Welcome to Canadian Punjabi Post
Follow us on

17

November 2018
ਭਾਰਤ

ਦਵਾਈ ਕੰਪਨੀ ਮਾਲਕ ਨੇ 26 ਸਾਲ ਪਿੱਛੋਂ ਤਲਾਕ ਲਿਆ, 200 ਕਰੋੜ ਮੁਆਵਜ਼ਾ ਦੇਣਗੇ

November 01, 2018 01:07 AM

ਅਹਿਮਦਾਬਾਦ, 31 ਅਕਤੂਬਰ (ਪੋਸਟ ਬਿਊਰੋ)- ਇਥੋਂ ਦੀ ਫੈਮਿਲੀ ਕੋਰਟ ਨੇ ਦੇਸ਼ ਦੀ ਪ੍ਰਸਿੱਧ ਦਵਾਈ ਨਿਰਮਾਤਾ ਕੰਪਨੀ ਕੈਡਿਲਾ ਫਾਰਮਾਸਿਊਟੀਕਲ ਦੇ ਕੋ-ਮੈਨੇਜਿੰਗ ਡਾਇਰੈਕਟਰ ਰਾਜੀਵ ਮੋਦੀ ਤੇ ਮੰਬਈ ਦੇ ਗਰਵਾਰੇ ਪਾਲਿਸਟਰ ਦੀ ਮਾਲਕ ਮੋਨਿਕਾ ਗਰਵਾਰੇ ਦੇ ਮਹਿੰਗੇ ਤਲਾਕ ਦੀ ਅਰਜ਼ੀ ਕੱਲ੍ਹ ਮਨਜ਼ੂਰੀ ਕਰ ਲਈ। ਦੋਵਾਂ ਨੇ ਕਰੀਬ 26 ਸਾਲ ਦੇ ਵਿਆਹੁਤਾ ਜੀਵਨ ਪਿੱਛੋਂ ਆਪਸੀ ਸਹਿਮਤੀ ਨਾਲ ਤਲਾਕ ਦੀ ਅਰਜ਼ੀ ਇਸੇ ਮਹੀਨੇ ਦਿੱਤੀ ਸੀ।
ਰਾਜੀਵ ਮੋਦੀ ਨੇ ਇਸ ਤਲਾਕ ਲਈ ਆਪਣੀ ਪਤਨੀ ਨੂੰ ਲਗਭਗ 200 ਕਰੋੜ ਰੁਪਏ ਦਾ ਦੇਣ ਦੀ ਸਹਿਮਤੀ ਦਿੱਤੀ ਹੈ। ਦੋਵਾਂ ਦਾ ਵਿਆਹ 1992 ਵਿੱਚ ਹੋਇਆ ਸੀ। ਉਨ੍ਹਾਂ ਦਾ 17 ਸਾਲ ਦਾ ਇੱਕ ਪੁੱਤਰ ਹੈ, ਜੋ ਇਸ ਸਮਝੌਤੇ ਦੇ ਮੁਤਾਬਕ ਪਿਤਾ ਨਾਲ ਰਹੇਗਾ। ਦੋਵਾਂ ਦੇ ਰਿਸ਼ਤੇ ਕੜਵਾਹਟ ਬੀਤੀ 30 ਅਗਸਤ ਨੂੰ ਉਸ ਸਮੇਂ ਜਨਤਕ ਹੋ ਗਈ ਸੀ, ਜਦ ਮੋਨਿਕਾ ਆਪਣੇ ਪਤੀ ਉਤੇ ਤੰਗ ਕਰਨ ਅਤੇ ਕੁੱਟਮਾਰ ਦਾ ਦੋਸ਼ ਲਾ ਕੇ ਪੁਲਸ ਕੋਲ ਪਹੁੰਚ ਗਈ। ਕਈ ਘੰਟੇ ਤੱਕ ਥਾਣੇ ਵਿੱਚ ਸੁਲਾਹ-ਸਮਝੌਤੇ ਪਿੱਛੋਂ ਮਾਮਲਾ ਠੰਢਾ ਹੋਇਆ ਤਾਂ ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਦਾ ਰਸਤਾ ਚੁਣਿਆ।

Have something to say? Post your comment