Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

ਪਹਿਲਾਂ ਵਾਲੇ ਵਿਲੇਨ ਨਹੀਂ ਰਹੇ : ਗੁਰਫਤਿਹ ਪੀਰਜ਼ਾਦਾ

April 01, 2020 09:16 AM

2020 ਦੀ ਸਭ ਤੋਂ ਵੱਡੀ ਫਿਲਮ ‘ਬ੍ਰਹਮਾਸਤਰ’ ਵਿੱਚ ਇੱਕ ਸ਼ਾਨਦਾਰ ਕਿਰਦਾਰ ਵਿੱਚ ਨਜ਼ਰ ਆਉਣ ਵਾਲਾ ਗੁਰਫਤਿਹ ਪੀਰਜ਼ਾਦਾ ਇਸ ਫਿਲਮ ਤੋਂ ਕਾਫੀ ਉਤਸ਼ਾਹਤ ਹੈ। ਉਂਝ ਵੀ ਉਸ ਦੀ ਇਹ ਡੈਬਿਊ ਫਿਲਮ ਹੁੰਦੀ, ਪਰ ਉਸ ਦੀ ਦੂਸਰੀ ਫਿਲਮ ‘ਗਿਲਟੀ’ ਵੈੱਬ ਪਲੇਟਫਾਰਮ 'ਤੇ ਪਹਿਲਾਂ ਲਾਂਚ ਹੋ ਗਈ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਅੰਸ਼ :
* ਤੁਸੀਂ ਫਿਲਮ ‘ਬ੍ਰਹਮਾਸਤਰ’ ਪਹਿਲਾਂ ਸਾਈਨ ਕੀਤੀ ਸੀ, ਪਰ ਫਿਲਮ ‘ਗਿਲਟੀ’ ਪਹਿਲਾਂ ਬਣ ਗਈ ਹੈ ਤਾਂ ਡੈਬਿਊ ਫਿਲਮ ਕਿਸ ਨੂੰ ਮੰਨਾਂਗੇ?
- ਉਂਝ ਤਾਂ ‘ਬ੍ਰਹਮਾਸਤਰ’ ਮੇਰੀ ਡੈਬਿਊ ਫਿਲਮ ਹੈ ਅਤੇ ਇਸ ਬਾਰੇ ਬਹੁਤ ਕੁਝ ਬੋਲਣਾ ਚਾਹੰੁਦਾ ਹਾਂ, ਪਰ ਮੈਂ ਕਹਿ ਸਕਦਾ ਹਾਂ ਕਿ ‘ਬ੍ਰਹਮਾਸਤਰ’ ਤਿੰਨ ਸਾਲ ਪਹਿਲਾਂ ਆਡੀਸ਼ਨ ਦੇ ਕੇ ਮੈਨੂੰ ਮਿਲੀ ਸੀ, ਪਰ ‘ਗਿਲਟੀ’ ਵੈੱਬ ਪਲੇਟਫਾਰਮ 'ਤੇ ਪਹਿਲਾਂ ਆ ਗਈ ਹੈ। ਦੇਖਿਆ ਜਾਵੇ ਤਾਂ ਫਿਲਮ ‘ਗਿਲਟੀ’ ਵਿੱਚ ਮੇਰਾ ਲੀਡ ਰੋਲ ਹੈ ਅਤੇ ਵੱਡਾ ਕਿਰਦਾਰ ਵੀ। ਮੈਂ ਹਮੇਸ਼ਾ ਤੋਂ ਹੀ ਅਜਿਹਾ ਕਿਰਦਾਰ ਕਰਨਾ ਚਾਹੰੁਦਾ ਸੀ। ਮੈਂ ਚਾਹੁੰਦਾ ਸੀ ਕਿ ਲੋਕ ਮੇਰੇ ਕਿਰਦਾਰ ਦੀ ਤਾਰੀਫ ਕਰਨ, ਇਸੇ ਕਾਰਨ ਮੈਨੂੰ ਹੋਰ ਕੰਮ ਮਿਲਦਾ ਰਹੇਗਾ।
* ਫਿਲਮ ‘ਬ੍ਰਹਮਾਸਤਰ’ ਤੁਹਾਨੂੰ ਕਿਵੇਂ ਮਿਲੀ?
- ਇਸ ਫਿਲਮ ਲਈ ਮੈਂ ਛੇ-ਸੱਤ ਵਾਰ ਆਡੀਸ਼ਨ ਦਿੱਤੇ। ਮੇਰੇ ਤੋਂ ਪਹਿਲਾਂ ਕਿਸੇ ਹੋਰ ਨੂੰ ਕਾਸਟ ਕੀਤਾ ਗਿਆ ਸੀ। ਆਖਰ ਮੈਨੂੰ ਇੱਕ ਮਹੀਨੇ ਬਾਅਦ ਕਾਲ ਆਈ। ਮੈਨੂੰ ਇਥੇ ਆਏ ਸਿਰਫ ਪੰਜ-ਛੇ ਸਾਲ ਹੋਏ ਹਨ, ਪਰ ਬਾਲੀਵੁੱਡ ਵਿੱਚ ਇੱਕ ਚੰਗੀ ਫਿਲਮ ‘ਬ੍ਰਹਮਾਸਤਰ’ ਵਿੱਚ ਕੰਮ ਮਿਲ ਗਿਆ। ਉਸ ਤੋਂ ਬਾਅਦ ‘ਗਿਲਟੀ’ ਮਿਲ ਗਈ। ਹਾਂ ਇਹ ਗੱਲ ਹੈ ਕਿ ਮੈਨੂੰ ਹੋਰ ਜ਼ਿਆਦਾ ਮਿਹਨਤ ਕਰਨੀ ਪੈ ਰਹੀ ਹੈ।
* ਧਰਮਾ ਪ੍ਰੋਡਕਸ਼ਨ ਤੋਂ ਕੰਮ ਮਿਲ ਰਿਹਾ ਹੈ ਤਾਂ ਕੀ ਕਰਨ ਜੌਹਰ ਨੂੰ ਗੌਡਫਾਦਰ ਦੀ ਪਦਵੀ ਦਿਓਗੇ?
- ਜੀ ਬਿਲਕੁਲ, ਮੇਰੇ ਲਈ ਉਨ੍ਹਾਂ ਤੋਂ ਸਲਾਹ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਕੁਝ ਸਾਈਨ ਕਰਦਾ ਹਾਂ, ਸਭ ਤੋਂ ਪਹਿਲਾਂ ਉਨ੍ਹਾਂ ਨਾਲ ਸਲਾਹ ਕਰਦਾ ਹਾਂ। ਮੈਂ ਖੁਸ਼ ਹਾਂ ਕਿ ਮੇਰਾ ਬਾਲੀਵੁੱਡ ਨਾਲ ਕੋਈ ਸੰਬੰਧ ਨਹੀਂ, ਫਿਰ ਵੀ ‘ਬ੍ਰਹਮਾਸਤਰ' ਵਰਗੀ ਵੱਡੀ ਫਿਲਮ ਵਿੱਚ ਕੰਮ ਕਰਨ ਇੱਕ ਵੱਡੀ ਗੱਲ ਹੈ, ਪਰ ਇਸ ਤੋਂ ਅੱਗੇ ਮਿਹਨਤ ਨਾਲ ਹੀ ਜਾਣਾ ਹੋਵੇਗਾ।
* ਕੀ ਕਰਣ ਜੌਹਰ ਨਾਲ ਤੁਸੀਂ ਤਿੰਨ ਫਿਲਮਾਂ ਦੀ ਡੀਲ ਸਾਈਨ ਕੀਤੀ ਹੈ?
- ਜੀ ਨਹੀਂ, ਮੈਂ ਅਜਿਹੀ ਕੋਈ ਡੀਲ ਸਾਈਨ ਨਹੀਂ ਕੀਤੀ। ਜਦੋਂ ਵੀ ਕੋਈ ਅਜਿਹੀ ਗੱਲ ਹੋਵੇਗੀ ਜਾਂ ਉਨ੍ਹਾਂ ਦੇ ਪ੍ਰੋਡਕਸ਼ਨ ਵਿੱਚ ਕੰਮ ਮਿਲੇਗਾ ਤਾਂ ਜ਼ਰੂਰ ਕਰਾਂਗਾ।
* ਫਿਲਮ ‘ਗਿਲਟੀ’ ਵਿੱਚ ਤੁਸੀਂ ਵਿਲੇਨ ਦਾ ਕਿਰਦਾਰ ਨਿਭਾਇਆ ਹੈ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਤੁਲਨਾ ਸ਼ਾਹਰੁਖ ਖਾਨ ਨਾਲ ਹੋ ਸਕਦੀ ਹੈ, ਕਿਉਂਕਿ ਫਿਲਮ ‘ਡਰ' ਵਿੱਚ ਉਨ੍ਹਾਂ ਨੇ ਵੀ ਵਿਲੇਨ ਦਾ ਰੋਲ ਨਿਭਾਇਆ ਸੀ?
- ਇਹ ਤਾਂ ਵੱਡੀ ਤੁਲਨਾ ਹੈ, ਪਰ ਇਸ ਕਿਰਦਾਰ ਨੂੰ ਮੈਂ ਵਿਲੇਨ ਵਾਂਗ ਨਹੀਂ ਦੇਖਦਾ। ਅੱਜਕੱਲ੍ਹ ਹੀਰੋ ਤੇ ਵਿਲੇਨ ਦਾ ਟ੍ਰੈਂਡ ਜੋ ਸਾਡੀਆਂ ਪੁਰਾਣੀਆਂ ਫਿਲਮਾਂ ਵਿੱਚ ਦਿਖਾਈ ਦਿੰਦਾ ਸੀ, ਉਹ ਬੰਦ ਹੋ ਗਿਆ ਹੈ। ਅੱਜਕੱਲ੍ਹ ਅਜਿਹੇ ਕਿਰਦਾਰ ਨੂੰ ਗ੍ਰੇਅ ਕਰੈਕਟਰ ਮੰਨਿਆ ਜਾ ਰਿਹਾ ਹੈ। ਜੇ ਕੋਈ ਸਕਾਰਾਤਮਕ ਕਿਰਦਾਰ ਹੋਵੇਗਾ ਤਾਂ ਉਹ ਵੀ ਕਰਾਂਗਾ।
* ਨਿਰਦੇਸ਼ਕ ਅਯਾਨ ਮੁਖਰਜੀ ਅਤੇ ਅਮਿਤਾਭ ਬੱਚਨ ਨਾਲ ਕੰਮ ਕਰਨਾ ਕਿਹੋ ਜਿਹਾ ਰਿਹਾ?
- ਅਯਾਨ ਸਰ ਨੂੰ ਮੇਰੀ ਇਮਾਨਦਾਰੀ ਪਸੰਦ ਆਈ। ਇਸ ਫਿਲਮ ਵਿੱਚ ਮੇਰਾ ਅਹਿਮ ਰੋਲ ਹੈ। ਮੇਰੇ ਜ਼ਿਆਦਾਤਰ ਸੀਨ ਅਮਿਤ ਸਰ ਦੇ ਲੈਵਲ ਦੇ ਹਨ। ਉਹ ਬਹੁਤ ਮਿਹਨਤੀ ਹਨ। ਲੀਜੈਂਡ ਹਨ। ਉਨ੍ਹਾਂ ਨੂੰ ਦੇਖ ਕੇ ਅਹਿਸਾਸ ਹੋਇਆ ਕਿ ਸਾਨੂੰ ਵੀ ਐਨਰਜੀ ਬਣਾਉਣੀ ਹੋਵੇਗੀ। ਮੈਨੂੰ ਯਾਦ ਹੈ ਕਿ ਇੱਕ ਸੀਨ ਵਿੱਚ ਮੈਂ ਉਨ੍ਹਾਂ ਨੂੁੰ ਕਿਉਂ ਦੇਣਾ ਸੀ ਅਤੇ ਮੈਂ ਉਨ੍ਹਾਂ ਨੂੰ ਦੇਖ ਕੇ ਨਰਵਸ ਹੋ ਗਿਆ ਤੇ ਕਿਉਂ ਨਹੀਂ ਦੇ ਸਕਿਆ। ਉਨ੍ਹਾਂ ਨੇ ਮੈਨੂੰ ਬਹੁਤ ਸਾਦੇ ਢੰਗ ਨਾਲ ਕੰਫਰਟੇਬਲ ਫੀਲ ਕਰਾਇਆ ਤੇ ਸ਼ਾਟ ਓ ਕੇ ਕੀਤਾ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ