Welcome to Canadian Punjabi Post
Follow us on

02

July 2025
 
ਕੈਨੇਡਾ

ਓਨਟਾਰੀਓ ਦੇ ਐਮਰਜੰਸੀ ਹੁਕਮਾਂ ਦੀ ਉਲੰਘਣਾਂ ਕਰਨ ਵਾਲਿਆਂ ਨੂੰ ਦੇਣੇ ਹੋਣਗੇ ਵੱਡੇ ਜੁਰਮਾਨੇ

April 02, 2020 07:12 AM

ਟੋਰਾਂਟੋ, 1 ਅਪਰੈਲ (ਪੋਸਟ ਬਿਊਰੋ) : ਪ੍ਰੋਵਿੰਸ ਦੇ ਐਮਰਜੰਸੀ ਲਾਅਜ਼ ਤਹਿਤ ਚਾਰਜਿਜ਼ ਦਾ ਸਾਹਮਣਾ ਕਰਨ ਵਾਲਿਆਂ ਨੂੰ ਪੁਲਿਸ ਕੋਲ ਆਪਣੀ ਪਛਾਣ ਜਾਹਰ ਕਰਨੀ ਹੀ ਹੋਵੇਗੀ ਨਹੀਂ ਤਾਂ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਸਹਿਯੋਗ ਨਾ ਕਰਨ ਦੀ ਸੂਰਤ ਵਿੱਚ ਵਡੇ ਜੁਰਮਾਨੇ ਭੁਗਤਣੇ ਪੈ ਸਕਦੇ ਹਨ।
ਇਸ ਸਬੰਧੀ ਪੂਰੀਆਂ ਸ਼ਕਤੀਆਂ ਪੁਲਿਸ ਅਧਿਕਾਰੀਆਂ, ਫਰਸਟ ਨੇਸ਼ਨਜ਼ ਕਾਂਸਟੇਬਲਜ਼, ਸਪੈਸ਼ਲ ਕਾਂਸਟੇਬਲਜ਼ ਤੇ ਮਿਊਂਸਪਲ ਬਾਇ-ਲਾਅ ਐਨਫੋਰਸਮੈਂਟ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਹਨ। ਐਮਰਜੰਸੀ ਮੈਨੇਜਮੈਂਟ ਐਂਡ ਸਿਵਲ ਪ੍ਰੋਟੈਕਸ਼ਨ ਐਕਟ ਤਹਿਤ ਐਮਰਜੰਸੀ ਹੁਕਮਾਂ ਰਾਹੀਂ ਓਨਟਾਰੀਓ ਸਰਕਾਰ ਵੱਲੋਂ ਇਹ ਵਿਸ਼ੇਸ਼ ਕਦਮ ਮਨਜੂ਼ਰ ਕੀਤਾ ਗਿਆ।
ਮੰਗਲਵਾਰ ਰਾਤ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਸਾਲੀਸਿਟਰ ਜਨਰਲ ਸਿਲਵੀਆ ਜੋਨਜ਼ ਨੇ ਆਖਿਆ ਕਿ ਇਹ ਯਕੀਨੀ ਬਣਾਇਆ ਜਾਣਾ ਜ਼ਰੂਰੀ ਹੈ ਕਿ ਪ੍ਰੋਵਿੰਸ਼ੀਅਲ ਅਫੈਂਸਿਜ਼ ਆਫੀਸਰਜ਼ ਨੂੰ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਜਿਹੇ ਵਿਅਕਤੀ ਵਿਸੇ਼ਸ਼ ਵੱਲੋਂ ਆਪਣਾ ਸਹੀ ਨਾਂ, ਜਨਮ ਦੀ ਮਿਤੀ ਤੇ ਪਤਾ ਆਦਿ ਨੋਟ ਕਰਵਾਇਆ ਜਾਵੇ ਤਾਂ ਕਿ ਕਮਿਊਨਿਟੀਜ਼ ਦੀ ਮਦਦ ਕੀਤੀ ਜਾ ਸਕੇ।
ਹੁਣ ਤੱਕ ਜਾਰੀ ਕੀਤੇ ਗਏ ਐਮਰਜੰਸੀ ਹੁਕਮਾਂ ਤਹਿਤ ਗੈਰ ਜ਼ਰੂਰੀ ਕਾਰੋਬਾਰਾਂ ਨੂੰ ਬੰਦ ਕਰਨਾ, ਪੰਜ ਲੋਕਾਂ ਤੋਂ ਵੱਧ ਦੀ ਪਬਲਿਕ ਈਵੈਂਟ ਤੇ ਸੋਸ਼ਲ ਗੈਦਰਿੰਗ ਕਰਨਾ, ਮਨੋਰੰਜਨ ਦੇ ਇਰਾਦੇ ਨਾਲ ਪਬਲਿਕ ਤੇ ਪ੍ਰਾਈਵੇਟ ਆਊਟਡੋਰ ਪ੍ਰੋਗਰਾਮ ਕਰਨਾ, ਜ਼ਰੂਰੀ ਵਸਤਾਂ, ਜਿਵੇਂ ਕਿ ਡਿਸਇਨਫੈਕਟੈਂਟ ਪ੍ਰੋਡਕਟਸ, ਉੱਤੇ ਵਾਧੂ ਪੈਸੇ ਵਸੂਲਣ ਉੱਤੇ ਰੋਕ ਲਾਈ ਗਈ ਸੀ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਿਆਂ ਫੜ੍ਹੇ ਜਾਣ ਵਾਲੇ ਸ਼ਖਸ ਨੂੰ ਇੱਕ ਸਾਲ ਦੀ ਕੈਦ ਜਾਂ 100,000 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਕਿਸੇ ਕਾਰਪੋਰੇਸ਼ਨ ਦੇ ਡਾਇਰੈਕਟਰ ਨੂੰ 500,000 ਡਾਲਰ ਤੇ ਕਾਰਪੋਰੇਸ਼ਨ ਨੂੰ 10 ਮਿਲੀਅਨ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਖੁਦ ਦੀ ਸ਼ਨਾਖ਼ਤ ਵਿੱਚ ਗੜਬੜੀ ਕਰਨ ਵਾਲੇ ਨੂੰ 750 ਡਾਲਰ ਜੁਰਮਾਨਾ ਕੀਤਾ ਜਾ ਸਕਦਾ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ