ਲਾਸ ਏਂਜਲਸ, 31 ਮਾਰਚ (ਪੋਸਟ ਬਿਊਰੋ)- ਕੋਰੋਨਾ ਤੋਂ ਪੀੜਤ ਜਾਪਾਨ ਦੇ ਦਿੱਗਜ ਕਾਮੇਡੀਅਨ ਕੇਨ ਸ਼ਿਮੁਰਾ (70) ਦਾ ਦਿਹਾਂਤ ਹੋ ਗਿਆ। ਹਾਲੀਵੁੱਡ ਰਿਪੋਰਟਰ ਮੁਤਾਬਕ ਅਦਾਕਾਰ ਨੂੰ ਟੋਕੀਓ ਦੇ ਹਸਪਤਾਲ ਵਿੱਚ 20 ਮਾਰਚ ਨੂੰ ਦਾਖਲ ਕਰਾਇਆ ਗਿਆ ਸੀ। ਉਹ ਸ਼ਿਮੁਰਾ ਕੇਨ ਨੋ ਬਾਕਾਤੋਨੋ-ਸਾਮਾ ਲਈ ਪ੍ਰਸਿੱਧ ਸਨ ਤੇ ਕਾਮੇਡੀ ਰਾਕਾ ਬੈਂਡ ਡ੍ਰਿਫਟਰਸ ਦੇ ਵੀ ਮੈਂਬਰ ਸਨ। ਡ੍ਰਿਫਟਰਸ ਦਾ ਨਾਂਅ ਸੱਤਰ ਅਤੇ ਅੱਸੀ ਦੇ ਦਹਾਕੇ ਵਿੱਚ ਕਾਫੀ ਪ੍ਰਸਿੱਧ ਸੀ।
ਕੱਲ੍ਹ ਹੀ ਅਮਰੀਕੀ ਸੰਗੀਤਕਾਰ-ਗੀਤਕਾਰ ਏਲਨ ਮੇਰਿਲ ਦਾ ਦਿਹਾਂਤ ਵੀ ਕੋਰੋਨਾ ਨਾਲ ਹੋ ਗਿਆ। ਉਹ 69 ਸਾਲ ਦੇ ਸਨ। ਉਨ੍ਹਾਂ ਦੀ ਬੇਟੀ ਲਾਰਾ ਨੇ ਫੇਸਬੁਕ 'ਤੇ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ। ਮੇਰਿਲ ਨੇ ਕਿਹਾ ਕਿ ਕੋਰੋਨਾ ਨੇ ਕੱਲ੍ਹ ਸਵੇਰੇ ਉਨ੍ਹਾਂ ਦੇ ਪਿਤਾ ਦੀ ਜਾਨ ਲੈ ਲਈ। ਉਸ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿਤਾ ਨੂੰ ਗੁੱਡਬਾਏ ਕਹਿਣ ਲਈ ਦੋ ਮਿੰਟ ਦਾ ਸਮਾਂ ਦਿੱਤਾ ਗਿਆ। ਉਨ੍ਹਾਂ ਨੇ 1975 ਵਿੱਚ ‘ਆਈ ਲਵ ਰਾਕ ਐਂਡ ਰੋਲ' ਲਿਖਿਆ ਸੀ।