Welcome to Canadian Punjabi Post
Follow us on

27

May 2020
ਮਨੋਰੰਜਨ

ਖੁਦ ਨੂੰ ਸਟਾਰ ਨਹੀਂ ਮੰਨਦਾ : ਰਣਵੀਰ ਸਿੰਘ

April 01, 2020 09:13 AM

ਰਣਵੀਰ ਸਿੰਘ ਦੀ ਅਗਲੀ ਫਿਲਮ ਹੋਵੇਗੀ '83’, ਜਿਸ 'ਚ ਉਹ 1983 'ਚ ਭਾਰਤ ਨੂੰ ਪਹਿਲਾ ਕ੍ਰਿਕਟ ਵਿਸ਼ਵ ਕੱਪ ਜਿਤਾਉਣ ਵਾਲੇ ਕ੍ਰਿਕਟ ਟੀਮ ਦੇ ਕਪਤਾਨ ਕਪਿਲ ਦੇਵ ਦੇ ਰੋਲ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਰੋਹਿਤ ਸ਼ੈਟੀ ਦੀ ਅਕਸ਼ੈ ਕੁਮਾਰ ਦੇ ਲੀਡ ਰੋਲ ਵਾਲੀ ਫਿਲਮ ‘ਸੂਰਿਆਵੰਸ਼ੀ’ ਵਿੱਚ ਵੀ ਇੱਕ ਸਪੈਸ਼ਲ ਰੋਲ 'ਚ ਨਜ਼ਰ ਆਉਣ ਵਾਲੇ ਹਨ। ਫਿਲਮ ‘83’ ਲਈ ਉਨ੍ਹਾਂ ਨੇ ਆਪਣੇ ਕਿਰਦਾਰ ਦੀ ਤਿਆਰੀ ਲਈ ਛੇ ਮਹੀਨੇ ਖਾਸ ਮਿਹਨਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਗੇਂਦਬਾਜ਼ੀ ਸਿੱਖੀ, ਆਪਣਾ ਵਜ਼ਨ ਅਤੇ ਬਾਡੀ ਨੂੰ ਥੋੜ੍ਹਾ ਹਲਕਾ ਕੀਤਾ ਅਤੇ ਸਾਬਕਾ ਕ੍ਰਿਕਟਰ ਨਾਲ ਇੱਕ ਮਹੀਨਾ ਗੁਜ਼ਾਰਿਆ। ਪੇਸ਼ ਹਨ ਰਣਵੀਰ ਸਿੰਘ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼ :
* ‘ਸੂਰਿਆਵੰਸ਼ੀ’ ਵਿੱਚ ਸਪੈਸ਼ਲ ਰੋਲ ਤੋਂ ਬਾਅਦ ਤੁਹਾਡੀ ਪਹਿਲੀ ਫਿਲਮ ਹੋਵੇਗੀ ’83’। ਇਸ ਫਿਲਮ ਲਈ ਤੁਸੀਂ ਖੁਦ ਨੂੰ ਕਿੰਨਾ ਬਦਲਣ 'ਚ ਸਫਲ ਰਹੇ?
- ਇਸ ਫਿਲਮ ਬਾਰੇ ਮੈਂ ਬਹੁਤ ਉਤਸ਼ਾਹਤ ਹਾਂ। ਇਹ ਭਾਰਤੀ ਕ੍ਰਿਕਟ ਟੀਮ ਵਿੱਚ ਵਿਸ਼ਵ ਕੱਪ ਜਿੱਤਣ ਦੀ ਕਹਾਣੀ 'ਤੇ ਆਧਾਰਤ ਹੈ, ਜਿਸ ਵਿੱਚ ਕਪਤਾਨ ਕਪਿਲ ਦੇਵ ਦਾ ਰੋਲ ਕਰ ਰਿਹਾ ਹਾਂ। ਮੇਰੀ ਪਤਨੀ ਦੀਪਿਕਾ ਇਸ ਵਿੱਚ ਕਪਿਲ ਦੀ ਪਤਨੀ ਰੋਮੀ ਦਾ ਰੋਲ ਕਰ ਰਹੀ ਹੈ। ਜਦੋਂ ਮੈਂ ਦੀਪਿਕਾ ਨੂੰ ਪੁੱਛਿਆ ਕਿ ਮੈਂ ਕਿੰਨਾ ਬਦਲਿਆ ਹਾਂ ਤਾਂ ਉਸ ਨੇ ਥੋੜ੍ਹਾ ਨਾਰਾਜ਼ ਹੁੰਦੇ ਹੋਏ ਕਿਹਾ ਸੀ ਕਿ ‘ਕੀ ਨਹੀਂ ਬਦਲਿਆ ਹੈ। ਤੇਰੇ ਚੱਲਣ ਦਾ ਤਰੀਕਾ, ਗੱਲ ਕਰਨ ਦਾ ਤਰੀਕਾ, ਖਾਣ ਦਾ ਤਰੀਕਾ ਹੋਰ ਤਾਂ ਹੋਰ ਤੇਰਾ ਸੁਭਾਅ ਤੱਕ ਬਦਲ ਗਿਆ ਹੈ।’
* ਔਰਤਾਂ ਦਾ ਤੁਹਾਡੀ ਜ਼ਿੰਦਗੀ ਵਿੱਚ ਕਿੰਨਾ ਪ੍ਰਭਾਵ ਰਿਹਾ ਹੈ?
- ਮੇਰੀ ਸਾਰੀ ਜ਼ਿੰਦਗੀ ਔਰਤਾਂ ਦੇ ਆਲੇ-ਦੁਆਲੇ ਗੁਜ਼ਰੀ ਤੇ ਗੁਜ਼ਰ ਰਹੀ ਹੈ। ਮੇਰੀ ਦਾਦੀ, ਮਾਂ, ਭੈਣ ਅਤੇ ਫਿਰ ਪਤਨੀ। ਮੈਨੂੰ ਕੁਝ ਸਟਰਾਂਗ ਵੂਮੈਨਜ਼ ਨੇ ਵੱਡਾ ਕੀਤਾ ਹੈ। ਮੇਰੀ ਆਤਮਾ ਇਸਤਰੀਵਾਦੀ ਹੈ।
* ਅੱਜ ਤੁਸੀਂ ਸਭ ਤੋਂ ਬਿਜ਼ੀ ਬਾਲੀਵੁੱਡ ਅਦਾਕਾਰਾਂ ਵਿੱਚੋਂ ਇੱਕ ਹੋ। ਕੀ ਚੀਜ਼ ਤੁਹਾਨੂੰ ਸਭ ਤੋਂ ਵੱਧ ਪ੍ਰੇਰਿਤ ਕਰਦੀ ਹੈ?
- ਸ਼ੂਟਿੰਗ ਲਈ ਹੇਅਰ ਸਟਾਈਲ ਅਤੇ ਮੇਕਅਪ ਹੋ ਜਾਣ ਤੋਂ ਬਾਅਦ ਮੈਂ ਆਪਣੀ ਵੈਨਿਟੀ ਵੈਨ 'ਚ ਗੋਡਿਆਂ 'ਤੇ ਬੈਠ ਕੇ ਪ੍ਰਾਰਥਨਾ ਕਰਦਾ ਹਾਂ। ਮੈਂ ਬਹੁਤ ਜ਼ਿਆਦਾ ਧਾਰਮਿਕ ਨਹੀਂ, ਪਰ ਮੈਨੂੰ ਭਰੋਸਾ ਹੈ ਕਿ ਕੋਈ ਪਰਮ ਸ਼ਕਤੀ ਹੈ। ਮੈਂ ਖੁਦ 'ਤੇ ਕ੍ਰਿਪਾ ਰੱਖਣ ਲਈ ਉਪਰ ਵਾਲੇ ਦਾ ਧੰਨਵਾਦ ਕਰਦਾ ਹਾਂ।
* ਕੁਝ ਸਮਾਂ ਪਹਿਲਾਂ ਤੁਸੀਂ ਕਿਹਾ ਸੀ ਕਿ ਫਿਲਮੀ ਪਰਦੇ, ਨਿੱਜੀ ਜੀਵਨ ਅਤੇ ਆਮ ਜੀਵਨ ਵਿੱਚ ਤੁਹਾਡਾ ਵਿਅਕਤੀਤਵ ਵੱਖ-ਵੱਖ ਢੰਗ ਨਾਲ ਲੋਕਾਂ ਦੇ ਸਾਹਮਣੇ ਆਇਆ ਹੈ। ਅਜਿਹਾ ਕਿਉਂ?
- ਆਮ ਤੌਰ 'ਤੇ ਲੋਕ ਸਹਿਜ ਅਤੇ ਆਮ ਤਰ੍ਹਾਂ ਦੇ ਖੁਸ਼ਮਿਜ਼ਾਜ ਇਨਸਾਨ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਮੈਂ ਆਪਣੇ ਵਿਅਕਤੀਤਵ ਦੀ ਗੰਭੀਰਤਾ ਪਰਦੇ 'ਤੇ ਦਿਖਾਉਣਾ ਵੱਧ ਪਸੰਦ ਕਰਦਾ ਹਾਂ। ਮੈਂ ਅੰਦਰੋਂ ਕਾਫੀ ਗੰਭੀਰ ਕਿਸਮ ਇਸਨਾਨ ਹਾਂ ਅਤੇ ਸੋਚਦਾ ਵੀ ਬਹੁਤ ਹਾਂ, ਪਰ ਮੈਨੂੰ ਲੱਗਦਾ ਹੈ ਕਿ ਆਮ ਜ਼ਿੰਦਗੀ ਨੂੰ ਆਪਣੀ ਕਾਰੋਬਾਰੀ ਜ਼ਿੰਦਗੀ ਤੋਂ ਥੋੜ੍ਹਾ ਵੱਖਰਾ ਰੱਖਣਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਅਸੀਂ ਮਹਾ ਕਲਯੁੱਗ 'ਚ ਜੀਅ ਰਹੇ ਹਾਂ। ਇਹ ਅਜਿਹਾ ਸਮਾਂ ਹੈ, ਜਿਸ ਵਿੱਚ ਲੋਕਾਂ 'ਤੇ ਆਪਣੇ ਹੋਣ ਦਾ ਬੋਝ ਸਭ ਤੋਂ ਭਾਰੀ ਹੈ। ਹਰ ਸ਼ਖਸ ਕਿਸੇ ਨਾ ਕਿਸੇ ਸੰਘਰਸ਼ 'ਚੋਂ ਲੰਘ ਰਿਹਾ ਹੈ ਅਤੇ ਅਜਿਹੀ ਹਾਲਤ ਵਿੱਚ ਲੋਕਾਂ ਦੇ ਚਿਹਰੇ 'ਤੇ ਮੁਸਕਾਨ ਲਿਆਉਣ ਤੋਂ ਵੱਡਾ ਦੂਜਾ ਸੁੱਖ ਕੋਈ ਨਹੀਂ ਹੈ।
* ਤਾਂ ਲੋਕ ਤੁਹਾਡੇ ਅਸਲੀ ਸੁਭਾਅ ਨੂੰ ਕਿਉਂ ਸਮਝ ਨਹੀਂ ਪਾਉਂਦੇ?
- ਕੁਝ ਲੋਕ ਮੇਰੇ ਬਾਰੇ ਆਪਣੇ ਖਿਆਲ ਬਣਾਉਂਦੇ ਰਹਿੰਦੇ ਹਨ। ਮੇਰੇ ਹਸਮੁੱਖ ਤੇ ਮਸਤੀ ਭਰੇ ਮਿਜ਼ਾਜ ਨੂੰ ਦੇਖ ਕੇ ਇਹ ਲੋਕ ਸਮਝਦੇ ਹਨ ਕਿ ਮੈਂ ਬੱਸ ਅਜਿਹਾ ਹੀ ਹਾਂ, ਹਾਲਾਂਕਿ ਮੇਰਾ ਪੱਕਾ ਭਰੋਸਾ ਹੈ ਕਿ ਮੇਰੇ ਕਿਰਦਾਰਾਂ ਨੇ ਪਰਦੇ 'ਤੇ ਇਸ ਤੋਂ ਉਲਟ ਮੇਰੀ ਗੰਭੀਰ ਸ਼ਖਸੀਅਤ ਨੂੰ ਸਿੱਧ ਕੀਤਾ ਹੈ।
* ਅੱਜ ਤੁਸੀਂ ਫਿਲਮ ਨਗਰੀ ਦੇ ਸਭ ਤੋਂ ਵੱਡੇ ਅਤੇ ਭਰੋਸੇਮੰਦ ਸਟਾਰ ਬਣ ਚੁੱਕੇ ਹੋ। ਇਸ ਨੂੰ ਕਿਸ ਤਰ੍ਹਾਂ ਲੈਂਦੇ ਹੋ?
-ਸੁਪਰਸਟਾਰਡਮ ਅੱਜ ਤੱਕ ਮੇਰੇ ਦਿਮਾਗ 'ਚ ਨਹੀਂ ਵਸਿਆ। ਮੈਨੂੰ ਲੱਗਦਾ ਹੈ ਕਿ ਮੇਰਾ ਅੰਦਰਲਾ ਬੱਚਾ ਅੱਜ ਵੀ ਇਹ ਮੰਨਣ ਨੂੰ ਤਿਆਰ ਨਹੀਂ ਕਿ ਮੈਂ ਸਟਾਰ ਬਣ ਚੁੱਕਾ ਹਾਂ। ਪ੍ਰਿਅੰਕਾ ਚੋਪੜਾ ਮੈਨੂੰ ਕਹਿੰਦੀ ਵੀ ਹੈ ਕਿ ਤੂੰ ਅਜਿਹਾ ਲੜਕਾ ਹੈ, ਜਿਸ ਨੂੰ ਇਸ ਗੱਲ ਦਾ ਯਕੀਨ ਹੀ ਨਹੀਂ ਹੋ ਰਿਹਾ ਅਤੇ ਜੋ ਅੱਜ ਵੀ ਆਪਣੀ ਮਾਂ ਨੂੰ ਕਹਿੰਦਾ ਰਹਿੰਦਾ ਹੈ ਕਿ ਦੇਖੋ, ਮੈਂ ਸਟਾਰ ਬਣ ਗਿਆ, ਲੋਕ ਮੇਰੀ ਫੋਟੋ ਲੈਣਾ ਚਾਹੁੰਦੇ ਹਨ।
* ਇਸ ਸਾਲ ਹੋਰ ਕਿੰਨੀਆਂ ਫਿਲਮਾਂ 'ਚ ਨਜ਼ਰ ਆਓਗੇ?
- ’83’ ਤੋਂ ਬਾਅਦ ਮੈਂ ਯਸ਼ਰਾਜ ਫਿਲਮਜ਼ ਦੀ ਅਗਲੀ ਫਿਲਮ ‘ਜਯੇਸ਼ਭਾਈ ਜ਼ੋਰਦਾਰ’ ਵਿੱਚ ਨਜ਼ਰ ਆਵਾਂਗਾ।

Have something to say? Post your comment