੀ ਵਿਦੇਸ਼ ਤੋਂ ਮੁੜੀ ਧੀ ਨੂੰ 14 ਦਿਨ ਲਈ ਘਰ ਵਿੱਚ ਏਕਾਂਤਵਾਸ 'ਚ ਰੱਖਿਆ ਗਿਆ ਸੀ। ਇਸ ਬਾਰੇ ਅਫ਼ਵਾਹ ਉਡਣ ਪਿੱਛੋਂ ਇਹ ਸਪੱਸ਼ਟੀਕਰਨ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਦਿੱਤਾ ਹੈ।
ਇਸ ਮਾਮਲੇ 'ਚ ਠੁਕਰਾਲ ਨੇ ਕਿਹਾ ਹੈ ਕਿ ਡੀ ਜੀ ਪੀ ਦਿਨਕਾਰ ਗੁਪਤਾ ਨੂੰ ਏਕਾਂਤਵਾਸ ਵਿੱਚ ਨਹੀਂ ਰੱਖਿਆ ਗਿਆ ਅਤੇ ਇਹ ਕਹਿਣਾ ਗਲਤ ਹੈ ਕਿ ਉਨ੍ਹਾਂ ਦੀ ਘਰ 'ਚ ਏਕਾਂਤਵਾਸ ਦੀ ਮਿਆਦ ਕੱਲ੍ਹ ਖ਼ਤਮ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਮੁਖੀ ਦੀ ਧੀ 16 ਮਾਰਚ ਨੂੰ ਵਿਦੇਸ਼ ਤੋਂ ਆਈ ਸੀ, ਉਸ ਵਿੱਚ ਕੋਰੋਨਾ ਵਾਇਰਸ ਜਾਂ ਹੋਰ ਕਿਸੇ ਬਿਮਾਰੀ ਦੇ ਕੋਈ ਲੱਛਣ ਨਹੀਂ ਸਨ, ਫਿਰ ਵੀ ਪੋ੍ਰਟੋਕਾਲ ਦੇ ਤਹਿਤ ਉਨ੍ਹਾਂ ਨੂੰ ਘਰ ਵਿੱਚ 14 ਦਿਨ ਦੇ ਏਕਾਂਤਵਾਸ 'ਚ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ 14 ਦਿਨ ਦੀ ਮਿਆਦ ਕੱਲ੍ਹ ਸਵੇਰੇ ਖ਼ਤਮ ਹੋ ਗਈ ਹੈ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ। ਪੰਜਾਬ ਸਰਕਾਰ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਡੀ ਜੀ ਪੀ ਗੁਪਤਾ ਦੀ ਧੀ ਦੇ ਕੇਸ ਵਿੱਚ ਵੀ ਘਰ 'ਚ ਏਕਾਂਤਵਾਸ ਦੇ ਪ੍ਰੋਟੋਕਾਲ ਨੂੰ ਪੂਰੀ ਸਖ਼ਤੀ ਨਾਲ ਲਾਗੂ ਕੀਤਾ ਗਿਆ ਸੀ।
ਵਰਨਣ ਯੋਗ ਹੈ ਕਿ ਕੱਲ੍ਹ ਦੁਪਹਿਰ ਸੋਸ਼ਲ ਮੀਡੀਆ 'ਤੇ ਇਹ ਖ਼ਬਰ ਵਾਇਰਲ ਹੋਣ ਲੱਗੀ ਸੀ ਕਿ ਪੰਜਾਬ ਦੇ ਡੀ ਜੀ ਪੀ ਦਿਨਕਰ ਗੁਪਤਾ ਨੂੰ ਘਰ ਵਿੱਚ ਏਕਾਂਤਵਾਸ 'ਚ ਰੱਖਿਆ ਗਿਆ ਹੈ। ਖ਼ਬਰ ਵਾਇਰਲ ਕਰਨ ਵਾਲਿਆਂ ਨੇ ਡੀ ਜੀ ਪੀ ਦੇ ਚੰਡੀਗੜ੍ਹ ਵਾਲੇ ਘਰ ਦੇ ਮੁੱਖ ਗੇਟ ਦਾ ਫ਼ੋਟੋ ਵੀ ਜਾਰੀ ਕੀਤਾ ਸੀ, ਜਿਸ ਉਤੇ ਘਰ 'ਚ ਏਕਾਂਤਵਾਸ ਬਾਰੇ ਸਿਹਤ ਵਿਭਾਗ ਵੱਲੋਂ ਚਿਪਕਾਇਆ ਨੋਟਿਸ ਨਜ਼ਰ ਆ ਰਿਹਾ ਸੀ, ਹਾਲਾਂਕਿ ਇਸ ਕਾਗ਼ਜ਼ ਉਤੇ ਡੀ ਜੀ ਪੀ ਦਾ ਨਹੀਂ, ਸਗੋਂ ਉਨ੍ਹਾਂ ਦੀ ਧੀ ਨਾਂਅ ਲਿਖਿਆ ਸੀ, ਜਿਨ੍ਹਾਂ ਨੂੰ 17 ਮਾਰਚ ਤੋਂ 31 ਮਾਰਚ ਤੱਕ ਏਕਾਂਤਵਾਸ 'ਚ ਰੱਖੇ ਜਾਣ ਦੀ ਜਾਣਕਾਰੀ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਹਾਈ ਕੋਰਟ ਵੱਲੋਂ ਫੈਸਲਾ: ਮਾਪਿਆਂ ਤੋਂ ਸੱਤਰ ਫੀਸਦੀ ਫੀਸ ਲੈ ਕੇ ਪ੍ਰਾਈਵੇਟ ਸਕੂਲ ਟੀਚਰਾਂ ਨੂੰ ਤਨਖਾਹਾਂ ਦੇਣ
ਵਿਦੇਸ਼ਾਂ ਵਿੱਚ ਫੈਲੇ ਕੋਰੋਨਾ ਵਾਇਰਸ ਕਾਰਨ ਪੰਜਾਬੀ ਨੌਜਵਾਨਾਂ 'ਚ ਵਿਦੇਸ਼ ਜਾਣ ਦਾ ਚਾਅ ਘਟਿਆ
ਕੈਂਡਲ ਮਾਰਚ ਕੱਢਣ ਲੱਗਾ ਸੁਖਪਾਲ ਸਿੰਘ ਖਹਿਰਾ ਗ੍ਰਿਫਤਾਰ
ਵਿਦੇਸ਼ ਤੋਂ ਮੁੜੇ ਯਾਤਰੀਆਂ ਦਾ ਪੰਜਵੇਂ ਦਿਨ ਸਵੈਬ ਟੈਸਟ ਹੋਵੇਗਾ
ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਗਨ ਭੇਟ
ਸੁਖਪਾਲ ਖਹਿਰਾ ਨੇ ਰਾਣਾ ਗੁਰਜੀਤ ਦੇ ਸ਼ਰਾਬ ਤੇ ਨਸ਼ਾ ਸਮੱਗਲਰਾਂ ਨਾਲ ਸਬੰਧਾਂ ਦਾ ਦੋਸ਼ ਲਾਇਆ
ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ ਪਤੀ-ਪਤਨੀ ਦੀ ਮੌਤ
ਅਕਾਲੀ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ, 2 ਗੰਭੀਰ ਜ਼ਖ਼ਮੀ
ਕੋਰੋਨਾ ਦੇ ਕਾਰਨ ਹੇਮਕੁੰਟ ਸਾਹਿਬ ਦੀ ਯਾਤਰਾ ਵੀ ਮੁਲਤਵੀ
ਹਾਕੀ ਸਟਾਰ ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ