Welcome to Canadian Punjabi Post
Follow us on

02

July 2025
 
ਅਪਰਾਧ

ਮੋਬਾਈਲ ਲਈ ਝਗੜੇ ਦੌਰਾਨ ਚਾਕੂ ਮਾਰ ਕੇ ਛੋਟੇ ਭਰਾ ਦਾ ਕਤਲ

April 01, 2020 09:01 AM

ਚੰਡੀਗੜ੍ਹ, 31 ਮਾਰਚ (ਪੋਸਟ ਬਿਊਰੋ)- ਸੈਕਟਰ 26 ਬਾਪੂ ਧਾਮ ਕਲੋਨੀ ਵਿੱਚ ਰਹਿੰਦੇ ਇੱਕ 18 ਸਾਲਾ ਲੜਕੇ ਦਾ ਉਸ ਦੇ ਵੱਡੇ ਭਰਾ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਵੱਡਾ ਭਰਾ ਨੇ ਆਪਣੇ ਨੇੜੇ ਪੈਂਦੇ ਪਾਰਕ ਵਿੱਚ ਵਾਰਦਾਤ ਕਰਨ ਪਿੱਛੋਂ ਫਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਅਭਿਸ਼ੇਕ ਵਜੋਂ ਹੋਈ ਹੈ।
ਪੁਲਸ ਅਨੁਸਾਰ ਪੀੜਤ ਅਭਿਸ਼ੇਕ ਦੀ ਆਪਣੇ ਵੱਡੇ ਭਰਾ ਅਮਨ (19) ਨਾਲ ਮੋਬਾਈਲ ਫੋਨ ਬਾਰੇ ਬਹਿਸ ਹੋਈ ਸੀ। ਅਭਿਸ਼ੇਕ ਨੇ ਅਮਨ ਦਾ ਮੋਬਾਈਲ ਫੋਨ ਲੈ ਲਿਆ ਸੀ ਤੇ ਉਹ ਅਮਨ ਨੂੰ ਵਾਪਸ ਨਹੀਂ ਕਰ ਰਿਹਾ ਸੀ ਜਿਸ ਤੋਂ ਦੋਵਾਂ 'ਚ ਪਹਿਲਾਂ ਬਹਿਸ ਹੋਈ ਅਤੇ ਫਿਰ ਅਮਨ ਨੇ ਅਭਿਸ਼ੇਕ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਦੀ ਜਾਣਕਾਰੀ ਪੁਲਸ ਨੂੰ ਤਾਂ ਪੁਲਸ ਨੇ ਅਭਿਸ਼ੇਕ ਨੂੰ ਹਸਪਤਾਲ ਪੁਚਾਇਆ ਜਿੱਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸ਼ੁਰੂ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਪੀੜਤ ਦੀ ਛਾਤੀ ਅਤੇ ਪਿੱਠ ਉੱਤੇ ਚਾਕੂ ਨਾਲ ਵਾਰ ਕੀਤੇ ਗਏ ਸਨ। ਪੀੜਤ ਮੋਟਰ ਮਾਰਕੀਟ 'ਚ ਮਕੈਨਿਕ ਦਾ ਕੰਮ ਕਰਦਾ ਸੀ। ਉਸ ਦਾ ਭਰਾ ਬੇਰੁਜ਼ਗਾਰ ਹੈ। ਪੁਲਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਦੇ ਖਿਲਾਫ ਹੱਤਿਆ ਦਾ ਕੇਸ ਪੁਲਸ ਸਟੇਸ਼ਨ ਸੈਕਟਰ 26 ਵਿੱਚ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਹੈ।

 
Have something to say? Post your comment