Welcome to Canadian Punjabi Post
Follow us on

15

July 2025
 
ਲਾਈਫ ਸਟਾਈਲ

ਲੜਕੀਆਂ ਅਕਸਰ ਆਪਣੇ ਹਲਕੇ-ਪਤਲੇ ਵਾਲਾਂ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਪੇਸ਼ ਹਨ ਇਨ੍ਹਾਂ ਦੀ ਸਹੀ ਦੇਖਭਾਲ ਦੇ ਕੁਝ ਟਿਪਸ :

April 01, 2020 09:20 AM

* ਵਾਲ ਧੋਣ ਦੇ ਬਾਅਦ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਗਿੱਲੇ ਵਾਲਾਂ ਨੂੰ ਕੰਘੀ ਨਾ ਕੀਤੀ ਜਾਏ। ਅਜਿਹਾ ਕਰਨ ਨਾਲ ਵਾਲ ਹੋਰ ਵੀ ਜ਼ਿਆਦਾ ਪਤਲੇ ਅਤੇ ਕਮਜ਼ੋਰ ਹੁੰਦੇ ਹਨ।
* ਪਤਲੇ ਵਾਲਾਂ ਦੀ ਜੇ ਤੁਸੀਂ ਟਾਈਟ ਪੋਨੀ ਜਾਂ ਗੁੱਤ ਕਰੋਗੇ ਤਾਂ ਇਹ ਹੋਰ ਵੀ ਜ਼ਿਆਦਾ ਕਮਜ਼ੋਰ ਹੋਣਗੇ।
* ਵਾਲਾਂ ਨੂੰ ਸਟ੍ਰੇਟ ਕਰਨ ਦੇ ਲਈ ਹੀਟ ਕਰਨਾ ਜਾਂ ਵਾਰ-ਵਾਰ ਇਨ੍ਹਾਂ ਦੀ ਸਟਾਈਲਿੰਗ ਬਦਲਣ ਨਾਲ ਵੀ ਇਹ ਕਮਜ਼ੋਰ ਅਤੇ ਬੇਜਾਨ ਬਣਦੇ ਹਨ। ਦਰਅਸਲ, ਅਜਿਹਾ ਕਰਨ ਨਾਲ ਵਾਲ ਜੜ੍ਹਾਂ ਤੋਂ ਕਮਜ਼ੋਰ ਬਣਦੇ ਹਨ।
* ਵਾਲਾਂ ਦੀ ਜ਼ਰੂਰਤ ਤੋਂ ਜ਼ਿਆਦਾ ਕੰਡੀਸ਼ਨਿੰਗ ਵੀ ਇਨ੍ਹਾਂ ਨੂੰ ਬੇਜਾਨ ਬਣਾਉਂਦੀ ਹੈ ਜਿਨ੍ਹਾਂ ਲੜਕੀਆਂ ਦੇ ਵਾਲ ਪਹਿਲਾਂ ਤੋਂ ਹੀ ਕਮਜ਼ੋਰ ਹਨ, ਉਨ੍ਹਾਂ ਨੂੰ ਕੰਡੀਸ਼ਨਰ ਦਾ ਇਸਤੇਮਾਲ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ।
* ਜੇ ਤੁਹਾਡੇ ਵਾਲ ਕਾਫੀ ਪਤਲੇ ਹਨ ਤਾਂ ਇਨ੍ਹਾਂ ਦੀ ਰੁਟੀਨ ਵਿੱਚ ਟਿ੍ਰਮਿੰਗ ਕਰਵਾਓ। ਇਸ ਨਾਲ ਜਿੱਥੇ ਵਾਲ ਦਿਸਣ ਵਿੱਚ ਹੈਲਦੀ ਲੱਗਣਗੇ ਉਥੇ ਹੀ ਇਨ੍ਹਾਂ ਦੀ ਗ੍ਰੋਥ ਚੰਗੀ ਹੋਵੇਗੀ ਅਤੇ ਦੋਮੂੰਹੇ ਵਾਲਾਂ ਤੋਂ ਵੀ ਰਾਹਤ ਮਿਲੇਗੀ।

 
Have something to say? Post your comment